ਹਰੀ ਸਿੰਘ ਨਲਵਾ ਦੀ ਬਹਾਦਰੀ ਤੋਂ ਗੋਰੇ ਵੀ ਹਨ ਪ੍ਰਭਾਵਿਤ,ਨਲੂਆਂ ਦੀਆਂ ਨਿਸ਼ਾਨੀਆਂ ਕਰੋੜਾਂ 'ਚ ਨੀਲਾਮ 

Written by  Shaminder   |  May 04th 2019 01:38 PM  |  Updated: May 04th 2019 01:38 PM

ਹਰੀ ਸਿੰਘ ਨਲਵਾ ਦੀ ਬਹਾਦਰੀ ਤੋਂ ਗੋਰੇ ਵੀ ਹਨ ਪ੍ਰਭਾਵਿਤ,ਨਲੂਆਂ ਦੀਆਂ ਨਿਸ਼ਾਨੀਆਂ ਕਰੋੜਾਂ 'ਚ ਨੀਲਾਮ 

ਲੰਦਨ ਦੇ ਨੀਲਾਮੀ ਘਰ ਸੋਦਬੀ ਵੱਲੋਂ ਕਈ ਚੀਜ਼ਾਂ ਨੂੰ ਪ੍ਰਦਰਸ਼ਿਤ ਕੀਤਾ ਗਿਆ । ਇਸ ਨੀਲਾਮੀ 'ਚ ਉਨੀਵੀਂ ਸਦੀ ਦੇ ਸਿੱਖ ਕਮਾਂਡਰ ਹਰੀ ਸਿੰਘ ਨਲਵਾ ਦੀ ਰਤਨਾਂ ਨਾਲ ਜੜੀ ਹੋਈ ਪੱਗ ਵੀ ਸ਼ਾਮਿਲ ਸੀ ਜੋ ਕਿ ਇਸ ਨੀਲਾਮੀ 'ਚ ਆਕ੍ਰਸ਼ਣ ਦਾ ਕੇਂਦਰ ਰਹੀ । ਇਸ ਪੱਗ 'ਚ ਬੇਸ਼ਕੀਮਤੀ ਰਤਨਾਂ ਨਾਲ ਜੜੀ ਹੋਈ ਕਲਗੀ ਸਭ ਦੀ ਖਿੱਚ ਦਾ ਕੇਂਦਰ ਬਣੀ ਰਹੀ ।  ਆਰਟਸ ਆਫ਼ ਦਾ ਇਸਲਾਮਿਕ ਵਰਲਡ ਨੀਲਾਮੀ 'ਚ ਮੀਨਾਕਾਰੀ ਕੀਤੀ ਹੋਈ ਅਤੇ ਬੇਸ਼ਕੀਮਤੀ ਹੀਰੇ ਮੋਤੀ ਅਤੇ ਗਹਿਣਿਆਂ ਨਾਲ ਸੱਜੀ ਪੱਗ  350,000 ਪਾਊਂਡ 'ਚ ਵਿਕੀ ।ਜਦਕਿ ਇਸ ਦੀ ਕੀਮਤ 180,000  ਪਾਊਂਡ ਤੈਅ ਕੀਤੀ ਗਈ ਸੀ । ਸੋਦਬੀ ਵੱਲੋਂ ਵੇਚੇ ਗਏ ਦੋ ਹੋਰ ਪ੍ਰਮੁੱਖ ਸਮਾਨ 'ਚ ਸਤਾਰਵੀਂ ਸਦੀ ਦੋ ਤਸਵੀਰਾਂ ਵੀ ਸ਼ਾਮਿਲ ਸਨ ।

Sikh turban ornament among highlights of auction by Sotheby's

ਸਿੱਖ ਕੌਮ ਆਪਣੀਆਂ ਲਾਸਾਨੀ ਕੁਰਬਾਨੀਆਂ ਕਰਕੇ ਜਾਣੀ ਜਾਂਦੀ ਹੈ । ਇਸ ਕੌਮ ਦੇ ਕਈ ਯੋਧਿਆਂ ਨੇ ਆਪਣੀਆਂ ਕਈ ਯੁੱਧਾਂ ‘ਚ ਕੁਰਬਾਨੀਆਂ ਦਿੱਤੀਆਂ । ਗੁਰੁ ਸਾਹਿਬਾਨ ਨੇ ਦੇਸ਼ ਅਤੇ ਕੌਮ ਦੀ ਖਾਤਿਰ ਜੋ ਕੁਰਬਾਨੀਆਂ ਦਿੱਤੀਆਂ ਉਨ੍ਹਾਂ ਤੋਂ ਹਰ ਕੋਈ ਭਲੀ ਭਾਂਤ ਜਾਣੂ ਹੈ । ਜਿਨ੍ਹਾਂ ਨੇ ਦੇਸ਼ ਅਤੇ ਕੌਮ ਲਈ ਆਪਣਾ ਆਪ ਹੀ ਨਹੀਂ ਵਾਰਿਆ ਸਗੋਂ ਆਪਣਾ ਪੂਰਾ ਪਰਿਵਾਰ ਵੀ ਦੇਸ਼ ਅਤੇ ਕੌਮ ਦੇ ਲੇਖੇ ਲਾ ਦਿੱਤਾ ।

Image result for london sotheby auctions sikh turban auctions

ਇਸ ਤੋਂ ਇਲਾਵਾ ਹੋਰ ਵੀ ਕਈ ਯੋਧੇ ਹੋਏ ਨੇ ਜਿਨ੍ਹਾਂ ਨੇ ਦੇਸ਼ ਅਤੇ ਕੌਮ ਦੀ ਖਾਤਿਰ ਕਈ ਕੁਰਬਾਨੀਆਂ ਦਿੱਤੀਆਂ ਨੇ । ਉਨ੍ਹਾਂ ਵਿੱਚੋਂ ਹੀ ਇੱਕ ਹਨ ਹਰੀ ਸਿੰਘ ਨਲੂਆ ।ਸਰਦਾਰ ਹਰੀ ਸਿੰਘ ਨਲੂਆ ਦਾ ਜਨਮ ਸਤਾਰਾਂ ਸੌ ਇਕਾਨਵੇਂ ‘ਚ ਮਾਤਾ ਧਰਮ ਕੌਰ ਦੀ ਕੁੱਖੋਂ ਗੁਰਦਿਆਲ ਸਿੰਘ ਦੇ ਘਰ ਗੁੱਜਰਾਂਵਾਲਾ ਪਾਕਿਸਤਾਨ ਵਿਖੇ ਹੋਇਆ ਸੀ ।

Image result for london sotheby auctions sikh turban auctions

ਹਰੀ ਸਿੰਘ ਨਲੂਆ ਅਜੇ ਬਾਲੜੀ ਉਮਰ ‘ਚ ਹੀ ਸਨ ਕਿ ਪਿਤਾ ਦਾ ਸਾਇਆ ਹਰੀ ਸਿੰਘ ਨਲੂਆ ਦੇ ਸਿਰ ਤੋਂ ਉੱਠ ਗਿਆ ਸੀ । ਜਿਸ ਤੋਂ ਬਾਅਦ ਉਨ੍ਹਾਂ ਦਾ ਬਚਪਨ ਆਪਣੇ ਨਾਨਕੇ ਘਰ ਹੀ ਬੀਤਿਆ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network