ਕਮੈਂਟ ਕਰਕੇ ਦੱਸੋ ਸਿੰਮੀ ਚਾਹਲ ਵੱਲੋਂ ਨਿਭਾਇਆ ਕਿਹੜਾ ਕਿਰਦਾਰ ਤੁਹਾਨੂੰ ਜ਼ਿਆਦਾ ਹੈ ਪਸੰਦ ਮਿਸ਼ਰੀ, Savy ਜਾਂ ਬਸੰਤ ਕੌਰ!

written by Lajwinder kaur | April 27, 2020

ਪੰਜਾਬੀ ਫ਼ਿਲਮੀ ਜਗਤ ਦੀ ਖ਼ੂਬਸੂਰਤ ਅਦਾਕਾਰਾ ਸਿੰਮੀ ਚਾਹਲ ਜਿਨਾਂ ਨੇ ਫ਼ਿਲਮੀ ਸਫ਼ਰ ਸ਼ੁਰੂ ਕਰਨ ਤੋਂ ਪਹਿਲਾਂ ਬਤੌਰ ਮਾਡਲ ਕਈ ਪੰਜਾਬੀ ਗੀਤਾਂ ‘ਚ ਕੰਮ ਕੀਤਾ ਹੈ । ਅੱਜ ਉਨ੍ਹਾਂ ਦਾ ਨਾਂਅ ਪੰਜਾਬੀ ਫ਼ਿਲਮੀ ਜਗਤ ਦੀਆਂ ਟਾਪ ਹੀਰੋਇਨਾਂ ਦੀ ਲਿਸਟ ‘ਚ ਸ਼ਾਮਿਲ ਹੈ । ਫ਼ਿਲਮਾਂ ‘ਚ ਸੰਜੀਦਾ ਦਿਖਣ ਵਾਲੀ ਸਿੰਮੀ ਚਾਹਲ ਅਸਲ ਜ਼ਿੰਦਗੀ ‘ਚ ਬੜੇ ਹੀ ਚੁਲਬੁਲੇ ਸੁਭਾਅ ਦੀ ਮਾਲਿਕ ਹੈ ।

ਆਓ ਅੱਜ ਗੱਲ ਕਰਦੇ ਹਾਂ ਉਨ੍ਹਾਂ ਦੇ ਕੁਝ ਅਜਿਹੇ ਕਿਰਦਾਰਾਂ ਬਾਰੇ ਜੋ ਦਰਸ਼ਕਾਂ ਦੇ ਪਸੰਦੀਦਾ ਨੇ । ਸਾਲ 2018 ‘ਚ ਆਈ ‘ਗੋਲਕ ਬੁਗਨੀ ਬੈਂਕ ਤੇ ਬਟੂਆ’ ‘ਚ ਸਿੰਮੀ ਚਾਹਲ ਨੇ ਮਿਸ਼ਰੀ ਨਾਂਅ ਦੀ ਕੁੜੀ ਦਾ ਕਿਰਦਾਰ ਨਿਭਾਇਆ ਸੀ । ਇਸ ਫ਼ਿਲਮ ‘ਚ ਉਹ ਹਰੀਸ਼ ਵਰਮਾ ਦੇ ਨਾਲ ਵੱਡੇ ਪਰਦੇ ‘ਤੇ ਨਜ਼ਰ ਆਏ ਸਨ । ਇਸ ਕਿਰਦਾਰ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ ਸੀ । ਹੁਣ ਗੱਲ ਕਰਦੇ ਹਾਂ ਸਾਲ 2018 ‘ਚ ਆਈ ਉਨ੍ਹਾਂ ਦੀ ਇੱਕ ਹੋਰ ਫ਼ਿਲਮ ‘ਦਾਣਾ ਪਾਣੀ’ ਦੀ, ਜਿਸ ‘ਚ ਉਨ੍ਹਾਂ ਨੇ ਬਸੰਤ ਕੌਰ ਨਾਂਅ ਦੀ ਪੇਂਡੂ ਕੁੜੀ ਦਾ ਕਿਰਦਾਰ ਨਿਭਾਇਆ ਸੀ । ਇਸ ਕਿਰਦਾਰ ‘ਚ ਉਹ ਬਹੁਤ ਹੀ ਸੰਜੀਦਾ ਨਜ਼ਰ ਆਏ ਸੀ । ਇਸ ਫ਼ਿਲਮ ‘ਚ ਉਹ ਬਾਲੀਵੁੱਡ ਦੇ ਨਾਮੀ ਅਦਾਕਾਰ ਜਿੰਮੀ ਸ਼ੇਰਗਿੱਲ ਦੇ ਆਪੋਜ਼ਿਟ ਰੋਲ ਕਰਦੇ ਹੋਏ ਦਿਖਾਈ ਦਿੱਤੇ ਸੀ । ਪਰ ਉਹ ਆਪਣੇ ਕਿਰਦਾਰ ਬਸੰਤ ਕੌਰ ਦੀ ਛਾਪ ਦਰਸ਼ਕਾਂ ਦੇ ਦਿਲ ਉੱਤੇ ਛੱਡਣ ‘ਚ ਕਾਮਯਾਬ ਰਹੇ । ਦਰਸ਼ਕਾਂ ਵੱਲੋਂ ਇਸ ਰੋਲ ਨੂੰ ਵੀ ਬਹੁਤ ਪਿਆਰ ਦਿੱਤਾ ਗਿਆ । ਹੁਣ ਗੱਲ ਕਰਦੇ ਹਾਂ ਸਾਲ 2019 ‘ਚ ਆਈ ਪੰਜਾਬੀ ਫ਼ਿਲਮ ‘ਚੱਲ ਮੇਰਾ ਪੁੱਤ’ ਦੀ ਜਿਸ ‘ਚ ਉਹ ਸਾਵੀ (Savy) ਨਾਂਅ ਦੀ ਕੁੜੀ ਦਾ ਕਿਰਦਾਰ ਨਿਭਾਉਂਦੇ ਹੋਏ ਨਜ਼ਰ ਆਈ । ਜੋ ਆਪਣੇ ਮਾਪਿਆਂ ਦੇ ਸੁਫ਼ਨੇ ਪੂਰੇ ਕਰਨ ਲਈ ਵਿਦੇਸ਼ ‘ਚ ਪੜ੍ਹਣ ਜਾਂਦੀ ਹੈ ਤੇ ਉੱਥੇ ਸਖ਼ਤ ਮਿਹਨਤਾਂ ਕਰਕੇ ਆਪਣੇ ਖਰਚੇ ਪੂਰੇ ਕਰਦੀ ਹੈ । ਇਸ ਫ਼ਿਲਮ ‘ਚ ਉਹ ਅਮਰਿੰਦਰ ਗਿੱਲ ਦੇ ਨਾਲ ਸਿਲਵਰ ਸਕਰੀਨ ਸ਼ੇਅਰ ਕਰਦੇ ਹੋਏ ਨਜ਼ਰ ਆਏ । ਦਰਸ਼ਕਾਂ ਵੱਲੋਂ ਫ਼ਿਲਮ ਅਤੇ ਉਨ੍ਹਾਂ ਵੱਲੋਂ ਨਿਭਾਏ ਕਿਰਦਾਰ ਨੂੰ ਕਾਫੀ ਪਸੰਦ ਕੀਤਾ ਗਿਆ । ਜਿਸਦੇ ਚੱਲਦੇ ਇਸ ਸਾਲ ਇਸ ਫ਼ਿਲਮ ਦਾ ਦੂਜਾ ਭਾਗ ਚੱਲ ਮੇਰਾ ਪੁੱਤ 2 ਵੀ ਰਿਲੀਜ਼ ਹੋਇਆ ਸੀ । ਪਰ ਇਸ ਫ਼ਿਲਮ ਨੂੰ ਵੀ ਕੋਰੋਨਾ ਵਾਇਰਸ ਦੀ ਮਾਰ ਝਲਣੀ ਪਈ ਹੈ ਤੇ ਜਦੋਂ ਸਭ ਕੁਝ ਠੀਕ ਹੋ ਜਾਵੇਗਾ ਤਾਂ ਇਸ ਫ਼ਿਲਮ ਨੂੰ ਇੱਕ ਵਾਰ ਫਿਰ ਤੋਂ ਰਿਲੀਜ਼ ਕੀਤਾ ਜਾਵੇਗਾ । ਹੁਣ ਤੁਸੀਂ ਕਮੈਂਟ ਕਰਕੇ ਦੱਸੋ ਤੁਹਾਨੂੰ ਸਿੰਮੀ ਚਾਹਲ ਦਾ ਕਿਹੜਾ ਰੋਲ ਜ਼ਿਆਦਾ ਪਸੰਦ ਹੈ ।

0 Comments
0

You may also like