ਸਿੱਖ ਅਫ਼ਸਰ ਨੇ ਅਮਰੀਕੀ ਫੌਜ ਦਾ ਬਦਲਿਆ ਇਤਿਹਾਸ, ਦਸਤਾਰ ਸਜਾਉਣ ਦੀ ਮਿਲੀ ਇਜ਼ਾਜਤ

written by Rupinder Kaler | September 29, 2021

ਅਮਰੀਕੀ ਫੌਜ ਵਿੱਚ ਇਕ ਸਿੱਖ ਅਫ਼ਸਰ (Sikh officer)ਨੂੰ ਹੁਣ ਡਿਊਟੀ ਦੌਰਾਨ ਦਸਤਾਰ ਸਜਾਉਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਤੁਹਾਨੂੰ ਦੱਸ ਦਿੰਦੇ ਹਾਂ ਕਿ ਯੂ.ਐੱਸ. ਮਰੀਨ ਕੋਰਪਸ (U.S. Marine Corps) ਦੇ ਲੈਫ਼ਟੀਨੈਂਟ ਸੁਖਬੀਰ ਤੂਰ (Sukhbir Toor) ਆਪਣੀ ਪੱਗ ਬੰਨਣ ਦੇ ਅਧਿਕਾਰ ਲਈ ਪਿਛਲੇ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੇ ਸਨ । ਪਰ ਹੁਣ ਉਨ੍ਹਾਂ ਨੂੰ ਰੋਜ਼ਾਨਾ ਡਿਊਟੀ ਦੌਰਾਨ ਪੱਗ ( turban) ਬੰਨ੍ਹਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ।

Pic Courtesy: google

ਹੋਰ ਪੜ੍ਹੋ :

ਰੈਪਰ ਅਤੇ ਸੰਗੀਤ ਕਲਾਕਾਰ ਬੋਹੇਮੀਆ ਦੀ ਵਿਗੜੀ ਸਿਹਤ, ਪੋਸਟ ਸ਼ੇਅਰ ਕਰਕੇ ਪ੍ਰਸ਼ੰਸਕਾਂ ਤੋਂ ਮੰਗੀਆਂ ਦੁਆਵਾਂ

Pic Courtesy: google

ਨਿਊਯਾਰਕ ਟਾਈਮਜ਼ ਦੀ ਖ਼ਬਰ ਮੁਤਾਬਕ ਮਰੀਨ ਕੋਰਪਸ ਵਿਚ ਅਜਿਹਾ ਪਹਿਲੀ ਵਾਰ ਹੋਇਆ ਹੈ ਜਦੋਂ ਕਿਸੇ ਨੂੰ ਅਪਣੀ ਧਾਰਮਿਕ ਭਾਵਨਾਵਾਂ ਦੇ ਸਨਮਾਨ ਨੂੰ ਦੇਖਦੇ ਹੋਏ ਅਜਿਹੀ ਛੋਟ ਦਿਤੀ ਗਈ ਹੈ। ਲੈਫ਼ਟੀਨੈਂਟ ਸੁਖਬੀਰ ਤੂਰ ਦਾ ਕਹਿਣਾ ਹੈ ਕਿ ਹੁਣ ਉਨ੍ਹਾਂ ਨੂੰ ਪਹਿਲਾਂ ਦੀ ਤਰ੍ਹਾਂ ਅਪਣੇ ਦੇਸ਼ ਅਤੇ ਅਪਣੀਆਂ ਧਾਰਮਿਕ ਭਾਵਨਾਵਾਂ ਵਿਚੋਂ ਕਿਸੇ ਇਕ ਨੂੰ ਚੁਣਨਾ ਨਹੀਂ ਪਵੇਗਾ।

Pic Courtesy: google

ਤੁਹਾਨੂੰ ਦੱਸ ਦਿੰਦੇ ਹਾਂ ਹਾਂ ਕਿ ਅਮਰੀਕਾ ਦੀ ਮਰੀਨ ਕੋਰਪਸ ਦੇ 246 ਸਾਲ ਦੇ ਇਤਿਹਾਸ ਵਿਚ ਅਜਿਹਾ ਪਹਿਲੀ ਵਾਰ ਹੋਇਆ ਹੈ ਜਦੋਂ ਕਿਸੇ ਨੂੰ ਪੱਗ ਬੰਨ੍ਹਣ ਦੀ ਇਜਾਜ਼ਤ ਦਿੱਤੀ ਗਈ ਹੈ । ਪਰ ਇਸ ਦੇ ਨਾਲ ਹੀ ਕੁਝ ਨਿਯਮ ਵੀ ਲਾਗੂ ਕੀਾਤੇ ਗਏ ਹਨ ।ਲੈਫ਼ਟੀਨੈਂਟ ਤੂਰ ਨੂੰ ਅਪਣੀ ਰੋਜ਼ਾਨਾ ਦੀ ਡਿਊਟੀ ਦੌਰਾਨ ਪੱਗ ਬੰਨ੍ਹਣ ਦੀ ਇਜਾਜ਼ਤ ਹੋਵੇਗੀ ਪਰ ਜੇਕਰ ਉਨ੍ਹਾਂ ਦੀ ਡਿਊਟੀ ਕਿਸੇ ਹਿੰਸਾਗ੍ਰਸਤ ਜਗ੍ਹਾ ’ਤੇ ਲੱਗਦੀ ਹੈ ਤਾਂ ਉਹ ਅਜਿਹਾ ਨਹੀਂ ਕਰ ਪਾਉਣਗੇ। ਇਸ ਤੋਂ ਇਲਾਵਾ ਕੁਝ ਹੋਰ ਨਿਯਮ ਹਨ ਜਿਸ ਦੀ ਪਾਲਣਾ ਤੂਰ ਨੂੰ ਕਰਨੀ ਪਵੇਗੀ ।

0 Comments
0

You may also like