ਸਿੱਖ ਗੁਰੂ ਸਾਹਿਬਾਨ ਦੇ ਪਾਏ ਪੂਰਨਿਆਂ 'ਤੇ ਚੱਲ ਕੇ ਇਹ ਬੱਚੇ ਕਰ ਰਹੇ ਜੀਵਨ ਸਫ਼ਲ 

written by Shaminder | May 23, 2019

ਇੰਗਲੈਂਡ ਦੇ ਬੱਚਿਆਂ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ । ਇਸ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਇਹ ਬੱਚੇ ਖੇਡਣ ਮੱਲਣ ਦੀ ਉਮਰ 'ਚ ਸਿੱਖ ਗੁਰੂ ਸਾਹਿਬਾਨ ਵੱਲੋਂ ਪਾਏ ਪੂਰਨਿਆਂ 'ਤੇ ਚੱਲ ਕੇ ਆਪਣਾ ਜੀਵਨ ਸਫ਼ਲ ਕਰ ਰਹੇ ਨੇ ।ਦਰਅਸਲ ਇਹ ਕਿਸੇ ਧਾਰਮਿਕ ਸਮਾਗਮ ਦੌਰਾਨ ਸੇਵਾ ਦਾ ਸਾਰਾ ਕੰਮ ਇਹ ਬੱਚੇ ਖੁਦ ਹੀ ਕਰ ਰਹੇ ਹਨ । ਹੋਰ ਵੇਖੋ:ਬਰਤਾਨੀਆ ਸਰਕਾਰ ਨੇ ਸਿੱਖਾਂ ਨੂੰ ਦਿੱਤੀ ਵੱਡੀ ਰਾਹਤ, ਸਿੱਖਾਂ ਦੇ ਹੱਕ ‘ਚ ਸੁਣਾਇਆ ਇਹ ਫੈਸਲਾ https://www.facebook.com/manjitsinghgk/videos/440579613354108/ ਭਾਵੇਂ ਉਹ ਬਰਤਨ ਸਾਫ਼ ਕਰਨ ਦੀ ਸੇਵਾ ਹੋਵੇ ਜਾਂ ਫਿਰ ਹੋਰ ਕੋਈ ਸੇਵਾ ਪੂਰੀ ਤਨਦੇਹੀ ਨਾਲ ਸੇਵਾ ਦਾ ਇਹ ਕੰਮ ਬੱਚੇ ਬਾਖੂਬੀ ਕਰ ਰਹੇ ਹਨ । ਇਨ੍ਹਾਂ ਬੱਚਿਆਂ ਨੇ ਨਾਂ ਸਿਰਫ਼ ਸੇਵਾ ਕਰ ਰਹੇ ਹਨ ਬਲਕਿ ਵਾਹਿਗੁਰੂ ਦੇ ਨਾਮ ਦਾ ਜਾਪ ਵੀ ਨਾਲੋਂ ਨਾਲ ਕਰ ਰਹੇ ਹਨ । ਇਨ੍ਹਾਂ ਬੱਚਿਆਂ ਦੇ ਇਸ ਕੰਮ ਨੂੰ ਵੇਖ ਹਰ ਕਿਸੇ ਦੀ ਰੂਹ ਖੁਸ਼ ਹੋ ਜਾਂਦੀ ਹੈ । ਇਸ ਤੋਂ ਸਾਫ਼ ਹੁੰਦਾ ਹੈ ਕਿ ਬੇਸ਼ੱਕ ਲੋਕ ਵਿਦੇਸ਼ਾਂ 'ਚ ਵੱਸੇ ਹਨ ਪਰ ਉਹ ਆਪਣੇ ਬੱਚਿਆਂ ਨੂੰ ਗੁਰੂ ਗਿਆਨ ਅਤੇ ਗੁਰਬਾਣੀ ਨਾਲ ਜੁੜਨ ਦੀ ਪ੍ਰੇਰਨਾ ਦੇ ਕੇ ਆਪਣੇ ਧਰਮ ਨਾਲ ਉਨ੍ਹਾਂ ਨੂੰ ਜੋੜਨ ਦੀ ਕੋਸ਼ਿਸ਼ ਕਰ ਰਹੇ ਹਨ  ।

0 Comments
0

You may also like