ਦਿੱਲੀ ਦੇ ਫੁੱਟਪਾਥ ਤੇ, ਹਰ ਰੋਜ਼ ਸਵੇਰੇ ਗਰੀਬਾਂ ਦੀ ਮਦਦ ਕਰਦੇ ਹਨ ਸਿੱਖ ਡਾਕਟਰ ਅਤੇ ਪੈਰਾ ਮੈਡੀਕਲ

written by Parkash Deep Singh | December 13, 2017

ਜਿੱਥੇ ਸੰਸਾਰ ਦੇ ਨੇਤਾ ਧਰਮ ਨੂੰ ਇੱਕ ਸਿਆਸੀ ਸਾਧਨ ਦੀ ਤਰਾਂ ਵਰਤ ਕੇ ਲੋਕਾਂ ਨੂੰ ਵੰਡਣ ਦਾ ਕੰਮ ਕਰਦੇ ਨੇ ਉੱਥੇ ਅਜਿਹੇ ਆਮ ਨਾਗਰਿਕ ਵੀ ਮੌਜੂਦ ਹਨ ਜੋ ਕਿ ਮਾਨਵਤਾ ਦੀ ਸੇਵਾ ਲਈ ਉਹ ਕੰਮ ਕਰ ਰਹੇ ਨੇ ਜੋ ਕਿ ਗੁਰੂਆਂ ਪੀਰਾਂ ਦੇ ਹਮੇਸ਼ਾ ਤੋਂ ਵਚਨ ਰਹੇ ਨੇ : ਉਹਨਾਂ ਦੀ ਮਦਦ ਕਰੋ ਜੋ ਕਿ ਆਪਣੇ ਨਾਲੋਂ ਘੱਟ ਭਾਗਸ਼ਾਲੀ ਹਨ | ਅਜਿਹੀ ਹੀ ਇੱਕ ਉਦਾਹਰਣ ਦੇਂਦਿਆਂ ਹੋਇਆਂ, ਸਿੱਖ ਪੈਰਾ-ਮੈਡੀਕਲ, ਡਾਕਟਰ ਅਤੇ ਵਾਲੰਟੀਅਰ ਹਰ ਰੋਜ਼ ਸਵੇਰੇ ਗੁਰਦੁਆਰਾ ਸਾਹਿਬ ਸੀਸ ਗੰਜ ਦੇ ਬਾਹਰ ਬੈਠ ਕੇ ਲੋੜਵੰਦ ਮਰੀਜਾਂ ਦੇ ਜ਼ਖਮਾਂ ਨੂੰ ਸਾਫ ਕਰਨ, ਪੱਟੀਆਂ ਲਾਉਣ, ਅਤੇ ਦਵਾਈਆਂ ਦੇਣ ਦਾ ਕੰਮ ਕਰ ਕੇ ਮਾਨਵਤਾ ਦੀ ਇੱਕ ਜਿੱਤ ਦਾ ਉਦਾਹਰਣ ਪੇਸ਼ ਕਰ ਰਹੇ ਹਨ |

ਸਿਰਫ ਇੰਨਾ ਹੀ ਨਹੀਂ, ਇਹ ਸਿੱਖ ਵਾਲੰਟੀਅਰ ਹਰ ਰੋਜ਼ ਗਰਮ ਚਾਹ ਦੀ ਵੀ ਸੇਵਾ ਕਰਦੇ ਹਨ ਜੋ ਕਿ ਇਸ ਠੰਡ ਦੇ ਮੌਸਮ ਵਿਚ ਇਹਨਾਂ ਲੋੜਵੰਦਾਂ ਨੂੰ  ਇੱਕ ਵਰਦਾਨ ਦੀ ਤਰਾਂ ਜਾਪਦਾ ਹੈ | ਇਸ ਖਬਰ ਨੂੰ ਹਰਜਿੰਦਰ ਸਿੰਘ ਕੁਰੇਜਾ ਨੇ ਸੋਸ਼ਲ ਮੀਡੀਆ ਸਾਈਟ ਟਵਿੱਟਰ 'ਤੇ ਸਾਂਝਾ ਕੀਤਾ ਜਿਸ ਨੂੰ ਮਸ਼ਹੂਰ ਬਾਲੀਵੁੱਡ ਅਦਾਕਾਰ ਰਿਸ਼ੀ ਕਪੂਰ ਅਤੇ ਆਯੂਸ਼ਮਾਨ ਖ਼ੁਰਾਣਾ ਨੇ ਮੁੜ ਰੀਟਵੀਟ ਕੀਤਾ |    

0 Comments
0

You may also like