ਸਾਨੂੰ ਪਤਾ ਅਸੀਂ ਕੈਨੇਡਾ ਕਿੰਨ੍ਹੇ ਧੱਕੇ ਖਾਦੇ ਨੇ , ਜੋ ਦਿਲ ਨੂੰ ਪਸੰਦ ਹੋਵੇਗਾ ਉਹ ਹੀ ਕਰਾਂਗੇ - ਸਿੱਧੂ ਮੂਸੇ ਵਾਲਾ , ਦੇਖੋ ਵੀਡੀਓ

written by Aaseen Khan | January 10, 2019

ਸਿੱਧੂ ਮੂਸੇ ਵਾਲਾ ਉਹ ਪੰਜਾਬੀ ਸਿਤਾਰਾ ਜਿਸ ਨੇ ਬਹੁਤ ਘੱਟ ਸਮੇਂ 'ਚ ਪੰਜਾਬੀ ਇੰਡਸਟਰੀ 'ਚ ਆਪਣਾ ਚੰਗਾ ਨਾਮ ਬਣਾ ਲਿਆ ਹੈ। ਆਪਣੀ ਵੱਖਰੀ ਗਾਇਕੀ ਅਤੇ ਗੀਤਕਾਰੀ ਨਾਲ ਹਮੇਸ਼ਾ ਚਰਚਾ 'ਚ ਰਹਿਣ ਵਾਲੇ ਸਿੱਧੂ ਮੂਸੇ ਵਾਲਾ ਸ਼ੋਸ਼ਲ ਮੀਡੀਆ 'ਤੇ ਇੱਕ ਵਾਰ ਫਿਰ ਸੁਰਖੀਆਂ 'ਚ ਬਣੇ ਹੋਏ ਹਨ। ਉਹਨਾਂ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ 'ਚ ਉਹ ਆਪਣੇ ਲਾਈਵ ਸ਼ੋਅ ਦੌਰਾਨ ਆਪਣੀ ਡੈਬਿਊ ਫ਼ਿਲਮ 'ਯੈੱਸ ਆਈ ਐਮ ਸਟੂਡੈਂਟ' ਦੇ ਡਾਇਰੈਕਟਰ ਨੂੰ ਮਿਲਾ ਰਹੇ ਹਨ।

https://www.youtube.com/watch?v=ynDWCAQ4Jk0

ਸਿੱਧੂ ਮੂਸੇ ਵਾਲਾ ਆਪਣੀ ਫਿਲਮ ਨੂੰ ਲੈ ਕੇ ਚਰਚਾ ਕਰ ਰਹੇ ਨੇ। ਇਹਨਾਂ ਹੀ ਨਹੀਂ ਸਿੱਧੂ ਮੂਸੇ ਵਾਲਾ ਪੰਜਾਬੀ ਇੰਡਸਟਰੀ 'ਚ ਬਣ ਰਹੀਆਂ ਕਾਮੇਡੀ ਫ਼ਿਲਮਾਂ ਅਤੇ ਕਾਮੇਡੀ ਕਲਾਕਾਰਾਂ 'ਤੇ ਚੁਟਕੀ ਲੈਂਦੇ ਨਜ਼ਰ ਵੀ ਆ ਰਹੇ ਹਨ। ਸਿੱਧੂ ਦਾ ਕਹਿਣਾ ਹੈ ਕਿ ਉਹ ਮਰਜੀ ਦੇ ਮਾਲਕ ਹਨ , ਤੇ ਉਹ ਹੀ ਕੰਮ ਕਰਦੇ ਨੇ ਜਿਹੜਾ ਉਹਨਾਂ ਦੇ ਪਸੰਦ ਆਉਂਦਾ ਹੈ। 'ਤੇ ਉਹ ਅਜਿਹਾ ਵੀ ਨਹੀਂ ਕਰਨਗੇ ਕਿ ਕਾਮੇਡੀ ਅਦਾਕਾਰਾਂ ਨੂੰ ਲੈ ਕੇ ਕੋਈ ਫਿਲਮ ਬਣਾ ਦੇਣ ਅਤੇ ਕਹਿਣ ਲਓ ਜੀ ਬਣ ਗਈ ਫਿਲਮ। ਜਦੋਂ ਵੀ ਕੁਝ ਕਰਨਗੇ ਤਾਂ ਸਭ ਤੋਂ ਹਟ ਕੇ ਕੁਝ ਨਾ ਕੁਝ ਕਰਨਗੇ।

Sidhu Moosewala talking about his upcoming film 'Yes I am Student' in live stage show  ਸਾਨੂੰ ਪਤਾ ਅਸੀਂ ਕੈਨੇਡਾ ਕਿੰਨ੍ਹੇ ਧੱਕੇ ਖਾਦੇ ਨੇ , ਜੋ ਦਿਲ ਨੂੰ ਪਸੰਦ ਹੋਵੇਗਾ ਉਹ ਹੀ ਕਰਾਂਗੇ - ਸਿੱਧੂ ਮੂਸੇ ਵਾਲਾ

ਸਿੱਧੂ ਕਹਿੰਦੇ ਸੁਣਾਈ ਦੇ ਰਹੇ ਨੇ ਕਿ ਕਮਰਸ਼ੀਅਲ ਫ਼ਿਲਮਾਂ ਤਾਂ ਹਰ ਕੋਈ ਬਣਾ ਲੈਂਦਾ ਹੈ , ਪਰ ਉਹ ਹਮੇਸ਼ਾ ਆਪਣੇ ਭਰਾਵਾਂ ਦੀ ਗੱਲ ਕਰਨਗੇ , ਸਾਨੂੰ ਪਤਾ ਹੈ ਅਸੀਂ ਕੈਨੇਡਾ 'ਚ ਕਿੰਨੇ ਕੁ ਧੱਕੇ ਖਾਦੇ ਨੇ ਤੇ ਉਹ ਸਾਰਾ ਕੁਝ ਫਿਲਮ 'ਚ ਪੇਸ਼ ਕੀਤਾ ਜਾਵੇਗਾ। ਸਿੱਧੂ ਮੂਸੇ ਵਾਲਾ ਅਕਸਰ ਹੀ ਸਟੇਜਾਂ ਤੋਂ ਆਪਣੇ ਅਜਿਹੇ ਬੇਬਾਕ ਬੋਲਾਂ ਦੇ ਚਲਦਿਆਂ ਚਰਚਾ 'ਚ ਬਣੇ ਰਹਿੰਦੇ ਹਨ। ਹਾਲ 'ਚ ਪੰਚਾਇਤੀ ਚੋਣਾਂ 'ਚ ਸਰਪੰਚੀ ਦੀ ਚੋਣ ਜਿੱਤ ਕੇ ਆਏ ਸਿੱਧੂ ਮੂਸੇ ਵਾਲਾ ਲੋਕਾਂ ਦੀ ਭਲਾਈ ਲਈ ਵੀ ਕਾਫੀ ਕੰਮ ਕਰ ਰਹੇ ਹਨ।

ਹੋਰ ਵੇਖੋ : ਹਾਕੀ ਟੀਮ ਦੇ ਸਾਬਕਾ ਕਪਤਾਨ ਸੰਦੀਪ ਸਿੰਘ ਦੀ ਟੈਲੀਵਿਜ਼ਨ ਦੀ ਦੁਨੀਆ ‘ਚ ਐਂਟਰੀ

https://www.instagram.com/p/BqtuIVjglVF/

ਦੱਸ ਦਈਏ ਕੁਝ ਸਮਾਂ ਪਹਿਲਾਂ ਸਿੱਧੂ ਮੂਸੇ ਵਾਲਾ ਨੇ ਆਪਣੀ ਡੈਬਿਊ ਫਿਲਮ 'ਯੈੱਸ ਆਈ ਐਮ ਸਟੂਡੈਂਟ' ਦਾ ਪੋਸਟਰ ਸ਼ੇਅਰ ਕੀਤਾ ਸੀ। ਜਿਸ ਤੋਂ ਬਾਅਦ ਹਰ ਕਿਸੇ ਨੂੰ ਸਿੱਧੂ ਮੂਸੇ ਵਾਲਾ ਦੀ ਫਿਲਮ ਦਾ ਬੜੀ ਹੀ ਬੇਸਬਰੀ ਨਾਲ ਇੰਤਜ਼ਾਰ ਹੈ। ਦੇਖਣਾ ਹੋਵੇਗਾ ਸਿੱਧੂ ਮੂਸੇ ਵਾਲਾ ਆਖਿਰ ਪੰਜਾਬੀ ਸਿਨੇਮਾ ਲਈ ਕੀ ਨਵਾਂ ਲੈ ਕੇ ਆਉਣ ਵਾਲੇ ਹਨ।

You may also like