ਡਾਇਰੈਕਟਰ ਤਰਨਵੀਰ ਸਿੰਘ ਜਗਪਾਲ ਨੇ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਨੂੰ ਦਿੱਤੀ ਖੁਸ਼ਖਬਰੀ, ਬਹੁਤ ਜਲਦ ਫ਼ਿਲਮ ‘Yes I am student’ ਦੀ ਫਰਸਟ ਲੁੱਕ ਹੋਵੇਗੀ ਰਿਲੀਜ਼

written by Lajwinder kaur | February 23, 2021

ਪੰਜਾਬੀ ਡਾਇਰੈਕਟਰ ਤਰਨਵੀਰ ਸਿੰਘ ਜਗਪਾਲ ਨੇ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਨੂੰ ਗੁੱਡ ਨਿਊਜ਼ ਦਿੱਤੀ ਹੈ। ਜੀ ਹਾਂ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਪੋਸਟ ਪਾ ਕੇ ਦੱਸਿਆ ਹੈ ਕਿ 'ਯੈੱਸ ਆਈ ਐੱਮ ਸਟੂਡੈਂਟ' (‘Yes I am student’) ਦੀ ਫਰਸਟ ਲੁੱਕ ਬਹੁਤ ਜਲਦ ਦਰਸ਼ਕਾਂ ਦੇ ਰੁਬਰੂ ਹੋਣ ਵਾਲੀ ਹੈ । ਜਿਸ ਤੋਂ ਬਾਅਦ ਪ੍ਰਸ਼ੰਸਕਾਂ 'ਚ ਕਾਫੀ ਉਤਸੁਕਤਾ ਦੇਖਣ ਨੂੰ ਮਿਲ ਰਹੀ ਹੈ।

inside image of sidhu moose wala and tanvir singh image credit: instagram.com/tarnvir_singh_jagpal

ਹੋਰ ਪੜ੍ਹੋ :

tarnvir singh jagpal instagram image credit: instagram.com/tarnvir_singh_jagpal

ਜੀ ਹਾਂ ਸਿੱਧੂ ਮੂਸੇਵਾਲਾ ਦੀ ਡੈਬਿਊ ਫ਼ਿਲਮ ਦੀ ਪਹਿਲੀ  ਝਲਕ 13 ਅਪ੍ਰੈਲ ਨੂੰ ਦਰਸ਼ਕਾਂ ਦੇ ਸਨਮੁੱਖ ਹੋ ਜਾਵੇਗੀ । ਦੱਸ ਦਈਏ ਇਸ ਫ਼ਿਲਮ ਨੂੰ ਗਿੱਲ ਰੌਂਤਾ ਵੱਲੋਂ ਲਿਖਿਆ ਗਿਆ ਹੈ ਜਦੋਂਕਿ ਤਰਨਵੀਰ ਸਿੰਘ ਜਗਪਾਲ ਦੀ ਡਾਇਰੈਕਸ਼ਨ ਹੇਠ ਇਸ ਫ਼ਿਲਮ ਨੂੰ ਤਿਆਰ ਕੀਤਾ ਗਿਆ ਹੈ । ਫ਼ਿਲਮ ‘ਚ ਲੀਡ ਰੋਲ ‘ਚ ਨਜ਼ਰ ਆਉਣਗੇ ਸਿੱਧੂ ਮੂਸੇਵਾਲਾ ਤੇ ਪੰਜਾਬੀ ਐਕਟਰ ਮੈਂਡੀ ਤੱਖਰ

inside image of mandy takhar and sidhu moose wal image credit: instagram.com/tarnvir_singh_jagpal

'ਯੈੱਸ ਆਈ ਐੱਮ ਸਟੂਡੈਂਟ' ਫ਼ਿਲਮ ਨੂੰ ਲੈ ਕੇ ਪੂਰੀ ਟੀਮ ਬਹੁਤ ਉਤਸੁਕ ਨੇ । ਜੇ ਗੱਲ ਕਰੀਏ ਸਿੱਧੂ ਮੂਸੇਵਾਲਾ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਸੁਪਰ ਹਿੱਟ ਗੀਤ ਦੇ ਚੁੱਕੇ ਨੇ। ਉਨ੍ਹਾਂ ਦੀ ਸੋਸ਼ਲ ਮੀਡੀਆ ਉੱਤੇ ਚੰਗੀ ਫੈਨ ਫਾਲਵਿੰਗ ਹੈ।

0 Comments
0

You may also like