ਪੰਜਾਬੀ ਮਿਊਜ਼ਿਕ ਇੰਡਸਟਰੀ ’ਚ ਅਕਾਸ਼ ਕੰਡਿਆਰਾ ਬਣਾ ਰਿਹਾ ਹੈ ਪਹਿਚਾਣ, ਨਵੇਂ ਗਾਣੇ ਨੂੰ ਮਿਲ ਰਿਹਾ ਹੈ ਭਰਵਾਂ ਹੁੰਗਾਰਾ

Written by  Rupinder Kaler   |  October 23rd 2019 12:53 PM  |  Updated: October 23rd 2019 12:53 PM

ਪੰਜਾਬੀ ਮਿਊਜ਼ਿਕ ਇੰਡਸਟਰੀ ’ਚ ਅਕਾਸ਼ ਕੰਡਿਆਰਾ ਬਣਾ ਰਿਹਾ ਹੈ ਪਹਿਚਾਣ, ਨਵੇਂ ਗਾਣੇ ਨੂੰ ਮਿਲ ਰਿਹਾ ਹੈ ਭਰਵਾਂ ਹੁੰਗਾਰਾ

ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਪਹਿਚਾਣ ਬਣਾ ਰਹੇ ਅਕਾਸ਼ ਕੰਡਿਆਰਾ ਦਾ ਨਵਾਂ ਗਾਣਾ ਵੀ ਪੰਜਾਬੀ ਮਿਊਜ਼ਿਕ ਸੁਣਨ ਵਾਲਿਆਂ ਨੂੰ ਕਾਫੀ ਪਸੰਦ ਆ ਰਿਹਾ ਹੈ । ‘ਸਾਈਲੈਂਟ’ ਟਾਈਟਲ ਹੇਠ ਰਿਲੀਜ਼ ਕੀਤੇ ਗਏ ਇਸ ਗਾਣੇ ਦੇ ਯੂ-ਟਿਊਬ ਤੇ ਵੀਵਰਜ਼ ਲਗਾਤਾਰ ਵੱਧਦੇ ਜਾ ਰਹੇ ਹਨ । ਗਾਣੇ ਦੀ ਗੱਲ ਕੀਤੀ ਜਾਵੇ ਤਾਂ ਇਸ ਦੇ ਬੋਲ ਲਵ ਬੋਪਾਰਾਏ ਨੇ ਲਿਖੇ ਹਨ ਜਦੋਂ ਕਿ ਗਾਣੇ ਨੂੰ Mix - Rish  ਨੇ ਆਪਣੀਆਂ ਧੁਨਾਂ ਨਾਲ ਸਜਾਇਆ ਹੈ ।

ਗਾਣੇ ਦਾ ਫ਼ਿਲਮਾਂਕਣ ਵਿਸ਼ਾਲ, ਮਹਿਤਾਬ ਨੇ ਕੀਤਾ ਹੈ । ਅਕਾਸ਼ ਕੰਡਿਆਰਾ ਨੇ ਇਸ ਗਾਣੇ ਵਿੱਚ ਜੁੰਡੀ ਦੇ ਯਾਰਾਂ ਦੀ ਗੱਲ ਕੀਤੀ ਹੈ ਜਿਹੜੇ ਕਿ ਔਖੇ ਸੌਖੇ ਵੇਲੇ ਹਮੇਸ਼ਾ ਆਪਣੇ ਦੋਸਤਾਂ ਨਾਲ ਖੜਦੇ ਹਨ ।

ਗਾਣੇ ਦੇ ਬੋਲ ਹਰ ਇੱਕ ਨੂੰ ਆਪਣੇ ਦੋਸਤਾਂ ਦੀ ਯਾਦ ਦਿਵਾ ਦਿੰਦੇ ਹਨ । ਅਕਾਸ਼ ਕੰਡਿਆਰਾ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਹ ਅਕਸਰ ਆਪਣੇ ਯੂ-ਟਿਊਬ ਚੈਨਲ ’ਤੇ ਆਪਣਾ ਨਵੇਂ ਤੋਂ ਨਵਾਂ ਗਾਣਾ ਸ਼ੇਅਰ ਕਰਦਾ ਹੈ ।

ਉਸ ਦੇ ਗਾਣਿਆਂ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ । ਇੱਥੇ ਹੀ ਬਸ ਨਹੀਂ ਉਸ ਦੀ ਭੈਣ ਪੂਨਮ ਵੀ ਚੰਗੀ ਗਾਇਕਾ ਹੈ ।ਖ਼ਬਰਾਂ ਦੀ ਮੰਨੀਏ ਤਾਂ ਭੈਣ ਭਰਾ ਦੀ ਇਹ ਜੋੜੀ ਛੇਤੀ ਹੀ ਬਾਲੀਵੁੱਡ ਦੀ ਕਿਸੇ ਫ਼ਿਲਮ ਵਿੱਚ ਗਾਣਾ ਗਾਉਣ ਵਾਲੀ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network