Simiran Kaur Dhadli ਨੇ ਆਪਣੇ ਨਵੇਂ ਗਾਣੇ ‘ਲਹੂ ਦੀ ਆਵਾਜ਼’ ਰਾਹੀਂ ਕਈਆਂ ਨੂੰ ਲਿਆ ਲਪੇਟੇ ਵਿੱਚ, ਛਿੜੀ ਨਵੀਂ ਚਰਚਾ

Written by  Rupinder Kaler   |  September 15th 2021 01:16 PM  |  Updated: September 15th 2021 01:16 PM

Simiran Kaur Dhadli ਨੇ ਆਪਣੇ ਨਵੇਂ ਗਾਣੇ ‘ਲਹੂ ਦੀ ਆਵਾਜ਼’ ਰਾਹੀਂ ਕਈਆਂ ਨੂੰ ਲਿਆ ਲਪੇਟੇ ਵਿੱਚ, ਛਿੜੀ ਨਵੀਂ ਚਰਚਾ

ਏਨੀਂ ਦਿਨੀਂ ਗਾਇਕਾ Simiran Kaur Dhadli ਦਾ ਨਵਾਂ ਗਾਣਾ ‘ਲਹੂ ਦੀ ਆਵਾਜ਼’ (Lahu Di Awaaz )  ਖੂਬ ਚਰਚਾ ਵਿੱਚ ਹੈ । ਇਸ ਗੀਤ ਵਿੱਚ ਸੋਸ਼ਲ ਮੀਡੀਆ ’ਤੇ ਫੈਮੇਨਿਜ਼ਮ ਦੀ ਗੱਲ ਕੀਤੀ ਗਈ ਹੈ । ਇਸ ਗੀਤ ਵਿੱਚ ਦੋ ਵੱਖ-ਵੱਖ ਸਮਿਆਂ ਦੀ ਗੱਲ ਕੀਤੀ ਗਈ ਹੈ । ਇੱਕ ਸਮਾਂ ਉਹ ਸੀ ਜਦੋਂ ਲੋਕਾਂ ਦੀ ਜ਼ਿੰਦਗੀ ਬਹੁਤ ਹੀ ਸਾਦੀ ਸੀ । ਖ਼ਾਸ ਕਰਕੇ ਕੁੜੀਆਂ ਦੀ, ਜਿਹੜੀਆਂ ਕਿ ਪਰਦੇ ਵਿੱਚ ਰਹਿਣਾ ਪਸੰਦ ਕਰਦੀਆਂ ਸਨ ।

Pic Courtesy: Instagram

ਹੋਰ ਪੜ੍ਹੋ :

ਅਦਾਕਾਰ ਰਿਤੇਸ਼ ਦੇਸ਼ਮੁਖ ਪਤਨੀ ਨਾਲ ਹਿੱਲ ਸਟੇਸ਼ਨ ‘ਤੇ ਮਸਤੀ ਕਰਦੇ ਆਏ ਨਜ਼ਰ, ਵੀਡੀਓ ਹੋ ਰਿਹਾ ਵਾਇਰਲ

Pic Courtesy: Instagram

ਇੱਕ ਸਮਾਂ ਅੱਜ ਦਾ ਹੈ, ਜਿਸ ਵਿੱਚ ਕੁੜੀਆਂ ਸੋਸ਼ਲ ਮੀਡੀਆ ਤੇ ਮਸ਼ਹੂਰ ਹੋਣ ਲਈ ਕੁਝ ਵੀ ਕਰਨ ਨੂੰ ਤਿਆਰ ਰਹਿੰਦੀਆਂ ਹਨ । ਇੱਥੋਂ ਤੱਕ ਕਿ ਆਪਣੇ ਜਿਸਮ ਦੀ ਨੁੰਮਾਇਸ਼ ਵੀ ਕਰਦੀਆਂ ਹਨ । ਸਿਮਰਨ ਨੇ ਇਸ ਗੀਤ (Lahu Di Awaaz ) ਦੀ ਵੀਡੀਓ ਵਿੱਚ ਇੰਸਟਾਗ੍ਰਾਮ ਦੇ ਕੁਝ ਅਕਾਊਂਟ ਵੀ ਦਿਖਾਏ ਗਏ ਹਨ ਜਿਨ੍ਹਾਂ ਤੇ ਇਸ ਤਰ੍ਹਾਂ ਦੀਆਂ ਵੀਡੀਓ ਪਾਈਆਂ ਜਾਂਦੀਆਂ ਹਨ ।

ਇਸ ਗੀਤ ਵਿੱਚ Simiran Kaur Dhadli  ਨੇ ਗੱਲਾਂ ਗੱਲਾਂ ਵਿੱਚ ਬਿੱਗ ਬਾਸ ਦੀ ਪ੍ਰਤੀਭਾਗੀ ਰਹੀ ਮੂਸ ਜਟਾਣਾ ਨੂੰ ਵੀ ਲਪੇਟੇ ਵਿੱਚ ਲਿਆ ਹੈ ਕਿਉਂਕਿ ਉਹ ਵੀ ਆਪਣੀ ਇੱਕ ਵੀਡੀਓ ਨੂੰ ਲੈ ਕੇ ਚਰਚਾ ਵਿੱਚ ਰਹੀ ਸੀ । Simiran Kaur Dhadli  ਦੇ ਇਸ ਗਾਣੇ ਦਾ ਬਹੁਤ ਸਾਰੇ ਗਾਇਕਾਂ ਨੇ ਵੀ ਸਮਰਥਨ ਕੀਤਾ ਹੈ । ਲੋਕਾਂ ਨੂੰ ਇਹ ਗਾਣਾ ਬਹੁਤ ਪਸੰਦ ਆ ਰਿਹਾ ਹੈ । ਇਸ ਗਾਣੇ ਤੇ ਲੋਕ ਲਗਾਤਾਰ ਕਮੈਂਟ ਕਰਕੇ ਆਪਣਾ ਪ੍ਰਤੀਕਰਮ ਦੇ ਰਹੇ ਹਨ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network