ਇਸ ਸਿੱਖ ਬੱਚੇ ਨੇ ਦੱਸਿਆ ‘ਰੋਟੀ ਹੱਕ ਦੀ ਖਾਈਏ ਜੀ ਭਾਵੇਂ ਬੂਟ ਪਾਲਿਸ਼ਾਂ ਕਰੀਏ’, ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਵੀਡੀਓ

written by Shaminder | July 13, 2020

ਸਿੱਖ ਗੁਰੂ ਸਾਹਿਬਾਨ ਨੇ ਹਮੇਸ਼ਾ ਹੀ ਸਾਨੂੰ ਸੱਚ ਦੇ ਰਸਤੇ ‘ਤੇ ਚੱਲਣਾ ਸਿਖਾਇਆ । ਦਸਾਂ ਨਹੁੰਆਂ ਦੀ ਕਿਰਤ ਕਰਨੀ, ਵੰਡ ਕੇ ਛਕਣਾ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕਰਨ ਦਾ ਉਪਦੇਸ਼ ਦਿੱਤਾ ਸੀ । ਉਨ੍ਹਾਂ ਦੇ ਪਾਏ ਪੂਰਨਿਆਂ ‘ਤੇ ਸਿੱਖ ਕੌਮ ਅੱਜ ਵੀ ਚੱਲ ਰਹੀ ਹੈ । ਪਰ ਅੱਜ ਅਸੀਂ ਤੁਹਾਨੂੰ ਇੱਕ ਬੱਚੇ ਬਾਰੇ ਦੱਸਣ ਜਾ ਰਹੇ ਹਾਂ । ਜੋ ਕਿ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ । ਦਰਅਸਲ ਇਹ ਸਿੱਖ ਬੱਚਾ ਐਨਕਾਂ ਅਤੇ ਮਾਸਕ ਵੇਚਣ ਦਾ ਕੰਮ ਕਰਦਾ ਹੈ । ਇਸੇ ਤਰ੍ਹਾਂ ਆਪਣੇ ਕੰਮ ‘ਤੇ ਜਦੋਂ ਇਹ ਬੱਚਾ ਨਿਕਲਿਆ ਤਾਂ ਕੁਝ ਲੋਕਾਂ ਨੇ ਇਸ ਬੱਚੇ ਨੂੰ ਪੈਸੇ ਦੇਣ ਦੀ ਕੋਸ਼ਿਸ਼ ਕੀਤੀ ਕਿ ਸਾਨੂੰ ਐਨਕਾਂ ਦੀ ਲੋੜ ਨਹੀਂ ਤੂੰ ਇਹ ਪੈਸੇ ਰੱਖ ਲੈ । ਪਰ ਇਸ ਮਿਹਨਤ ‘ਚ ਵਿਸ਼ਵਾਸ਼ ਰੱਖਣ ਵਾਲੇ ਬੱਚੇ ਨੇ ਪੈਸੇ ਲੈਣ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਉਹ ਜੋ ਸਮਾਨ ਵੇਚੇਗਾ ਉਸ ਦੇ ਹੀ ਪੈਸੇ ਲਵੇਗਾ। ਗੁਰਕਿਰਤ ਸਿੰਘ ਨਾਂਅ ਦਾ ਇਹ ਬੱਚਾ ਸਾਰਾ ਸਾਰਾ ਦਿਨ ਐਨਕਾਂ ਵੇਚਦਾ ਹੈ ।ਤੀਜੀ ਕਲਾਸ ‘ਚ ਪੜ੍ਹਨ ਵਾਲੇ ਇਸ ਬੱਚੇ ਦੇ ਮਨ ‘ਚ ਕਦੇ ਵੀ ਲਾਲਚ ਨਹੀਂ ਆਇਆ । ਉਸ ਦੇ ਪਿਤਾ ਵੀ ਇਹੀ ਕੰਮ ਕਰਦੇ ਨੇ ।ਇਸ ਬੱਚੇ ਦਾ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ ਜਿਸ ਤੋਂ ਬਾਅਦ ਇਸ ਬੱਚੇ ਦੀ ਮਦਦ ਲਈ ਕਈ ਸਮਾਜ ਸੇਵੀ ਸੰਸਥਾਵਾਂ ਅੱਗੇ ਆਈਆਂ ਨੇ ।

0 Comments
0

You may also like