ਸਿੱਧੂ ਮੂਸੇਵਾਲੇ ਨੇ ਪ੍ਰਸ਼ੰਸਕਾਂ ਨੂੰ ਦਿੱਤਾ ਖ਼ਾਸ ਤੋਹਫਾ, ‘ਮੂਸਾ ਜੱਟ’ ਟਾਈਟਲ ਹੇਠ ਲੈ ਕੇ ਆ ਰਹੇ ਨੇ ਨਵੀਂ ਫ਼ਿਲਮ

Written by  Lajwinder kaur   |  November 12th 2020 01:00 PM  |  Updated: November 12th 2020 01:00 PM

ਸਿੱਧੂ ਮੂਸੇਵਾਲੇ ਨੇ ਪ੍ਰਸ਼ੰਸਕਾਂ ਨੂੰ ਦਿੱਤਾ ਖ਼ਾਸ ਤੋਹਫਾ, ‘ਮੂਸਾ ਜੱਟ’ ਟਾਈਟਲ ਹੇਠ ਲੈ ਕੇ ਆ ਰਹੇ ਨੇ ਨਵੀਂ ਫ਼ਿਲਮ

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੇ ਆਪਣੇ ਪ੍ਰਸ਼ੰਸਕਾਂ ਨੂੰ ਖ਼ਾਸ ਤੋਹਫਾ ਦਿੱਤਾ ਹੈ । ਉਨ੍ਹਾਂ ਨੇ ਆਪਣੀ ਨਵੀਂ ਫ਼ਿਲਮ ਦਾ ਐਲਾਨ ਕਰ ਦਿੱਤਾ ਹੈ ।

sidhu moose wala pic 2  ਹੋਰ ਪੜ੍ਹੋ :ਵਿਦੇਸ਼ ‘ਚ ਰਹਿਣ ਦੇ ਬਾਵਜੂਦ ਹਰਭਜਨ ਮਾਨ ਦੇ ਬੱਚਿਆਂ ਨੂੰ ਪੰਜਾਬੀ ਭਾਸ਼ਾ ਨਾਲ ਜੋੜੇ ਰੱਖਣ ‘ਚ ਪਤਨੀ ਹਰਮਨ ਦਾ ਰਿਹਾ ਵੱਡਾ ਯੋਗਦਾਨ, ਗਾਇਕ ਨੇ ਸ਼ੇਅਰ ਕੀਤੀਆਂ ਇਹ ਖ਼ਾਸ ਤਸਵੀਰਾਂ  

ਸਿੱਧੂ ਮੂਸੇਵਾਲਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੀ ਨਵੀਂ ਫ਼ਿਲਮ ‘ਮੂਸਾ ਜੱਟ’ ਦਾ ਪੋਸਟਰ ਫੈਨਜ਼ ਦੇ ਨਾਲ ਸ਼ੇਅਰ ਕੀਤਾ ਹੈ । ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ ਹੈ- ‘ਬਾਬਾ ਮੇਹਰ ਕਰੇ’ । ਇਸ ਪੋਸਟ ਉੱਤੇ ਤਿੰਨ ਲੱਖ ਤੋਂ ਵੀ ਵੱਧ ਲਾਈਕਸ ਆ ਚੁੱਕੇ ਨੇ । ਇਸ ਤੋਂ ਇਲਾਵਾ ਇਹ ਪੋਸਟਰ ਸੋਸ਼ਲ ਮੀਡੀਆ ਉੱਤੇ ਖੂਬ ਸ਼ੇਅਰ ਹੋ ਰਿਹਾ ਹੈ ।

inside pic of sidhu moose wala pic

ਗੁਰਮਿੰਦਰ ਡਿੰਪੀ ਦੁਆਰਾ ਲਿਖੀ ਗਈ ਇਸ ਫ਼ਿਲਮ ਦਾ ਨਿਰਦੇਸ਼ਨ ਦਿਲਸ਼ੇਰ ਸਿੰਘ ਅਤੇ ਖੁਸ਼ਪਾਲ ਸਿੰਘ ਕਰਨਗੇ। ਇਹ ਫ਼ਿਲਮ 18 ਜੂਨ, 2021 ਨੂੰ ਸਿਨੇਮਾ ਘਰਾਂ ‘ਚ ਰੌਣਕਾਂ ਲਗਾਏਗੀ । ਫੈਨਜ਼ ਇਸ ਫ਼ਿਲਮ ਨੂੰ ਲੈ ਕੇ ਕਾਫੀ ਉਤਸੁਕ ਨੇ ।

inside pic of sidhu announced his new movie moosa jatt

ਜੇ ਗੱਲ ਕਰੀਏ ਸਿੱਧੂ ਮੂਸੇਵਾਲਾ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਨੂੰ ਕਈ ਹਿੱਟ ਗੀਤ ਦੇ ਚੁੱਕੇ ਨੇ । ਇਸ ਤੋਂ ਇਲਾਵਾ ਉਹ ‘ਯੈੱਸ ਆਈ ਐੱਮ ਸਟੂਡੈਂਟ’ ਫ਼ਿਲਮ ‘ਚ ਵੀ ਨਜ਼ਰ ਆਉਣਗੇ ।

 

View this post on Instagram

 

BABA MEHAR KRE ?

A post shared by Sidhu Moosewala (ਮੂਸੇ ਆਲਾ) (@sidhu_moosewala) on


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network