ਸਿੱਧੂ ਮੂਸੇ ਵਾਲਾ ਦੇ ਇੱਕ ਤੋਂ ਬਾਅਦ ਇੱਕ ਗਾਣੇ ਕਰਨਗੇ ਕਮਾਲ, ਜਾਣੋ ਆਉਣ ਵਾਲੇ ਗੀਤਾਂ ਬਾਰੇ

Written by  Aaseen Khan   |  January 17th 2019 02:51 PM  |  Updated: January 17th 2019 02:51 PM

ਸਿੱਧੂ ਮੂਸੇ ਵਾਲਾ ਦੇ ਇੱਕ ਤੋਂ ਬਾਅਦ ਇੱਕ ਗਾਣੇ ਕਰਨਗੇ ਕਮਾਲ, ਜਾਣੋ ਆਉਣ ਵਾਲੇ ਗੀਤਾਂ ਬਾਰੇ

ਸਿੱਧੂ ਮੂਸੇ ਵਾਲਾ ਦੇ ਇੱਕ ਤੋਂ ਬਾਅਦ ਇੱਕ ਗਾਣੇ ਕਰਨਗੇ ਕਮਾਲ : ਸਿੱਧੂ ਮੂਸੇ ਵਾਲਾ ਛੋਟੀ ਉਮਰੇ ਵੱਡੀਆਂ ਮੱਲਾਂ ਮਾਰਨ ਵਾਲੇ ਇਸ ਨੌਜਵਾਨ ਨੇ ਪੰਜਾਬੀ ਇੰਡਸਟਰੀ 'ਚ ਕਾਫੀ ਸ਼ੌਹਰਤ ਹਾਸਿਲ ਕੀਤੀ ਹੈ। ਸ਼ੋਸ਼ਲ ਮੀਡੀਆ 'ਤੇ ਚਰਚਾ 'ਚ ਰਹਿਣ ਵਾਲੇ ਸਿੱਧੂ ਮੂਸੇ ਵਾਲਾ ਜਲਦ ਆਪਣਾ ਨਵਾਂ ਗਾਣਾ 'ਆਈ ਐਮ ਬੈਟਰ ਨਾਓ' ਲੈ ਕੇ ਆ ਰਹੇ ਹਨ। ਗਾਣੇ ਦਾ ਪੋਸਟਰ ਰਿਲੀਜ਼ ਕਰ ਦਿੱਤਾ ਗਿਆ ਇਹ। ਗਾਣੇ ਦੇ ਪੋਸਟਰ ਅਤੇ ਨਾਮ ਤੋਂ ਤਾਂ ਜਾਪਦਾ ਹੈ ਕਿ ਸਿੱਧੂ ਮੂਸੇ ਵਾਲੇ ਦਾ ਇਹ ਗਾਣਾ ਰੋਮੈਂਟਿਕ ਜਾਂ ਸੈਡ ਸਾਂਗ ਹੋਣ ਵਾਲਾ ਹੈ।

https://www.instagram.com/p/BssrDD-HqxF/

ਆਈ ਐਮ ਬੈਟਰ ਗੀਤ 21 ਜਨਵਰੀ ਨੂੰ ਪੀਟੀਸੀ ਪੰਜਾਬੀ , ਪੀਟੀਸੀ ਚੱਕਦੇ ਅਤੇ ਯੂ ਟਿਊਬ 'ਤੇ ਐਕਸਕਲੂਸਿਵ ਦਿਖਾਇਆ ਜਾਵੇਗਾ। ਗਾਣੇ ਨੂੰ ਟੀ ਸੀਰੀਜ਼ ਦੇ ਲੇਬਲ ਨਾਲ ਰਿਲੀਜ਼ ਕੀਤਾ ਜਾ ਰਿਹਾ ਹੈ। ਇਸ ਗਾਣੇ ਦੇ ਬੋਲ ਖੁਦ ਸਿੱਧੂ ਮੂਸੇ ਵਾਲੇ ਨੇ ਲਿਖੇ ਹਨ। ਗੀਤ ਦਾ ਮਿਊਜ਼ਿਕ ਫੇਮਸ ਮਿਊਜ਼ਿਕ ਡਾਇਰੈਕਟਰ ਸਨੈਪੀ ਨੇ ਦਿੱਤਾ ਹੈ। ਵੀਡੀਓ ਤੇਜੀ ਸੰਧੂ ਦੇ ਨਿਰਦੇਸ਼ਨ 'ਚ ਸ਼ੂਟ ਕੀਤਾ ਗਿਆ ਹੈ।

ਹੋਰ ਵੇਖੋ : ਸਿੱਧੂ ਮੂਸੇ ਵਾਲਾ ਨੇ ਕਿਉਂ ਮੰਗੀ ਹੱਥ ਜੋੜ ਕੇ ਮਾਫੀ , ਦੇਖੋ ਵੀਡੀਓ

https://www.instagram.com/p/Bssg8etgIUu/

ਇਸ ਤੋਂ ਇਲਾਵਾ ਸਿੱਧੂ ਮੂਸੇ ਵਾਲੇ ਨੇ ਇੱਕ ਹੋਰ ਗਾਣੇ ਦਾ ਪੋਸਟਰ ਆਪਣੇ ਪੇਜ 'ਤੇ ਸ਼ੇਅਰ ਕੀਤਾ ਹੈ ਜਿਸ ਦਾ ਨਾਮ ਹੈ 'ਆਊਟਲਾਅ'। ਇਸ ਗਾਣੇ ਦੀ ਹਜੇ ਕੋਈ ਆਫੀਸ਼ੀਅਲ ਰਿਲੀਜ਼ ਡੇਟ ਸਾਹਮਣੇ ਨਹੀਂ ਆਈ। ਗਾਣੇ ਦਾ ਮਿਊਜ਼ਿਕ ਬਿਗ ਬਰਡ ਵੱਲੋਂ ਕੀਤਾ ਗਿਆ ਹੈ ਤੇ ਇਸ ਗਾਣੇ ਦਾ ਵੀਡੀਓ ਵੀ ਤੇਜੀ ਸੰਧੂ ਹੀ ਡਾਇਰੈਕਟ ਕਰ ਰਹੇ ਹਨ। ਦੇਖਣਾ ਹੋਵੇਗਾ ਸਿੱਧੂ ਮੂਸੇ ਵਾਲੇ ਦੇ ਇੱਕ ਤੋਂ ਬਾਅਦ ਇੱਕ ਰਿਲੀਜ਼ ਕੀਤੇ ਜਾ ਰਹੇ ਗਾਣਿਆਂ 'ਚੋਂ ਕਿਹੜਾ ਦਰਸ਼ਕਾਂ ਨੂੰ ਪਸੰਦ ਆਉਂਦਾ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network