ਸਿੱਧੂ ਮੂਸੇਵਾਲਾ ਦੀ ਫ਼ਿਲਮ 'ਯੈੱਸ ਆਈ ਐੱਮ ਸਟੂਡੈਂਟ' ਜਲਦ ਹੋਵੇਗੀ ਰਿਲੀਜ਼,ਮੂਸੇਵਾਲਾ ਨੇ ਪ੍ਰਸ਼ੰਸਕਾਂ ਨੂੰ ਦਿੱਤਾ ਇਹ ਸੁਨੇਹਾ

written by Shaminder | December 23, 2019

ਆਪਣੇ ਗੀਤਾਂ ਰਾਹੀਂ ਪੰਜਾਬੀ ਇੰਡਸਟਰੀ 'ਚ ਧੱਕ ਪਾਉਣ ਵਾਲੇ ਗਾਇਕ ਸਿੱਧੂ ਮੂਸੇਵਾਲਾ ਜਲਦ ਹੀ ਆਪਣੀ ਫ਼ਿਲਮ ਨਾਲ ਦਰਸ਼ਕਾਂ ਦੀ ਕਚਹਿਰੀ 'ਚ ਹਾਜ਼ਰ ਹੋਣ ਜਾ ਰਹੇ ਹਨ । ਜੀ ਹਾਂ ਯੈੱਸ ਆਈ ਐੱਮ ਸਟੂਡੈਂਟ ਨਾਂਅ ਦੇ ਟਾਈਟਲ ਹੇਠ ਆਉਣ ਵਾਲੀ ਇਸ ਫ਼ਿਲਮ 'ਚ ਸਿੱਧੂ ਮੂਸੇਵਾਲਾ ਮੁੱਖ ਭੂਮਿਕਾ 'ਚ ਨਜ਼ਰ ਆਉਣ ਵਾਲੇ ਹਨ ਅਤੇ ਜਲਦ ਹੀ ਇਹ ਫ਼ਿਲਮ ਸਿਨੇਮਾ ਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ ਅਤੇ ਸਿੱਧੂ ਮੂਸੇਵਾਲਾ ਨੇ  ਇਸ ਦਾ ਇੱਕ ਵੀਡੀਓ ਸਾਂਝਾ ਕੀਤਾ ਹੈ ।

[embed]https://www.instagram.com/p/B6ZfeeQJAUS/[/embed]

ਜਿਸ 'ਚ ਫ਼ਿਲਮ ਦਾ ਨਾਂਅ ਦਿਖਾਈ ਦੇ ਰਿਹਾ ਹੈ । ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ "ਸ਼ੁਕਰ ਦਾਤਿਆ ਫੁਲ ਤਿਆਰੀ ਆ ਹੋ ਜਾਓ ਕਾਇਮ ਆ ਗਏ ਸਮਝੋ'। ਇਸ ਫ਼ਿਲਮ 'ਚ ਸਿੱਧੂ ਮੂਸੇਵਾਲਾ ਦੇ ਨਾਲ ਮੈਂਡੀ ਤੱਖਰ ਨਜ਼ਰ ਆਉਣਗੇ ।

[embed]https://www.instagram.com/p/B6Qf-r8pyf3/[/embed]

ਸਿੱਧੂ ਮੂਸੇਵਾਲਾ ਦੇ ਇਸ ਸੁਨੇਹੇ ਤੋਂ ਲੱਗਦਾ ਹੈ ਕਿ ਜਲਦ ਹੀ ਇਹ ਫ਼ਿਲਮ ਰਿਲੀਜ਼ ਹੋਣ ਜਾ ਰਹੀ ਹੈ । ਇਸ ਫ਼ਿਲਮ ਨੂੰ ਗਿੱਲ ਰੌਂਤਾ ਵੱਲੋਂ ਲਿਖਿਆ ਗਿਆ ਹੈ ਜਦੋਂਕਿ ਤਰਨਵੀਰ ਸਿੰਘ ਜਗਪਾਲ ਦੀ ਡਾਇਰੈਕਸ਼ਨ ਇਹ ਫ਼ਿਲਮ ਬਣ ਰਹੀ ਹੈ । ਗਾਇਕੀ ਦੇ ਖੇਤਰ 'ਚ ਧੁੰਮਾਂ ਪਾਉਣ ਵਾਲੇ ਸਿੱਧੂ ਮੂਸੇਵਾਲਾ ਗਾਇਕੀ ਵਾਂਗ ਅਦਾਕਾਰੀ ਦੇ ਖੇਤਰ 'ਚ ਵੀ ਲੋਕਾਂ ਦਾ ਦਿਲ ਜਿੱਤ ਪਾਉਣਗੇ ਇਹ ਤਾਂ ਫ਼ਿਲਮ ਦੇ ਰਿਲੀਜ਼ ਹੋਣ ਤੋਂ ਬਾਅਦ ਹੀ ਪਤਾ ਲੱਗੇਗਾ ।

0 Comments
0

You may also like