ਬਾਲੀਵੁੱਡ ਲਈ ਸ਼ੁੱਕਰਵਾਰ ਬਹੁਤ ਅਹਿਮ ਦਿਨ ਹੁੰਦਾ ਹੈ ਤੇ 28 ਦਸੰਬਰ ਸਿਨੇਮਾਂ ਘਰਾਂ ਮੂਵੀ ‘ਸਿੰਬਾ’ ਰਿਲੀਜ਼ ਹੋ ਗਈ ਹੈ। ਬਾਲੀਵੁੱਡ ਦੇ ਸਟਾਰ ਰਣਵੀਰ ਸਿੰਘ ਅਤੇ ਸਾਰਾ ਅਲੀ ਖਾਨ, ਫਿਲਮ ਸਿੰਬਾ ‘ਚ ਮੁੱਖ ਭੂਮਿਕਾ ਨਿਭਾਉਂਦੇ ਨਜ਼ਰ ਆ ਰਹੇ ਹਨ।
#OneWordReview…#Simmba: WINNER.
Rating: ⭐️⭐️⭐️⭐️
A solid, well-packaged entertainer with a powerful message… Rohit Shetty gets it right yet again… And so does Ranveer, who is outstanding… Whistles, claps, laughter assured… Expect a STORM at the BO… #SimmbaReview pic.twitter.com/jVCxMjjaF8— taran adarsh (@taran_adarsh) December 27, 2018
ਹੋਰ ਵੇਖੋ: ਜਨਮਦਿਨ ਉੱਤੇ ਸੁਪਰਸਟਾਰ ਰਜਨੀਕਾਂਤ ਨੇ ਫੈਂਨਜ਼ ਨੂੰ ਦਿੱਤਾ ਖਾਸ ਤੋਹਫਾ, ਦੇਖੋ ਵੀਡੀਓ
ਰੋਹਿਤ ਸ਼ੈੱਟੀ ਦੀ ਫਿਲਮ ਸਿੰਬਾ ਨੂੰ ਕ੍ਰਿਟਿਕਸ ਨੇ ਸ਼ਾਨਦਾਰ ਰਿਵਿਊ ਦਿੱਤੇ ਹਨ। ਟਰੇਡ ਐਨਾਲਿਸਟ ਤਰਨ ਆਦਰਸ਼ ਨੇ ਮੂਵੀ ਨੂੰ 4 ਸਟਾਰ ਦਿੱਤੇ ਹਨ। ਤਰਨ ਆਦਰਸ਼ ਨੇ ਟਵੀਟ ਕਰ ਲਿਖਿਆ ਹੈ, ‘ਪਾਵਰਫੁਲ ਮੈਸੇਜ ਦੇ ਨਾਲ ਬਣੀ ਕੰਪਲੀਟ ਮਨੋਰੰਜਨ ਮੂਵੀ..ਰੋਹੀਤ ਸ਼ੈੱਟੀ ਨੇ ਇਕ ਵਾਰ ਫੇਰ ਕਰ ਦਿਖਾਇਆ..ਰਣਵੀਰ ਸਿੰਘ ਨੇ ਵੀ ਆਊਟ ਸਟੈਂਡਿੰਗ ਪਰਫਾਰਮਸ ਦਿੱਤੀ ਹੈ…ਸੀਟੀਆਂ, ਤਾੜੀਆਂ, ਲਾਫਟਰ ਦੀ ਗਰੰਟੀ ਹੈ…ਆਸ ਹੈ ਕਿ ਸਿੰਬਾ ਬਾਕਸ ਆਫਿਸ ‘ਤੇ ਹਨੇਰੀ ਲੈ ਕੇ ਆਵੇਗੀ..’

ਕ੍ਰਿਟਿਕਸ ਨੂੰ ਪਸੰਦ ਆਈ ‘ਸਿੰਬਾ’, ਕੀ ਦਰਸ਼ਕਾਂ ਨੂੰ ਵੀ ਆਵੇਗੀ ਪਸੰਦ
ਦੱਸ ਦਈਏ ਇਸ ਮੂਵੀ ਦਾ ਬਜਟ 80 ਕਰੋੜ ਦੱਸਿਆ ਜਾ ਰਿਹਾ ਹੈ। ਇਸ ਨੂੰ 4000 ਸਕ੍ਰੀਨਸ ਉੱਤੇ ਰਿਲੀਜ਼ ਕੀਤਾ ਗਿਆ ਹੈ। ਰੋਹਿਤ ਸ਼ੈੱਟੀ ਦੇ ਨਿਰਦੇਸ਼ਨ ਵਿੱਚ ਬਣੀ ਫਿਲਮ ਨੂੰ ਕਰਨ ਜੌਹਰ ਅਤੇ ਅਪੂਰਵਾ ਮਹਿਤਾ ਨੇ ਪ੍ਰੋਡਿਊਸ ਕੀਤਾ ਹੈ। ਇਹ ਮੂਵੀ 2015 ਚ ਆਈ ਤੇਲੁਗੂ ਮੂਵੀ ਟੇਮਪਰ ਦਾ ਹਿੰਦੀ ਰੀਮੇਕ ਹੈ। ਸੋਨੂੰ ਸੂਦ ਤੇ ਆਸ਼ੂਤੋਸ਼ ਰਾਣਾ ਵੀ ਸਿੰਬਾ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਨਜ਼ਰ ਆਉਂਣਗੇ। ਅਕਸ਼ੇ ਕੁਮਾਰ ਅਤੇ ਅਜੇ ਦੇਵਗਨ ਕੈਮੀਓ ਰੋਲ ਵਿੱਚ ਨਜ਼ਰ ਆਉਣਗੇ। ਇਸ ਮੂਵੀ ਵਿਚ ਫੁਲ ਇੰਟਰਟੈਨਮੈਂਟ ਦਾ ਡੋਜ਼ ਮਿਲੇਗਾ। ਸਿੰਬਾ ਮੂਵੀ ‘ਚ ਰੋਮਾਂਸ, ਐਕਸ਼ਨ, ਥ੍ਰਿਲਰ, ਡਰਾਮਾ ਸਮੇਤ ਸਾਰੇ ਅਹਿਮ ਪਹਿਲੂ ਦੇਖਣ ਨੂੰ ਮਿਲਣਗੇ। ਲੋਕਾਂ ਚ ਸਿੰਬਾ ਮੂਵੀ ਨੂੰ ਲੈ ਕੇ ਖਾਸਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।