ਸਿੱਖ ਸ਼ਰਧਾਲੂ ਨੇ ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਭੇਂਟ ਕੀਤੀ ਬੇਸ਼ਕੀਮਤੀ ਕਲਗੀ

Written by  Rupinder Kaler   |  September 23rd 2020 06:10 PM  |  Updated: September 23rd 2020 06:10 PM

ਸਿੱਖ ਸ਼ਰਧਾਲੂ ਨੇ ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਭੇਂਟ ਕੀਤੀ ਬੇਸ਼ਕੀਮਤੀ ਕਲਗੀ

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਅਸਥਾਨ ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਇਕ ਸਿੱਖ ਸ਼ਰਧਾਲੂ ਵੱਲੋਂ ਸੇਵਾ ਵਜੋਂ ਇਕ ਕਰੋੜ 29 ਲੱਖ ਦੀ ਲਾਗਤ ਨਾਲ ਤਿਆਰ ਹੋਈ ਕਲਗੀ ਭੇਂਟ ਕੀਤੀ ਗਈ ਹੈ। ਇਹ ਸੇਵਾ ਡਾ ਗੁਰਵਿੰਦਰ ਸਿੰਘ ਸਮਰਾ ਸਪੁੱਤਰ ਸ. ਗੁਰਦੀਪ ਸਿੰਘ ਸਮਰਾ ਵਾਸੀ ਕਰਤਾਰਪੁਰ ਵੱਲੋਂ ਕੀਤੀ ਗਈ ਹੈ ।

sikh

ਇੱਕ ਅਖ਼ਬਾਰ ਦੀ ਖ਼ਬਰ ਮੁਤਾਬਿਕ ਕਲਗੀ ਨੂੰ ਜਲੰਧਰ ਦੇ ਕਾਰੀਗਰ ਨੇ ਲਗਪੱਗ 6 ਮਹੀਨਿਆਂ ਦੀ ਮਿਹਤਨ ਤੋਂ ਬਾਅਦ ਤਿਆਰ ਕੀਤਾ ਹੈ। ਇਸ ਕਲਗੀ ਨੂੰ ਤਿਆਰ ਕਰਨ ਲਈ 3 ਕਿਲੋ ਸੋਨਾ ਅਤੇ ਬੇਸ਼ਕੀਮਤੀ ਹੀਰਿਆਂ ਦੀ ਵਰਤੋਂ ਕੀਤੀ ਗਈ ਹੈ ।

sikh

ਗੁਰਵਿੰਦਰ ਸਿੰਘ ਸਮਰਾ ਅਪਣੇ ਪਰਿਵਾਰ ਸਮੇਤ ਗੁਰਦੁਆਰਾ ਜਨਮ ਅਸਥਾਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਿਖੇ ਪਹੁੰਚੇ ਤੇ ਉਹਨਾਂ ਨੇ ਕਲਗੀ ਭੇਂਟ ਕੀਤੀ ।

sikh

ਡਾ. ਗੁਰਵਿੰਦਰ ਸਿੰਘ ਸਮਰਾ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ੁਕਰਾਨਾ ਕਰਦੇ ਹੋਏ ਕਿਹਾ ਕਿ ਗੁਰੂ ਮਹਾਰਾਜ ਜੀ ਨੇ ਉਹਨਾਂ ਕੋਲ ਅਜਿਹੀ ਸੇਵਾ ਲੈ ਕੇ ਉਹਨਾਂ ਦਾ ਜੀਵਨ ਸਫਲ ਕਰ ਦਿੱਤਾ ਹੈ। ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਇੱਛਾ ਹੈ ਕਿ ਉਹ ਬਾਕੀ ਤਖ਼ਤ ਸਾਹਿਬਾਨਾਂ 'ਤੇ ਵੀ ਅਜਿਹੀਆਂ ਹੀ ਕਲਗੀਆਂ ਬਣਾ ਕੇ ਭੇਟ ਕਰ ਸਕਣ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network