ਸਿੱਧੂ ਮੂਸੇਵਾਲਾ ਨੇ ਆਪਣੀ ਮਾਂ ਦੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਇਹ ਸੁਨੇਹਾ

Written by  Shaminder   |  December 09th 2019 11:30 AM  |  Updated: December 09th 2019 11:30 AM

ਸਿੱਧੂ ਮੂਸੇਵਾਲਾ ਨੇ ਆਪਣੀ ਮਾਂ ਦੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਇਹ ਸੁਨੇਹਾ

ਸਿੱਧੂ ਮੂਸੇਵਾਲਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੀ ਮਾਂ ਦੀ ਇੱਕ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ਨੂੰ ਸਾਂਝੇ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ "ਕਦੇ ਚਮਕਾ ਵਾਂਗ ਸਵੇਰੇ 'ਤੇ ਕਦੇ ਹਨੇਰੇ ਵਰਗਾ ਆ,ਮੈਨੂੰ ਲੱਗਦਾ ਰਹਿੰਦਾ ਮਾਂ ਜਮਾ ਮੈਂ ਤੇਰੇ ਵਰਗਾ ਆਂ"। ਸਿੱਧੂ ਮੂਸੇਵਾਲਾ ਨੇ ਇਹ ਕੈਪਸ਼ਨ ਲਿਖਦੇ ਹੋਏ ਨਾਲ ਹੀ ਹੈਸ਼ ਟੈਗ ਕੀਤਾ #ਰੱਬ ।

https://www.instagram.com/p/B50WuaGpPeD/

ਸਿੱਧੂ ਮੂਸੇਵਾਲਾ ਦਾ ਆਪਣੀ ਮਾਂ ਦੇ ਨਾਲ ਬਹੁਤ ਪਿਆਰ ਹੈ ਅਤੇ ਉਹ ਹਮੇਸ਼ਾ ਹੀ ਉਨ੍ਹਾਂ ਦੇ ਨਾਲ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ । ਸਿੱਧੂ ਮੂਸਕੇਵਾਲਾ ਅਕਸਰ ਆਪਣੇ ਗੀਤਾਂ ਕਰਕੇ ਚਰਚਾ 'ਚ ਰਹਿੰਦੇ ਹਨ । ਉਨ੍ਹਾਂ ਦੇ ਗੀਤ ਨੌਜਵਾਨਾਂ ਵੱਲੋਂ ਕਾਫੀ ਪਸੰਦ ਕੀਤੇ ਜਾਂਦੇ ਹਨ ਅਤੇ ਹਾਲ ਹੀ 'ਚ ਉਨ੍ਹਾਂ ਦਾ ਗੀਤ ਧੱਕਾ ਆਇਆ ਹੈ ,ਜੋ ਕਿ ਅਫ਼ਸਾਨਾ ਖ਼ਾਨ ਦੇ ਨਾਲ ਸੀ ਸਰੋਤਿਆਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਹੈ ।

https://www.instagram.com/p/B5DK9-lAATS/

ਪੰਜਾਬੀ ਇੰਡਸਟਰੀ 'ਚ ਧੱਕ ਪਾਉਣ ਵਾਲੇ ਇਸ ਗਾਇਕ ਨੇ ਅਦਾਕਾਰੀ ਦੇ ਖੇਤਰ 'ਚ ਕਦਮ ਰੱਖ ਲਿਆ ਹੈ ਅਤੇ ਕਈ ਫ਼ਿਲਮਾਂ 'ਚ ਉਹ ਕੰਮ ਕਰ ਰਹੇ ਨੇ । ਯੈੱਸ ਆਈ ਐੱਮ ਸਟੂਡੈਂਟ 'ਚ ਵੀ ਉਹ ਅਦਾਕਾਰੀ ਕਰਦੇ ਹੋਏ ਵਿਖਾਈ ਦੇਣਗੇ । ਇਸ ਤੋਂ ਇਲਾਵਾ 2020 'ਚ ਉਹ ਕਈ ਹਿੱਟ ਗੀਤ ਲੈ ਕੇ ਆ ਰਹੇ ਹਨ । ਜਿਸ ਦਾ ਖੁਲਾਸਾ ਉਨ੍ਹਾਂ ਨੇ ਆਪਣੇ ਗੀਤ ਧੱਕਾ 'ਚ ਵੀ ਕੀਤਾ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network