ਸਿੱਧੂ ਮੂਸੇਵਾਲਾ ਲੈ ਕੇ ਆ ਰਹੇ ਨੇ ਨਵਾਂ ਗੀਤ 'ਟਿੱਬਿਆਂ ਦਾ ਪੁੱਤ', ਪੋਸਟਰ ਛਾਇਆ ਸੋਸ਼ਲ ਮੀਡੀਆ 'ਤੇ

Written by  Lajwinder kaur   |  March 15th 2020 03:02 PM  |  Updated: March 15th 2020 03:03 PM

ਸਿੱਧੂ ਮੂਸੇਵਾਲਾ ਲੈ ਕੇ ਆ ਰਹੇ ਨੇ ਨਵਾਂ ਗੀਤ 'ਟਿੱਬਿਆਂ ਦਾ ਪੁੱਤ', ਪੋਸਟਰ ਛਾਇਆ ਸੋਸ਼ਲ ਮੀਡੀਆ 'ਤੇ

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੇ ਆਪਣੇ ਨਵੇਂ ਸਿੰਗਲ ਟਰੈਕ ਲੈ ਕੇ ਆ ਰਹੇ ਨੇ । ‘ਟਿੱਬਿਆਂ ਦਾ ਪੁੱਤ’ ਟਾਈਟਲ ਹੇਠ ਉਹ ਆਪਣਾ ਨਵਾਂ ਗੀਤ ਦਾ ਪੋਸਟਰ ਸ਼ੇਅਰ ਕੀਤਾ ਹੈ । ਜਿਸਦਾ ਫਰਸਟ ਲੁੱਕ ਪ੍ਰਸ਼ੰਸਕਾਂ ਦੇ ਨਾਲ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘ਅੱਜ ਤਕ ਤੁਰਿਆ ਫਿਰਦਾ ਕੋਈ ਤਾਂ ਤਾਕਤ ਹੈ..ਕਿੰਨੇ ਝੱਖੜ ਝੁੱਲੇ ਹੁਣ ਤਕ ਢਹਿ ਜਾਂਦਾ.. ਵਾਹਿਗੁਰੂ ਜੀ ਅਸੀਂ ਉਡਦੇ ਆਸਰੇ ਤੇਰੇ ’

ਹੋਰ ਵੇਖੋ:ਮਾਹਿਰਾ ਸ਼ਰਮਾ ਤੇ ਪਾਰਸ ਛਾਬੜਾ ਦੀ ਲਵ ਕਮਿਸਟਰੀ ਨੇ ਜਿੱਤਿਆ ਦਰਸ਼ਕਾਂ ਦਾ ਦਿਲ, 'ਬਾਰਿਸ਼' ਗੀਤ ਛਾਇਆ ਟਰੈਂਡਿੰਗ 'ਚ, ਦੇਖੋ ਵੀਡੀਓ

ਪੋਸਟਰ ਕੁਝ ਵੱਖਰੇ ਸਟਾਈਲ ਦਾ ਹੈ, ਜਿਸ ਤੇ ਪੰਜਾਬੀ ਬਜ਼ੁਰਗ ਖੜੇ ਹੋਏ ਨਜ਼ਰ ਆ ਰਹੇ ਨੇ । ‘ਟਿੱਬਿਆਂ ਦਾ ਪੁੱਤ’ ਗੀਤ ਦੇ ਬੋਲ ਸਿੱਧੂ ਮੂਸੇਵਾਲਾ ਨੇ ਹੀ ਲਿਖੇ ਨੇ ਤੇ ਗਾਉਣਗੇ ਵੀ ਖੁਦ । ਗਾਣੇ ਨੂੰ ਮਿਊਜ਼ਿਕ ਦਿੱਤਾ ਹੈ ਦਾ ਕਿਡ ਨੇ । ਇਹ ਗੀਤ 17 ਮਾਰਚ ਨੂੰ ਰਿਲੀਜ਼ ਹੋਣ ਜਾ ਰਿਹਾ ਹੈ । ਪਿਛਲੇ ਕੁਝ ਸਮੇਂ ਤੋਂ ਸਿੱਧੂ ਮੂਸੇਵਾਲਾ ਆਪਣੇ ਗੀਤ ਦੇ ਬੋਲਾਂ ਕਰਕੇ ਵਿਵਾਦਾਂ ‘ਚ ਚੱਲ ਰਹੇ ਸਨ ।

ਜੇ ਗੱਲ ਕਰੀਏ ਸਿੱਧੂ ਮੂਸੇਵਾਲਾ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਸੋ ਹਾਈ, ਟੋਚਨ,ਧੱਕਾ, ਡਾਰਕ ਲਵ, ਉਲਡ ਸਕੂਲ, ਸੋਹਣੇ ਲੱਗਦਾ, ਬੀ ਟਾਊਨ, ਡਾਲਰ ਵਰਗੇ ਕਈ ਸੁਪਰ ਹਿੱਟ ਗੀਤ ਦੇ ਚੁੱਕੇ ਨੇ । ਉਨ੍ਹਾਂ ਦੇ ਗੀਤਾਂ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾਂਦਾ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network