ਸਿੱਧੂ ਮੂਸੇਵਾਲਾ ਲੈ ਕੇ ਆ ਰਿਹਾ ਹੈ ਨਵਾਂ ਗੀਤ ‘DEAR MAMA’, ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ ਪੋਸਟਰ

written by Lajwinder kaur | May 13, 2020

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਬਹੁਤ ਜਲਦ ਇੱਕ ਹੋਰ ਆਪਣਾ ਨਵਾਂ ਸਿੰਗਲ ਟਰੈਕ ਲੈ ਕੇ ਆ ਰਿਹਾ ਹੈ । ਜੀ ਹਾਂ ਉਹ DEAR MAMA ਟਾਈਟਲ ਹੇਠ ਨਵਾਂ ਗੀਤ ਲੈ ਕੇ ਆ ਰਹੇ ਨੇ । ਉਨ੍ਹਾਂ ਨੇ ਗੀਤ ਦਾ ਪੋਸਟਰ ਸ਼ੇਅਰ ਕਰਦੇ ਹੋਏ ਕਪੈਸ਼ਨ ‘ਚ ਲਿਖਿਆ ਹੈ- ‘ਮੇਰੀ ਮਾਂ ਮੇਰਾ ਰੱਬ। “DEAR MAMA”  ਇਹ ਗੀਤ 15 ਮਈ ਨੂੰ ਰਿਲੀਜ਼ ਹੋਵੇਗਾ’

ਇਸ ਗੀਤ ਦੇ ਬੋਲ ਖੁਦ ਸਿੱਧੂ ਮੂਸੇਵਾਲਾ ਦੀ ਕਲਮ ‘ਚੋਂ ਹੀ ਨਿਕਲੇ ਨੇ ਤੇ ਮਿਊਜ਼ਿਕ ਦਾ ਕਿਡ ਦਾ ਹੋਵੇਗਾ । ਇਹ ਗੀਤ ਸਿੱਧੂ ਮੂਸੇਵਾਲਾ ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਜਾਵੇਗਾ ।

ਇਸ ਤੋਂ ਪਹਿਲਾਂ ਵੀ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਸੋ ਹਾਈ, ਟੋਚਨ,ਧੱਕਾ, ਡਾਰਕ ਲਵ, ਓਲਡ ਸਕੂਲ, ਸੋਹਣੇ ਲੱਗਦੇ, ਬੀ ਟਾਊਨ, ਡਾਲਰ,ਟਿੱਬਿਆਂ ਦਾ ਪੁੱਤ,  ਵਰਗੇ ਕਈ ਸੁਪਰ ਹਿੱਟ ਗੀਤ ਦੇ ਚੁੱਕੇ ਨੇ । ਗੀਤਾਂ ਤੋਂ ਇਲਾਵਾ ਸਿੱਧੂ ਮੂਸੇਵਾਲਾ ਫ਼ਿਲਮਾਂ ‘ਚ ਵੀ ਸਰਗਰਮ ਹਨ । ਉਹ ਫ਼ਿਲਮ ‘ਯੈੱਸ ਆਈ ਐੱਮ ਸਟੂਡੈਂਟ’ ‘ਚ ਲੀਡ ਰੋਲ ‘ਚ ਨਜ਼ਰ ਆਉਣਗੇ ।

0 Comments
0

You may also like