Advertisment

‘ਸਿਕੰਦਰ 2’ ਦਾ ਪਹਿਲਾ ਗੀਤ ‘ਜੱਸ ਮਾਣਕ’ ਦੀ ਆਵਾਜ਼ ਹੋਇਆ ਰਿਲੀਜ਼, ਛਾਇਆ ਟਰੈਡਿੰਗ ‘ਚ, ਦੇਖੋ ਵੀਡੀਓ

author-image
By Lajwinder kaur
New Update
‘ਸਿਕੰਦਰ 2’ ਦਾ ਪਹਿਲਾ ਗੀਤ ‘ਜੱਸ ਮਾਣਕ’ ਦੀ ਆਵਾਜ਼ ਹੋਇਆ ਰਿਲੀਜ਼, ਛਾਇਆ ਟਰੈਡਿੰਗ ‘ਚ, ਦੇਖੋ ਵੀਡੀਓ
Advertisment
ਪੰਜਾਬੀ ਇੰਡਸਟਰੀ ਦੀ ਵੱਧਦੀ ਲੋਕਪ੍ਰਿਯਤਾ ਦੇ ਚੱਲਦੇ ਨਵੇਂ-ਨਵੇਂ ਵਿਸ਼ਿਆਂ ਨੂੰ ਲੈ ਕੇ ਫ਼ਿਲਮਾਂ ਬਣਾਈਆਂ ਜਾ ਰਹੀਆਂ ਹਨ ਤੇ ਕਈ ਫ਼ਿਲਮਾਂ ਦੇ ਸਿਕਵਲ ਵੀ ਆ ਰਹੇ ਹਨ। ਜਿਸਦੇ ਚੱਲਦੇ ਕਰਤਾਰ ਚੀਮਾ ਦੀ 'ਸਿਕੰਦਰ' ਫ਼ਿਲਮ ਦਾ ਦੂਜਾ ਭਾਗ ‘ਸਿਕੰਦਰ 2’ ਆ ਰਿਹਾ ਹੈ । ਜੀ ਹਾਂ ਹਾਲ ਹੀ ‘ਚ ਸਿਕੰਦਰ 2 ਦਾ ਸ਼ਾਨਦਾਰ ਟੀਜ਼ਰ ਸਾਹਮਣੇ ਆਇਆ ਹੈ, ਜਿਸ ਤੋਂ ਬਾਅਦ ਪ੍ਰਸ਼ੰਸਕਾਂ ‘ਚ ਇਸ ਫ਼ਿਲਮ ਨੂੰ ਲੈ ਕੇ ਉਤਸੁਕਤਾ ਹੋਰ ਵੱਧ ਗਈ ਹੈ।
View this post on Instagram
 

Bandook Song Out Now ? Sikander 2 Movie 1st Song Relase Date 2 August | Watch Nd Share

A post shared by Jass Manak (ਮਾਣਕਾਂ ਦਾ ਮੁੰਡਾ) (@ijassmanak) on

Advertisment
ਹੋਰ ਵੇਖੋ:ਰੌਸ਼ਨ ਪ੍ਰਿੰਸ ਹੋਏ ਭਾਵੁਕ ਜਦੋਂ ਪਹੁੰਚੇ ‘ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ’ ਸੰਸਥਾ ਦੇ ਘਰ ‘ਚ, ਦੇਖੋ ਵੀਡੀਓ ਪ੍ਰਸ਼ੰਸਕਾਂ ਦੇ ਦਿਲਾਂ ਦੀ ਧੜਕਣਾਂ ਨੂੰ ਹੋਰ ਵਧਾਉਂਦੇ ਹੋਏ ਇਸ ਫ਼ਿਲਮ ਦਾ ਪਹਿਲਾਂ ਗੀਤ ਬੰਦੂਕ ਦਰਸ਼ਕਾਂ ਦੇ ਸਨਮੁਖ ਹੋ ਚੁੱਕਿਆ ਹੈ। ਇਸ ਗੀਤ ਨੂੰ ਪੰਜਾਬੀਆਂ ਦੇ ਹਰਮਨ ਪਿਆਰੇ ਗਾਇਕ ਜੱਸ ਮਾਣਕ ਨੇ ਆਪਣੀ ਮਿੱਠੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ।
View this post on Instagram
 

Sikander 2 Movie 1st Song Bandook Out Now ?? Watch Nd Share ? Release Date 2 August ????

A post shared by GURI (ਗੁਰੀ) (@officialguri_) on

ਗੱਲ ਕਰੀਏ ਗੀਤ ਦੇ ਬੋਲਾਂ ਦੀ ਤਾਂ ਉਸ ਨੂੰ ਖ਼ੁਦ ਜੱਸ ਮਾਣਕ ਨੇ ਹੀ ਲਿਖੇ ਨੇ। ਇਸ ਗੀਤ ਨੂੰ ਮਿਊਜ਼ਿਕ Game Changerz ਨੇ ਦਿੱਤਾ ਹੈ। ਇਸ ਗੀਤ ਨੂੰ ਕਰਤਾਰ ਚੀਮਾ ਤੇ ਗੁਰੀ ਉੱਤੇ ਫ਼ਿਲਮਾਇਆ ਗਿਆ ਹੈ। ਬੰਦੂਕ ਗਾਣੇ ਨੂੰ ‘ਗੀਤ ਐਮ.ਪੀ 3’ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਤੇ ਗੀਤ ਟਰੈਡਿੰਗ ‘ਚ ਛਾਇਆ ਹੋਇਆ ਹੈ। 'ਸਿਕੰਦਰ 2' ਨੂੰ ਮਾਨਵ ਸ਼ਾਹ ਨੇ ਡਾਇਰੈਕਟ ਕੀਤਾ ਹੈ। ਇਸ ਫ਼ਿਲਮ ‘ਚ ਕਰਤਾਰ ਚੀਮਾ ਤੇ ਗੁਰੀ ਤੋਂ ਇਲਾਵਾ ਕਈ ਹੋਰ ਕਲਾਕਾਰ ਸਾਵਨ ਰੂਪੋਵਾਲੀ, ਨਿਕੀਤ ਢਿੱਲੋਂ, ਰਾਹੁਲ ਜੁਗਰਾਜ, ਵਿਕਟਰ ਜੌਹਨ, ਸੰਜੀਵ ਅੱਤਰੀ, ਨਵਦੀਪ ਕਲੇਰ ਤੇ ਸੀਮਾ ਕੌਸ਼ਲ ਆਦਿ ਨਜ਼ਰ ਆਉਣਗੇ। ਇਹ ਫ਼ਿਲਮ 2 ਅਗਸਤ ਨੂੰ ਸਿਨੇਮਾ ਘਰਾਂ ‘ਚ ਰਿਲੀਜ਼ ਹੋ ਜਾਵੇਗੀ।
Advertisment

Stay updated with the latest news headlines.

Follow us:
Advertisment
Advertisment
Latest Stories
Advertisment