
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੇ ਆਪਣੇ ਪ੍ਰਸ਼ੰਸਕਾਂ ਨੂੰ ਖ਼ਾਸ ਤੋਹਫਾ ਦਿੱਤਾ ਹੈ । ਉਨ੍ਹਾਂ ਨੇ ਆਪਣੀ ਨਵੀਂ ਫ਼ਿਲਮ ਦਾ ਐਲਾਨ ਕਰ ਦਿੱਤਾ ਹੈ ।
ਹੋਰ ਪੜ੍ਹੋ :ਵਿਦੇਸ਼ ‘ਚ ਰਹਿਣ ਦੇ ਬਾਵਜੂਦ ਹਰਭਜਨ ਮਾਨ ਦੇ ਬੱਚਿਆਂ ਨੂੰ ਪੰਜਾਬੀ ਭਾਸ਼ਾ ਨਾਲ ਜੋੜੇ ਰੱਖਣ ‘ਚ ਪਤਨੀ ਹਰਮਨ ਦਾ ਰਿਹਾ ਵੱਡਾ ਯੋਗਦਾਨ, ਗਾਇਕ ਨੇ ਸ਼ੇਅਰ ਕੀਤੀਆਂ ਇਹ ਖ਼ਾਸ ਤਸਵੀਰਾਂ
ਸਿੱਧੂ ਮੂਸੇਵਾਲਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੀ ਨਵੀਂ ਫ਼ਿਲਮ ‘ਮੂਸਾ ਜੱਟ’ ਦਾ ਪੋਸਟਰ ਫੈਨਜ਼ ਦੇ ਨਾਲ ਸ਼ੇਅਰ ਕੀਤਾ ਹੈ । ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ ਹੈ- ‘ਬਾਬਾ ਮੇਹਰ ਕਰੇ’ । ਇਸ ਪੋਸਟ ਉੱਤੇ ਤਿੰਨ ਲੱਖ ਤੋਂ ਵੀ ਵੱਧ ਲਾਈਕਸ ਆ ਚੁੱਕੇ ਨੇ । ਇਸ ਤੋਂ ਇਲਾਵਾ ਇਹ ਪੋਸਟਰ ਸੋਸ਼ਲ ਮੀਡੀਆ ਉੱਤੇ ਖੂਬ ਸ਼ੇਅਰ ਹੋ ਰਿਹਾ ਹੈ ।
ਗੁਰਮਿੰਦਰ ਡਿੰਪੀ ਦੁਆਰਾ ਲਿਖੀ ਗਈ ਇਸ ਫ਼ਿਲਮ ਦਾ ਨਿਰਦੇਸ਼ਨ ਦਿਲਸ਼ੇਰ ਸਿੰਘ ਅਤੇ ਖੁਸ਼ਪਾਲ ਸਿੰਘ ਕਰਨਗੇ। ਇਹ ਫ਼ਿਲਮ 18 ਜੂਨ, 2021 ਨੂੰ ਸਿਨੇਮਾ ਘਰਾਂ ‘ਚ ਰੌਣਕਾਂ ਲਗਾਏਗੀ । ਫੈਨਜ਼ ਇਸ ਫ਼ਿਲਮ ਨੂੰ ਲੈ ਕੇ ਕਾਫੀ ਉਤਸੁਕ ਨੇ ।
ਜੇ ਗੱਲ ਕਰੀਏ ਸਿੱਧੂ ਮੂਸੇਵਾਲਾ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਨੂੰ ਕਈ ਹਿੱਟ ਗੀਤ ਦੇ ਚੁੱਕੇ ਨੇ । ਇਸ ਤੋਂ ਇਲਾਵਾ ਉਹ ‘ਯੈੱਸ ਆਈ ਐੱਮ ਸਟੂਡੈਂਟ’ ਫ਼ਿਲਮ ‘ਚ ਵੀ ਨਜ਼ਰ ਆਉਣਗੇ ।