ਨਿਸ਼ਾ ਬਾਨੋ ਨੇ ਜਨਮ ਦਿਨ ‘ਤੇ ਆਪਣੇ ਪ੍ਰਸ਼ੰਸਕਾਂ ਨੂੰ ਦਿੱਤਾ ਤੋਹਫ਼ਾ, ਨਵਾਂ ਗੀਤ ਕੀਤਾ ਰਿਲੀਜ਼

written by Shaminder | June 26, 2020

ਅਦਾਕਾਰਾ ਅਤੇ ਨਿਸ਼ਾ ਬਾਨੋ ਦਾ ਅੱਜ ਜਨਮ ਦਿਨ ਹੈ । ਅੱਜ ਉਨ੍ਹਾਂ ਨੇ ਆਪਣੇ ਜਨਮ ਦਿਨ ‘ਤੇ ਆਪਣੇ ਚਾਹੁਣ ਵਾਲਿਆਂ ਨੂੰ ਨਾਯਾਬ ਤੋਹਫ਼ਾ ਦਿੱਤਾ ਹੈ ਅਤੇ ਆਪਣੇ ਨਵੇਂ ਗੀਤ ਸਿੰਪਲ ਸੂਟ ਦੇ ਨਾਲ ਉਹ ਸਰੋਤਿਆਂ ਦੀ ਕਚਹਿਰੀ ‘ਚ ਹਾਜ਼ਰ ਹੋ ਚੁੱਕੇ ਹਨ ।ਇਸ ਗੀਤ ਦੇ ਬੋਲ ਕੰਮਾ ਅਲਾਚੌਰੀਆ ਦੇ ਲਿਖੇ ਹੋਏ ਨੇ ਜਦੋਂਕਿ ਮਿਊਜ਼ਿਕ ਬੀਟ ਮਿਕਸ ਐਂਡ ਮਾਸਟਰ ਵੱਲੋਂ ਦਿੱਤਾ ਗਿਆ ਹੈ।ਇਸ ਗੀਤ ‘ਚ ਪੰਜਾਬਣ ਦੀ ਸਾਦਗੀ ਦੀ ਗੱਲ ਕੀਤੀ ਗਈ ਹੈ ਕਿ ਜੱਟੀ ਤਾਂ ਸੂਟਾਂ ‘ਚ ਹੀ ਸੋਹਣੀ ਲੱਗਦੀ ਹੈ । https://www.instagram.com/p/CB5I0R9hWZ2/ ਨਿਸ਼ਾ ਬਾਨੋ ਦੇ ਮੁੱਢਲੇ ਜੀਵਨ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਦਾ ਜਨਮ ਮਾਨਸਾ ‘ਚ ਪਿਤਾ ਈਦੂ ਖ਼ਾਨ ਦੇ ਘਰ ਮਾਤਾ ਨਿਜਰਾ ਬੇਗਮ ਦੇ ਘਰ ਹੋਇਆ । ਉਨ੍ਹਾਂ ਨੇ ਆਪਣੀ ਸਕੂਲੀ ਪੜ੍ਹਾਈ ਯੋਗੇਸ਼ ਮੈਮੋਮੀਰਅਲ ਪਬਲਿਕ ਸਕੂਲ ਮਾਨਸਾ ਤੋਂ ਪੂਰੀ ਕੀਤੀ । ਸ਼ੁਰੂ ਤੋਂ ਹੀ ਨਿਸ਼ਾ ਬਾਨੋ ਸੱਭਿਆਚਾਰਕ ਗਤੀਵਿਧੀਆਂ ‘ਚ ਭਾਗ ਲੈਂਦੇ ਹੁੰਦੇ ਸਨ ਅਤੇ ਸਕੂਲ ਸਮੇਂ ਦੌਰਾਨ ਹੀ ਗਿੱਧਾ ਅਤੇ ਹੋਰ ਸਰਗਰਮੀਆਂ ‘ਚ ਭਾਗ ਲੈ ਕੇ ਆਪਣੇ ਹੁਨਰ ਦਾ ਪ੍ਰਗਟਾਵਾ ਕਰਦੇ ਰਹਿੰਦੇ ਸਨ। [embed]https://www.instagram.com/p/CB3wAG7hX_p/[/embed] ਸਕੂਲ ਦੀ ਪੜ੍ਹਾਈ ਕਰਨ ਤੋਂ ਬਾਅਦ ਉਨ੍ਹਾਂ ਨੇ ਐੱਸਡੀ ਕਾਲਜ ਮਾਨਸਾ ‘ਚ ਦਾਖਲਾ ਲਿਆ । ਕਾਲਜ ਦੇ ਸਮੇਂ ‘ਚ ਹੀ ਉਨ੍ਹਾਂ ਨੇ ਗਿੱਧੇ ‘ਚ ਕਈ ਇਨਾਮ ਆਪਣੇ ਕਾਲਜ ਨੂੰ ਦਿਵਾਏ ਇਸ ਤੋਂ ਇਲਾਵਾ ਉਨ੍ਹਾਂ ਨੇ ਕਈ ਯੁਵਕ ਮੇਲਿਆਂ ‘ਚ ਵੀ ਭਾਗ ਲਿਆ ।ਨਿਸ਼ਾ ਬਾਨੋ ਨੇ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ ਇੱਕ ਨਿੱਜੀ ਚੈਨਲ ਤੇ ਆਉਣ ਵਾਲੇ ਸ਼ੋਅ ਹੱਸਦੇ ਹਸਾਉਂਦੇ ਰਹੋ ਤੋਂ ਕੀਤੀ ਸੀ । https://www.instagram.com/p/CBz5LRPhz7l/

0 Comments
0

You may also like