ਦੇਖੋ ਜਦੋਂ ਸਿਮੀ ਚਾਹਲ ਨਾਲ ਵੀਡੀਓ 'ਚ ਨਾਸਿਰ ਚਿਨੌਤੀ ਨੇ ਖੁਦ ਕਿਹਾ 'ਅੰਨ੍ਹੀ ਦਿਆ ਮਜ਼ਾਕ ਏ'

written by Aaseen Khan | July 17, 2019

ਪਾਕਿਸਤਾਨ ਦੇ ਡਰਾਮੇ ਉੱਥੇ ਹੀ ਨਹੀਂ ਬਲਕਿ ਪੂਰੀ ਦੁਨੀਆਂ 'ਚ ਚਰਚਿਤ ਹਨ। ਪਾਕਿਸਤਾਨ ਦੇ ਡਰਾਮਾ ਕਲਾਕਾਰਾਂ ਦੇ ਡਾਇਲਾਗ ਖ਼ਾਸ ਕਰਕੇ ਸ਼ੋਸ਼ਲ ਮੀਡੀਆ ਤੇ ਸੁਰਖ਼ੀਆਂ 'ਚ ਰਹਿੰਦੇ ਹਨ, ਜਿਸ ਦੀ ਮਿਸਾਲ ਹੈ ਨਾਸਿਰ ਚਿਨੌਤੀ ਦਾ ਵਰਲਡ ਫੇਮਸ ਡਾਇਲਾਗ 'ਅੰਨ੍ਹੀ ਦਿਆ ਮਜ਼ਾਕ ਏ' ਜਿਹੜਾ ਕਿ ਵੱਡੇ ਵੱਡੇ ਸਿਤਾਰਿਆਂ ਦੇ ਮੂਹੋਂ ਸੁਣਨ ਨੂੰ ਮਿਲਿਆ। ਇੱਥੋਂ ਤੱਕ ਕਿ ਇਸ ਡਾਇਲਾਗ 'ਤੇ ਪੰਜਾਬੀ ਗੀਤ ਵੀ ਬਣੇ ਅਤੇ ਗੀਤਾਂ ਦੇ ਵਿਚਕਾਰ ਵੀ ਵਰਤਿਆ ਗਿਆ।

ਹੋਰ ਵੇਖੋ : ਜ਼ਿੰਦਗੀ ਹੰਢਾਉਣ ਦੀ ਬਜਾਏ ਜਿਉਣਾ ਸੁਖਾਏਗੀ 'ਅਰਦਾਸ ਕਰਾਂ' ਸਪੈਸ਼ਲ ਸਕਰੀਨਿੰਗ 'ਤੇ ਦੇਖੋ ਗਿੱਪੀ ਗਰੇਵਾਲ ਨਾਲ ਖ਼ਾਸ ਗੱਲਬਾਤ

ਹੁਣ ਇੱਕ ਵਾਰ ਫਿਰ ਚੱਲ ਮੇਰਾ ਪੁੱਤ ਦੀ ਅਦਾਕਾਰਾ ਸਿਮੀ ਚਾਹਲ ਇਸ ਡਾਇਲਾਗ 'ਤੇ ਵੀਡੀਓ ਬਣਾਉਂਦੀ ਨਜ਼ਰ ਆਈ। ਪਰ ਇਸ ਵਾਰ ਖ਼ਾਸ ਗੱਲ ਇਹ ਰਹੀ ਕਿ ਨਾਸਿਰ ਚਿਨੌਤੀ ਖੁਦ ਇਸ ਵੀਡੀਓ 'ਚ ਆਪਣਾ ਡਾਇਲਾਗ ਬੋਲਦੇ ਨਜ਼ਰ ਆਏ। ਦੱਸ ਦਈਏ ਨਾਸਿਰ ਚਿਨੌਤੀ ਸਮੇਤ, ਅਕਰਮ ਉਦਾਸ,ਇਫ਼ਤਿਖ਼ਾਰ ਠਾਕੁਰ ਵਰਗੇ ਪਾਕਿਸਤਾਨੀ ਕਲਾਕਾਰ ਸਿਮੀ ਚਾਹਲ ਅਤੇ ਅਮਰਿੰਦਰ ਗਿੱਲ ਨਾਲ ਫ਼ਿਲਮ 'ਚੱਲ ਮੇਰਾ ਪੁੱਤ' 'ਚ ਹਸਾਉਂਦੇ ਨਜ਼ਰ ਆਉਣਗੇ। 26 ਜੁਲਾਈ ਨੂੰ ਰਿਲੀਜ਼ ਹੋਣ ਵਾਲੀ ਇਹ ਫ਼ਿਲਮ ਜਨਜੋਤ ਸਿੰਘ ਦੇ ਨਿਰਦੇਸ਼ਨ ਬਣੀ ਹੈ।

You may also like