Advertisment

'ਸਿਕੰਦਰ 2' ਦਾ ਟੀਜ਼ਰ ਹੋ ਰਿਹਾ ਹੈ ਇਸ ਤਰੀਕ ਨੂੰ ਰਿਲੀਜ਼, ਕਰਤਾਰ ਚੀਮਾ ਨਿਭਾ ਰਹੇ ਨੇ ਮੁੱਖ ਭੂਮਿਕਾ

author-image
By Aaseen Khan
New Update
'ਸਿਕੰਦਰ 2' ਦਾ ਟੀਜ਼ਰ ਹੋ ਰਿਹਾ ਹੈ ਇਸ ਤਰੀਕ ਨੂੰ ਰਿਲੀਜ਼, ਕਰਤਾਰ ਚੀਮਾ ਨਿਭਾ ਰਹੇ ਨੇ ਮੁੱਖ ਭੂਮਿਕਾ
Advertisment
'ਸਿਕੰਦਰ 2' ਦਾ ਟੀਜ਼ਰ ਹੋ ਰਿਹਾ ਹੈ ਇਸ ਤਰੀਕ ਨੂੰ ਰਿਲੀਜ਼, ਕਰਤਾਰ ਚੀਮਾ ਨਿਭਾ ਰਹੇ ਨੇ ਮੁੱਖ ਭੂਮਿਕਾ : ਸਾਲ 2019 ਪੰਜਾਬੀ ਸਿਨੇਮਾ ਲਈ ਕਾਫੀ ਰੌਣਕਾਂ ਲੈ ਕੇ ਆਇਆ ਹੈ। ਇੱਕ ਹਫਤੇ 'ਚ ਦੋ ਦੋ ਫ਼ਿਲਮਾਂ ਸਿਨੇਮਾ 'ਤੇ ਦੇਖਣ ਨੂੰ ਮਿਲ ਰਹੀਆਂ ਹਨ। ਇਸੇ ਲੜੀ 'ਚ ਇਸ ਸਾਲ ਇੱਕ ਹੋਰ ਵੱਡੀ ਫ਼ਿਲਮ ਰਿਲੀਜ਼ ਹੋਣ ਜਾ ਰਹੀ ਹੈ ਜਿਸ ਦਾ ਨਾਮ ਹੈ 'ਸਿਕੰਦਰ 2' ਜਿਹੜੀ 2013 'ਚ ਆਈ ਸੁਪਰਹਿੱਟ ਫ਼ਿਲਮ ਸਿਕੰਦਰ ਦਾ ਦੂਜਾ ਭਾਗ ਹੋਣ ਵਾਲੀ ਹੈ। ਪਹਿਲੀ ਸਿਕੰਦਰ ਫ਼ਿਲਮ ਦੇ ਨਾਇਕ ਕਰਤਾਰ ਚੀਮਾ ਹੀ ਮੁੱਖ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ।
 
View this post on Instagram
 

Sikander 2 Teaser 2 June 6PM ? Kis Kis Nu Wait ?

A post shared by Kartar Cheema (@kartarcheema1) on

Advertisment
ਦੱਸ ਦਈਏ ਫ਼ਿਲਮ ਦਾ ਟੀਜ਼ਰ 2 ਜੂਨ ਨੂੰ ਰਿਲੀਜ਼ ਹੋਣ ਜਾ ਰਿਹਾ ਹੈ। ਇਸ ਬਾਰੇ ਕਰਤਾਰ ਚੀਮਾ ਵੱਲੋਂ ਜਾਣਕਾਰੀ ਦਿੱਤੀ ਗਈ ਹੈ। ‘ਸਿਕੰਦਰ 2’ ਫਿਲਮ ਦਾ ਨਿਰਦੇਸ਼ਨ ਮਾਨਵ ਸ਼ਾਹ ਵੱਲੋਂ ਕੀਤਾ ਗਿਆ ਹੈ। ਫਿਲਮ ਨੂੰ ਪ੍ਰੋਡਿਊਸ ਕਰ ਰਹੇ ਹਨ ਖੁਸ਼ਵਿੰਦਰ ਪਰਮਾਰ , ਅਸ਼ੋਕ ਯਾਦਵ , ਵਿਪਿਨ ਗਿਲ , ਅਤੇ ਕੇ.ਵੀ. ਢਿੱਲੋਂ। ਸਟੋਰੀ ਤੇ ਸਕਰੀਨ ਪਲੇਅ ਦੀ ਗੱਲ ਕਰੀਏ ਤਾਂ ਧੀਰਜ ਰਤਨ ਨੇ ਲਿਖਿਆ ਹੈ। ਹੋਰ ਵੇਖੋ : ਪਰਮੀਸ਼ ਵਰਮਾ ਨੇ ਨਵੇਂ ਗੀਤ ਦਾ ਟੀਜ਼ਰ ਸਾਂਝਾ ਕਰਕੇ ਫੈਨਜ਼ ਤੋਂ ਪੂਰਾ ਗੀਤ ਰਿਲੀਜ਼ ਕਰਨ ਲਈ ਮੰਗੀ ਸਲਾਹ
 
View this post on Instagram
 

@officialguri_ @sawanrupowali @nikeetdhillon

A post shared by Kartar Cheema (@kartarcheema1) on

ਦੱਸ ਦਈਏ ਸਿਕੰਦਰ 2 'ਚ ਗਾਇਕ ਗੁਰੀ ਵੀ ਅਹਿਮ ਰੋਲ ਨਿਭਾ ਰਹੇ ਹਨ ਅਤੇ ਫਿਲਹਾਲ ਇਸ ਫ਼ਿਲਮ ਦੀ ਰਿਲੀਜ਼ ਤਾਰੀਕ 7 ਜੂਨ ਦੱਸੀ ਜਾ ਰਹੀ ਹੈ। ਦੇਖਣਾ ਹੋਵੇਗਾ ਇਹ ਫ਼ਿਲਮ ਦਰਸ਼ਕਾਂ ਨੂੰ ਕਿੰਨ੍ਹਾਂ ਕੁ ਪਸੰਦ ਆਉਂਦੀ ਹੈ।
Advertisment

Stay updated with the latest news headlines.

Follow us:
Advertisment
Advertisment
Latest Stories
Advertisment