ਸਿੱਖ ਜਗਤ ਵੱਲੋਂ ਪ੍ਰੋਗਰਾਮ 'ਤਾਰਕ ਮਹਿਤਾ ਕਾ ਉਲਟਾ ਚਸ਼ਮਾ' ਤੇ ਬੈਨ ਦੀ ਅਪੀਲ

written by Pradeep Singh | September 19, 2017

ਸਿੱਖ ਜਗਤ ਨੇ ਭਾਰਤ ਦੇ ਸਭ ਤੋਂ ਲੰਬਾ ਚੱਲਣ ਵਾਲਾ ਪ੍ਰਸਿੱਧ ਕਾਮੇਡੀ ਸ਼ੋਅ 'ਤਾਰਕ ਮਹਿਤਾ ਕਾ ਉਲਟਾ ਚਸ਼ਮਾ' 'ਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਣ ਦਾ ਦੋਸ਼ ਲਗਾਇਆ ਹੈ | ਰੋਸ਼ਨ ਸਿੰਘ ਸੋਢੀ, ਜੋ ਕਿ ਇਸ ਸ਼ੋਅ ਦੇ ਬਹੁਤ ਮੰਨੇ ਪ੍ਰਮੰਨੇ ਕਿਰਦਾਰ ਨੇ, ਨੂੰ ਇਕ ਐਪੀਸੋਡ ਵਿਚ ਸਿੱਖਾਂ ਦੇ ਦਸਵੇਂ ਗੁਰੂ, ਗੁਰੂ ਗੋਬਿੰਦ ਸਿੰਘ ਜੀ ਦਾ ਕਿਰਦਾਰ ਨਿਭਾਉਂਦਿਆਂ ਦਿਖਾਇਆ ਗਿਆ ਹੈ | ਆਪਣੀ ਨਾਰਾਜ਼ਗੀ ਵਿਅਕਤ ਕਰਦਿਆਂ, ਸ਼ਿਰੋਮਣੀ ਗੁਰੂਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕਿਰਪਾਲ ਸਿੰਘ ਨੇ ਕਿਹਾ ਹੈ ਕਿ ਕੋਈ ਵੀ ਇਨਸਾਨ ਜਾਂ ਕਲਾਕਾਰ ਆਪਣੇ ਆਪ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਬਰਾਬਰ ਪੇਸ਼ ਨਹੀ ਕਰ ਸਕਦਾ ਹੈ | ਹਾਲਾਂਕਿ, ਇਕ ਸੋਸ਼ਲ ਨੈੱਟਵਰਕ ਸਾਈਟ ਦੇ ਰਾਹੀਂ ਆਪਣੀ ਸਫਾਈ ਪ੍ਰਗਟ ਕਰਦਿਆਂ ਸ਼ੋਅ ਦੇ ਨਿਰਮਾਤਾ ਅਸਿਤ ਕੁਮਾਰ ਮੋਦੀ ਨੇ ਕਿਹਾ ਹੈ ਕਿ ਸ਼ੋਅ ਵਿਚ ਰੋਸ਼ਨ ਸਿੰਘ ਸੋਢੀ ਦੇ ਕਿਰਦਾਰ ਨੂੰ ਗੁਰੂ ਗੋਬਿੰਦ ਸਿੰਘ ਦੇ ਰੂਪ ਦੀ ਜਗਾ ਗੁਰੂ ਗੋਬਿੰਦ ਸਿੰਘ ਦੇ ਖਾਲਸੇ ਦੇ ਰੂਪ ਵਿਚ ਦਿਖਾਇਆ ਗਿਆ ਹੈ ਅਤੇ ਇਸ ਗੱਲ ਦਾ ਪ੍ਰਮਾਣ ਕਿਰਦਾਰ ਦੇ ਡਾਇਲੋਗ ਤੋਂ ਲਿਆ ਜਾ ਸਕਦਾ ਹੈ | ਅਸਿਤ ਕੁਮਾਰ ਮੋਦੀ ਨੇ ਇਕ ਬਿਆਨ 'ਚ ਕਿਹਾ ਕਿ ਓਹਨਾ ਦੇ ਸ਼ੋਅ ਵਿਚ ਹਮੇਸ਼ਾ ਵੱਖੋ-ਵੱਖਰੇ ਧਰਮ ਦੇ ਲੋਕਾਂ ਨੂੰ ਇੱਕੋ ਸੋਸਾਇਟੀ ਵਿਚ ਇਕੱਠੇ ਰਹਿੰਦਿਆਂ ਅਤੇ ਅਲੱਗ-ਅਲੱਗ ਧਰਮਾਂ ਦੇ ਤਿਓਹਾਰਾਂ ਨੂੰ ਇਕੱਠੇ ਮਨਾਉਂਦੇ ਦਿਖਾਇਆ ਗਿਆ ਹੈ | ਸ਼ੋਅ ਦਾ ਹਰ ਕਿਰਦਾਰ ਆਪਣੇ ਤੋਂ ਦੂਜੇ ਧਰਮ ਦਾ ਸਤਿਕਾਰ ਕਰਦੇ ਦਿਖਾਇਆ ਜਾਂਦਾ ਹੈ | ਅਸਿਤ ਕੁਮਾਰ ਮੋਦੀ ਨੇ ਟਵਿੱਟਰ ਪੋਸਟ ਰਾਹੀਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਵਾਕਿਆ ਨੂੰ ਗ਼ਲਤ ਤਰੀਕੇ ਨਾਲ ਨਾ ਦੇਖਣ |

0 Comments
0

You may also like