ਜਨਮਦਿਨ 'ਤੇ ਜਾਣੋ ਸਿਮੀ ਚਾਹਲ ਦਾ ਪੰਜਾਬੀ ਗਾਣਿਆਂ 'ਚ ਮਾਡਲਿੰਗ ਤੋਂ ਫ਼ਿਲਮਾਂ ਦੇ ਸਫ਼ਰ ਦੀ ਕਹਾਣੀ

written by Aaseen Khan | May 09, 2019

ਸਿਮੀ ਚਾਹਲ ਅਜਿਹਾ ਨਾਮ ਜਿੰਨ੍ਹਾਂ ਦੀ ਪੰਜਾਬੀ ਇੰਡਸਟਰੀ 'ਚ ਮਿਹਨਤ ਨੇ ਉਹਨਾਂ ਨੂੰ ਇੰਡਸਟਰੀ 'ਚ ਹੀਰੋਇਨਾਂ ਦੀ ਕਤਾਰ 'ਚ ਮੂਹਰਲੇ ਸਥਾਨ 'ਤੇ ਲਿਆ ਕੇ ਖੜ੍ਹਾ ਕਰ ਦਿੱਤਾ ਹੈ। ਸ਼ੋਸ਼ਲ ਮੀਡੀਆ ਤੋਂ ਛੋਟੀਆਂ ਛੋਟੀਆਂ ਫਨੀ ਵੀਡੀਓ ਕਲਿੱਪਾਂ ਨਾਲ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਸਿਮੀ ਚਾਹਲ ਦਾ ਜਨਮ 9 ਮਈ 1992 ਨੂੰ ਅੰਬਾਲਾ ਕੈਂਟ, ਹਰਿਆਣਾ ਵਿਖੇ ਹੋਇਆ ਸੀ। ਸਿਮੀ ਚਾਹਲ ਜਿੰਨ੍ਹਾਂ ਦਾ ਨਾਮ ਸਿਮਰਪ੍ਰੀਤ ਕੌਰ ਸੀ ਨੇ ਚੰਡੀਗੜ੍ਹ ਵਿਖੇ ਆਪਣੀ ਕਾਲਜ ਦੀ ਪੜ੍ਹਾਈ ਕੀਤੀ। ਜਿੱਥੋਂ ਉਹਨਾਂ ਨੇ ਆਪਣੇ ਐਕਟਿੰਗ ਦੀ ਸ਼ੁਰੂਆਤ ਕੀਤੀ ਸੀ।

 
View this post on Instagram
 

Guddi te Biji???? ‘ #JatinderKaurMaam?♥️

A post shared by ?Simi Chahal (@simichahal9) on

ਸਿਮੀ ਚਾਹਲ ਨੂੰ ਖਾਣ ਦਾ ਅਤੇ ਖਾਣਾ ਬਨਾਉਣ ਦਾ ਬਹੁਤ ਸ਼ੌਂਕ ਹੈ। ਉਹਨਾਂ ਦਾ ਕਹਿਣਾ ਹੈ ਕਿ ਜੇਕਰ ਇਹ ਐਕਟਿੰਗ 'ਚ ਨਾ ਹੁੰਦੇ ਤਾਂ ਸ਼ਾਇਦ ਅੱਜ ਉਹ ਕੁੱਕ ਹੀ ਹੁੰਦੇ। ਉਹਨਾਂ ਦੀ ਮਨਪਸੰਦੀਦਾ ਸਬਜ਼ੀ ਭਿੰਡੀਆਂ ਹਨ, ਜਿਹੜੀਆਂ ਉਹਨਾਂ ਨੂੰ ਬਣਾ ਕੇ ਦੂਜਿਆਂ ਨੂੰ ਖਵਾਉਣ ਦਾ ਵੀ ਚਸਕਾ ਹੈ।
ਪੰਜਾਬੀ ਫ਼ਿਲਮ ‘ਬੰਬੂਕਾਟ’ ਨਾਲ ਦਰਸ਼ਕਾਂ ‘ਚ ਆਪਣੀ ਪਹਿਚਾਣ ਦਰਜ ਕਰਵਾਉਣ ਵਾਲੀ ਸਿੰਮੀ ਚਾਹਲ ਇਸ ਵੇਲੇ ਦੀ ਚਰਚਿਤ ਅਦਾਕਾਰਾ ਹੈ।ਚੰਡੀਗੜ੍ਹ ਪੜ੍ਹਦਿਆਂ ਮਨੋਰੰਜਨ ਦੀ ਦੁਨੀਆਂ ਵੱਲ ਉਸਨੇ ਆਪਣਾ ਪਹਿਲਾ ਕਦਮ ਮਾਡਲਿੰਗ ਨਾਲ ਵਧਾਇਆ ਸੀ। ਉਸਨੇ ਆਪਣੀ ਸ਼ੁਰੂਆਤ ਮਿਊਜ਼ਿਕ ਵੀਡੀਓਜ਼ ਤੋਂ ਕੀਤੀ ਸੀ। ਉਂਝ ਉਸਦਾ ਸੁਪਨਾ ਹੀਰੋਇਨ ਬਣਨ ਦਾ ਹੀ ਸੀ।
 
View this post on Instagram
 

?

A post shared by ?Simi Chahal (@simichahal9) on

2014 'ਚ ਪੰਜਾਬੀ ਮਿਊਜ਼ਿਕ ਵੀਡੀਓਜ਼ 'ਚ ਡੈਬਿਊ ਕਰਨ ਤੋਂ ਬਾਅਦ ਸਿਮੀ ਚਾਹਲ ਨੇ ਬਹੁਤ ਸਾਰੀਆਂ ਵੀਡੀਓਜ਼ 'ਚ ਮਾਡਲਿੰਗ ਕੀਤੀ। ਗੁਰਪ੍ਰੀਤ ਚੱਠਾ ਦੇ ਗੀਤ ਗੁਜ਼ਾਰਾ 'ਚ ਸਿਮੀ ਚਾਹਲ ਵੱਲੋਂ ਕੀਤੀ ਅਦਾਕਾਰੀ ਦੀ ਬਹੁਤ ਤਾਰੀਫ਼ ਹੋਈ। ਇਸ ਤੋਂ ਇਲਾਵਾ ਕੈਂਬੀ ਰਾਜਪੁਰੀਆ ਦੇ ਗੀਤ ਸਟੈਂਡਰਡ 'ਚ ਵੀ ਸਰਾਹੁਣ ਯੋਗ ਕੰਮ ਕੀਤਾ।ਇਹਨਾਂ ਤੋਂ ਇਲਾਵਾ ਬਹੁਤ ਸਾਰੀਆਂ ਪੰਜਾਬੀ ਗਾਣਿਆਂ ਦੀਆਂ ਵੀਡੀਓਜ਼ 'ਚ ਸਿਮੀ ਨੇ ਆਪਣੀ ਛਾਪ ਛੱਡੀ।
ਪਰ ਉਹਨਾਂ ਦੇ ਐਕਟਿੰਗ ਕਰੀਅਰ ਨੂੰ ਖੰਬ 2016 'ਚ ਲੱਗੇ ਜਦੋਂ ਐਮੀ ਵਿਰਕ ਦੀ ਫ਼ਿਲਮ ਬੰਬੂਕਟ 'ਚ ਪੱਕੋ ਨਾਮ ਦੀ ਪੇਂਡੂ ਲੜਕੀ ਦਾ ਕਿਰਦਾਰ ਨਿਭਾਉਣ ਨੂੰ ਮਿਲਿਆ। ਇਸ ਲਈ ਸਿਮੀ ਚਾਹਲ ਨੂੰ ਫ਼ਿਲਮ ਫੇਅਰ ਅਵਾਰਡ 2017 'ਚ ਬੈਸਟ ਡੈਬਿਊ ਐਕਟਰੈੱਸ ਦਾ ਅਵਾਰਡ ਮਿਲਿਆ। ਇਹਨਾਂ ਹੀ ਨਹੀਂ ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2017 'ਚ ਸਿਮੀ ਨੂੰ ਬੈਸਟ ਡੈਬਿਊ ਐਕਟਰੈੱਸ ਅਤੇ ਬੈਸਟ ਐਕਟਰੈੱਸ ਕ੍ਰਿਟਿਕ  ਦਾ ਖ਼ਿਤਾਬ ਮਿਲਿਆ। ਹੋਰ ਵੇਖੋ : ਟਿੱਕ ਟੋਕ ਵਾਲੇ ਸੋਨੀ ਕਰਿਉ ਨਾਲ ਦਿਲਜੀਤ ਦੋਸਾਂਝ ਤੇ ਨੀਰੂ ਬਾਜਵਾ ਦਾ ਦੇਖੋ ਰੰਗਾ ਰੰਗ ਪ੍ਰੋਗਰਾਮ
 
View this post on Instagram
 

it takes grace to remain kind in cruel situations✨

A post shared by ?Simi Chahal (@simichahal9) on

ਬੰਬੂਕਾਟ ਤੋਂ ਬਾਅਦ ਸਿਮੀ ਚਾਹਲ ਨੇ ਫ਼ਿਲਮ ਸਰਵਣ ਕੀਤੀ ਜੋ ਕਿ ਸੁਪਰਹਿੱਟ ਸਾਬਿਤ ਹੋਈ ਉਸ ਤੋਂ ਬਾਅਦ ਲਗਾਤਾਰ ਹਿੱਟ ਫ਼ਿਲਮਾਂ ਦਿੰਦੇ ਆ ਰਹੇ ਹਨ ਜਿੰਨ੍ਹਾਂ 'ਚ ਰੱਬ ਦਾ ਰੇਡੀਓ, ਗੋਲਕ ਬੁਗਨੀ ਬੈਂਕ 'ਤੇ ਬਟੂਆ, ਦਾਣਾ ਪਾਣੀ, ਭੱਜੋ ਵੀਰੋ ਵੇ ਤੇ  ਇਸ ਸਾਲ ਆਈਆਂ ਫ਼ਿਲਮਾਂ ਰੱਬ ਦਾ ਰੇਡੀਓ 2, ਅਤੇ ਮੰਜੇ ਬਿਸਤਰੇ 2, ਨੇ ਬਾਕਸ 'ਤੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਦਰਸ਼ਕਾਂ ‘ਤੇ ਉਸਦੀ ਅਦਾਕਾਰੀ ਦਾ ਰੰਗ ਐਸਾ ਚੜ੍ਹਿਆ ਕਿ ਅੱਜ ਉਹ ਪੰਜਾਬੀ ਦੀਆਂ ਮੋਹਰੀ ਕਤਾਰ ਦੀਆਂ ਹੀਰੋਇਨਾਂ ‘ਚ ਸ਼ੁਮਾਰ ਹੈ।

0 Comments
0

You may also like