Advertisment

ਇਸ ਸਿੱਖ ਬੱਚੇ ਨੇ ਦੱਸਿਆ ‘ਰੋਟੀ ਹੱਕ ਦੀ ਖਾਈਏ ਜੀ ਭਾਵੇਂ ਬੂਟ ਪਾਲਿਸ਼ਾਂ ਕਰੀਏ’, ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਵੀਡੀਓ

author-image
By Shaminder
New Update
ਇਸ ਸਿੱਖ ਬੱਚੇ ਨੇ ਦੱਸਿਆ ‘ਰੋਟੀ ਹੱਕ ਦੀ ਖਾਈਏ ਜੀ ਭਾਵੇਂ ਬੂਟ ਪਾਲਿਸ਼ਾਂ ਕਰੀਏ’, ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਵੀਡੀਓ
Advertisment
ਸਿੱਖ ਗੁਰੂ ਸਾਹਿਬਾਨ ਨੇ ਹਮੇਸ਼ਾ ਹੀ ਸਾਨੂੰ ਸੱਚ ਦੇ ਰਸਤੇ ‘ਤੇ ਚੱਲਣਾ ਸਿਖਾਇਆ । ਦਸਾਂ ਨਹੁੰਆਂ ਦੀ ਕਿਰਤ ਕਰਨੀ, ਵੰਡ ਕੇ ਛਕਣਾ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕਰਨ ਦਾ ਉਪਦੇਸ਼ ਦਿੱਤਾ ਸੀ । ਉਨ੍ਹਾਂ ਦੇ ਪਾਏ ਪੂਰਨਿਆਂ ‘ਤੇ ਸਿੱਖ ਕੌਮ ਅੱਜ ਵੀ ਚੱਲ ਰਹੀ ਹੈ । ਪਰ ਅੱਜ ਅਸੀਂ ਤੁਹਾਨੂੰ ਇੱਕ ਬੱਚੇ ਬਾਰੇ ਦੱਸਣ ਜਾ ਰਹੇ ਹਾਂ । ਜੋ ਕਿ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ । publive-image ਦਰਅਸਲ ਇਹ ਸਿੱਖ ਬੱਚਾ ਐਨਕਾਂ ਅਤੇ ਮਾਸਕ ਵੇਚਣ ਦਾ ਕੰਮ ਕਰਦਾ ਹੈ । ਇਸੇ ਤਰ੍ਹਾਂ ਆਪਣੇ ਕੰਮ ‘ਤੇ ਜਦੋਂ ਇਹ ਬੱਚਾ ਨਿਕਲਿਆ ਤਾਂ ਕੁਝ ਲੋਕਾਂ ਨੇ ਇਸ ਬੱਚੇ ਨੂੰ ਪੈਸੇ ਦੇਣ ਦੀ ਕੋਸ਼ਿਸ਼ ਕੀਤੀ ਕਿ ਸਾਨੂੰ ਐਨਕਾਂ ਦੀ ਲੋੜ ਨਹੀਂ ਤੂੰ ਇਹ ਪੈਸੇ ਰੱਖ ਲੈ । ਪਰ ਇਸ ਮਿਹਨਤ ‘ਚ ਵਿਸ਼ਵਾਸ਼ ਰੱਖਣ ਵਾਲੇ ਬੱਚੇ ਨੇ ਪੈਸੇ ਲੈਣ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਉਹ ਜੋ ਸਮਾਨ ਵੇਚੇਗਾ ਉਸ ਦੇ ਹੀ ਪੈਸੇ ਲਵੇਗਾ। publive-image ਗੁਰਕਿਰਤ ਸਿੰਘ ਨਾਂਅ ਦਾ ਇਹ ਬੱਚਾ ਸਾਰਾ ਸਾਰਾ ਦਿਨ ਐਨਕਾਂ ਵੇਚਦਾ ਹੈ ।ਤੀਜੀ ਕਲਾਸ ‘ਚ ਪੜ੍ਹਨ ਵਾਲੇ ਇਸ ਬੱਚੇ ਦੇ ਮਨ ‘ਚ ਕਦੇ ਵੀ ਲਾਲਚ ਨਹੀਂ ਆਇਆ । ਉਸ ਦੇ ਪਿਤਾ ਵੀ ਇਹੀ ਕੰਮ ਕਰਦੇ ਨੇ ।ਇਸ ਬੱਚੇ ਦਾ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ ਜਿਸ ਤੋਂ ਬਾਅਦ ਇਸ ਬੱਚੇ ਦੀ ਮਦਦ ਲਈ ਕਈ ਸਮਾਜ ਸੇਵੀ ਸੰਸਥਾਵਾਂ ਅੱਗੇ ਆਈਆਂ ਨੇ । publive-image
#sikh #gurkirat-singh #skih-boy
Advertisment

Stay updated with the latest news headlines.

Follow us:
Advertisment
Advertisment
Latest Stories
Advertisment