ਸਿੱਧੂ ਮੂਸੇ ਵਾਲਾ ਦੇ 'ਸਿੱਧੂ 'ਸ ਐਂਥਮ' ਦਾ ਟੀਜ਼ਰ ਹੋਇਆ ਰਿਲੀਜ਼, ਗੀਤ ਦੀ ਰਿਲੀਜ਼ ਡੇਟ ਵੀ ਆਈ ਸਾਹਮਣੇ, ਦੇਖੋ ਵੀਡੀਓ

Written by  Aaseen Khan   |  March 31st 2019 10:04 AM  |  Updated: March 31st 2019 10:04 AM

ਸਿੱਧੂ ਮੂਸੇ ਵਾਲਾ ਦੇ 'ਸਿੱਧੂ 'ਸ ਐਂਥਮ' ਦਾ ਟੀਜ਼ਰ ਹੋਇਆ ਰਿਲੀਜ਼, ਗੀਤ ਦੀ ਰਿਲੀਜ਼ ਡੇਟ ਵੀ ਆਈ ਸਾਹਮਣੇ, ਦੇਖੋ ਵੀਡੀਓ

ਸਿੱਧੂ ਮੂਸੇ ਵਾਲਾ ਦੇ 'ਸਿੱਧੂ 'ਸ ਐਂਥਮ' ਦਾ ਟੀਜ਼ਰ ਹੋਇਆ ਰਿਲੀਜ਼, ਗੀਤ ਦੀ ਰਿਲੀਜ਼ ਡੇਟ ਵੀ ਆਈ ਸਾਹਮਣੇ, ਦੇਖੋ ਵੀਡੀਓ : ਸਿੱਧੂ ਮੂਸੇ ਵਾਲਾ ਜਿਹੜੇ ਪਿਛਲੇ ਦਿਨਾਂ ਤੋਂ ਇੱਕ ਤੋਂ ਬਾਅਦ ਇੱਕ ਗੀਤ ਲੈ ਕੇ ਆ ਰਹੇ ਹਨ। ਉਹਨਾਂ ਵੱਲੋਂ ਇੱਕ ਗਾਣਾ ਰਿਲੀਜ਼ ਕੀਤਾ ਜਾ ਰਿਹਾ ਹੈ ਅਤੇ ਅਗਲੇ ਦਾ ਟੀਜ਼ਰ ਵੀ ਥੋੜੇ ਸਮੇਂ 'ਚ ਹੀ ਪਿੱਛੇ ਦੀ ਪਿੱਛੇ ਦਰਸ਼ਕਾਂ ਲਈ ਲੈ ਕੇ ਆ ਰਹੇ ਹਨ। ਇਹ ਇਸ ਲਈ ਕਹਿ ਰਹੇ ਹਾਂ ਕਿਉਂਕਿ ਕੁਝ ਦਿਨ ਪਹਿਲਾਂ ਸਿੱਧੂ ਮੂਸੇ ਵਾਲੇ ਦੇ ਜਿਸ ਗੀਤ ਦਾ ਪੋਸਟਰ ਸਾਹਮਣੇ ਆਇਆ ਸੀ ਉਸ ਦਾ ਛੋਟਾ ਜਿਹਾ ਟੀਜ਼ਰ ਵੀ ਸਾਹਮਣੇ ਆ ਚੁੱਕਿਆ ਹੈ। ਜੀ ਹਾਂ ਗਾਣੇ ਦਾ ਨਾਮ ਹੈ 'ਸਿੱਧੂ 'ਸ ਐਂਥਮ'।ਇਸ ਗੀਤ ‘ਚ ਉਹਨਾਂ ਦਾ ਸਾਥ ਦੇਣਗੇ ਸੰਨੀ ਮੈਲਟਨ ।

ਗਾਣੇ ਦੇ ਟੀਜ਼ਰ ਤੋਂ ਤਾਂ ਜਾਪਦਾ ਹੈ ਕਿ ਇੱਕ ਵਾਰ ਫਿਰ ਸਿੱਧੂ ਮੂਸੇ ਵਾਲਾ ਆਪਣੇ ਉਸੇ ਅੰਦਾਜ਼ 'ਚ ਨਜ਼ਰ ਆਉਣ ਵਾਲੇ ਹਨ ਜਿਹੜੇ ਬਾਕੀ ਹਿੱਟ ਗਾਣਿਆਂ 'ਚ ਆਉਂਦੇ ਹਨ। ਗਾਣੇ ਦੇ ਲਿਰਿਕਸ ਹਮੇਸ਼ਾ ਦੀ ਤਰਾਂ ਸਿੱਧੂ ਮੂਸੇ ਵਾਲਾ ਦੇ ਖੁਦ ਦੇ ਹਨ। ਵੀਡੀਓ Sukaran Pathak ਅਤੇ ਰੁਪਿਨ ਭਾਰਦਵਾਜ ਵੱਲੋਂ ਬਣਾਇਆ ਗਿਆ ਹੈ। ਸਿੱਧੂ ਮੂਸੇ ਵਾਲੇ ਦਾ ਇਹ ਪੂਰਾ ਗੀਤ 2 ਅਪ੍ਰੈਲ ਨੂੰ ਉਹਨਾਂ ਦੇ ਆਪਣੇ ਯੂ ਟਿਊਬ ਚੈਨਲ 'ਤੇ ਰਿਲੀਜ਼ ਹੋ ਰਿਹਾ ਹੈ।

ਹੋਰ ਵੇਖੋ : ਸਿੱਧੂ ਮੂਸੇ ਵਾਲੇ ਦੇ ਗੀਤ 'ਈਸਟ ਸਾਈਡ ਫਲੋਅ ਦਾ ਟੀਜ਼ਰ ਆਇਆ ਸਾਹਮਣੇ, ਦੇਖੋ ਵੀਡੀਓ

Sidhu's Anthem Teaser out Full Video Releasing on 2nd April Sidhu's Anthem Teaser out Full Video Releasing on 2nd April

ਜੇਕਰ ਗੱਲ ਕਰੀਏ ਇਸ ਤੋਂ ਪਹਿਲਾਂ ਦੀ ਤਾਂ ਕੱਟ ਆਫ, ਲੇਜੈਂਡ, ਚੂਸਨ, ਆਊਟਲਾਅ ਵਰਗੇ ਲਗਾਤਾਰ ਇਸ ਸਾਲ ਹਿੱਟ ਗਾਣੇ ਦੇ ਚੁੱਕੇ ਹਨ। ਇਸ ਤੋਂ ਇਲਾਵਾ ਉਹਨਾਂ ਦੇ ਗੀਤ ਈਸਟ ਸਾਈਡ ਫਲੋਅ ਰਿਲੀਜ਼ ਹੋਣਾ ਵੀ ਅਜੇ ਬਾਕੀ ਜਿਸ ਦਾ ਟੀਜ਼ਰ ਹੀ ਸਾਹਮਣੇ ਆਇਆ ਹੈ। ਸੋ ਲਗਾਤਾਰ ਹਿੱਟ ਗਾਣੇ ਦੇਣ ਵਾਲੇ ਸਿੱਧੂ ਮੂਸੇ ਵਾਲੇ ਦੇ ਫੈਨ ਉਹਨਾਂ ਦੇ ਇਸ ਨਵੇਂ ਗੀਤ ਨੂੰ ਕਿੰਨ੍ਹਾਂ ਕੁ ਪਿਆਰ ਦਿੰਦੇ ਹਨ। ਕੁਝ ਹੀ ਦਿਨਾਂ 'ਚ ਸਾਫ ਹੋ ਜਾਵੇਗਾ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network