ਇਹ ਹਨ ਕੈਂਸਰ ਦੀ ਬਿਮਾਰੀ ਦੇ ਸ਼ੁਰੂਆਤੀ ਲੱਛਣ, ਜਾਗਰੂਕ ਹੋਣ ਦੀ ਲੋੜ

written by Rupinder Kaler | December 02, 2020

ਕੈਂਸਰ ਇਕ ਬਹੁਤ ਹੀ ਖਤਰਨਾਕ ਬੀਮਾਰੀ ਹੈ। ਅੱਜ ਦੁਨੀਆ ‘ਚ ਸਭ ਤੋਂ ਜ਼ਿਆਦਾ ਮਰੀਜ਼ ਇਸ ਦੀ ਲਪੇਟ ‘ਚ ਹਨ। ਅਸੀਂ ਇਸ ਬੀਮਾਰੀ ਨੂੰ ਸਹੀ ਸਟੇਜ ‘ਤੇ ਨਹੀਂ ਪਛਾਣ ਪਾਉਂਦੇ, ਜਿਸ ਕਾਰਨ ਮਰੀਜ਼ ਨੂੰ ਬਚਾਉਣਾ ਮੁਸ਼ਕਲ ਹੋ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਕੈਂਸਰ ਦੇ ਉਨ੍ਹਾਂ ਲੱਛਣਾਂ ਬਾਰੇ ਦੱਸਣ ਜਾ ਰਹੇ ਹਨ, ਜਿਨ੍ਹਾਂ ‘ਤੇ ਧਿਆਨ ਦਿੱਤੇ ਜਾਣ ਦੀ ਲੋੜ ਹੈ। ਹੋਰ ਪੜ੍ਹੋ :

cancer ਜੇਕਰ ਪਿਸ਼ਾਬ ‘ਚ ਖੂਨ ਨਿਕਲੇ ਤਾਂ ਬਲਾਡਰ ਜਾਂ ਕਿਡਨੀ ਦਾ ਕੈਂਸਰ ਹੋ ਸਕਦਾ ਹੈ ਪਰ ਇਹ ਸਿਰਫ਼ ਇਨਫ਼ੈਕਸ਼ਨ ਵੀ ਹੋ ਸਕਦਾ ਹੈ। ਜੇਕਰ ਤੁਹਾਨੂੰ ਖਾਣਾ ਪਚਾਉਣ ‘ਚ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਹੋ ਰਹੀ ਹੋਵੇ ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕਰੋ। ਜੇਕਰ ਗਲੇ ‘ਚ ਕਾਫ਼ੀ ਲੰਬੇ ਸਮੇਂ ਤੋਂ ਖਰਾਸ਼ ਦੀ ਸਮੱਸਿਆ ਬਣੀ ਰਹਿੰਦੀ ਹੈ ਅਤੇ ਖਾਂਸੀ ਕਰਨ ‘ਤੇ ਖੂਨ ਵੀ ਆਉਂਦਾ ਹੈ ਤਾਂ ਸਾਵਧਾਨੀ ਵਰਤੋਂ। ਜ਼ਰੂਰੀ ਨਹੀਂ ਹੈ ਕਿ ਇਹ ਕੈਂਸਰ ਹੀ ਹੋਵੇ ਪਰ ਸਾਵਧਾਨੀ ਵਰਤੋਂ। cancer ਹਰ ਤਰ੍ਹਾਂ ਦਾ ਦਰਦ ਕੈਂਸਰ ਦੀ ਨਿਸ਼ਾਨੀ ਨਹੀਂ ਹੁੰਦਾ ਪਰ ਜੇਕਰ ਦਰਦ ਲਗਾਤਾਰ ਬਣਿਆ ਰਹੇ ਤਾਂ ਉਹ ਕੈਂਸਰ ਵੀ ਹੋ ਸਕਦਾ ਹੈ। ਜਿਵੇਂ ਕਿ ਸਿਰ ‘ਚ ਦਰਦ ਬਣੇ ਰਹਿਣ ਦਾ ਮਤਲਬ ਇਹ ਨਹੀਂ ਕਿ ਤੁਹਾਨੂੰ ਬ੍ਰੇਨ ਕੈਂਸਰ ਹੀ ਹੈ ਪਰ ਡਾਕਟਰ ਨੂੰ ਮਿਲਣਾ ਜ਼ਰੂਰੀ ਹੈ। ਜੇਕਰ ਜ਼ਖਮ 3 ਹਫ਼ਤੇ ਤੋਂ ਬਾਅਦ ਵੀ ਨਹੀਂ ਭਰਦਾ ਤਾਂ ਡਾਕਟਰ ਨੂੰ ਦਿਖਾਉਣਾ ਬਹੁਤ ਹੀ ਜ਼ਰੂਰੀ ਹੈ। cancer ਬਾਲਗਾਂ ਦਾ ਭਾਰ ਸੌਖੀ ਤਰ੍ਹਾਂ ਨਹੀਂ ਘੱਟਦਾ ਪਰ ਜੇਕਰ ਤੁਸੀਂ ਬਿਨਾਂ ਕਿਸੇ ਕੋਸ਼ਿਸ਼ ਦੇ ਪਤਲੇ ਹੁੰਦੇ ਜਾ ਰਹੇ ਹੋ ਤਾਂ ਜ਼ਰੂਰ ਧਿਆਨ ਦੇਣ ਦੀ ਗੱਲ ਹੈ। ਇਹ ਕੈਂਸਰ ਦਾ ਸੰਕੇਤ ਹੋ ਸਕਦਾ ਹੈ। ਸਰੀਰ ਦੇ ਕਿਸੇ ਵੀ ਹਿੱਸੇ ‘ਤੇ ਜੇਕਰ ਗੰਢ ਮਹਿਸੂਸ ਹੋਵੇ ਤਾਂ ਉਸ ‘ਤੇ ਧਿਆਨ ਦਿਓ ਹਾਲਾਂਕਿ ਹਰ ਗੰਢ ਖਤਰਨਾਕ ਨਹੀਂ ਹੁੰਦੀ। ਛਾਤੀ ‘ਚ ਬੇਲਜ਼ ਹੋਣਾ ਛਾਤੀ ਦੇ ਕੈਂਸਰ ਵੱਲ ਇਸ਼ਾਰਾ ਕਰਦਾ ਹੈ ।

0 Comments
0

You may also like