ਸ਼ੋਸ਼ਲ ਮੀਡੀਆ 'ਤੇ ਵਾਇਰਲ ਤਸਵੀਰ 'ਚ ਨਜ਼ਰ ਆ ਰਿਹਾ ਇਹ ਬੱਚਾ ਹੈ ਪੰਜਾਬੀ ਇੰਡਸਟਰੀ ਦਾ ਸੁਪਰਸਟਾਰ

Written by  Aaseen Khan   |  July 28th 2019 01:24 PM  |  Updated: July 28th 2019 01:24 PM

ਸ਼ੋਸ਼ਲ ਮੀਡੀਆ 'ਤੇ ਵਾਇਰਲ ਤਸਵੀਰ 'ਚ ਨਜ਼ਰ ਆ ਰਿਹਾ ਇਹ ਬੱਚਾ ਹੈ ਪੰਜਾਬੀ ਇੰਡਸਟਰੀ ਦਾ ਸੁਪਰਸਟਾਰ

ਸ਼ੋਸ਼ਲ ਮੀਡੀਆ 'ਤੇ ਅੱਜ ਕੱਲ੍ਹ ਬਚਪਨ ਦੀਆਂ ਤਸਵੀਰਾਂ ਸਾਂਝੀਆਂ ਕਰਨ ਦਾ ਰੁਝਾਨ ਕਾਫੀ ਚੱਲ ਰਿਹਾ ਹੈ। ਇਸ 'ਚ ਸਾਡੇ ਫ਼ਿਲਮੀ ਸਿਤਾਰੇ ਵੀ ਪਿੱਛੇ ਨਹੀਂ ਹਨ। ਆਏ ਦਿਨ ਹੀ ਸਟਾਰਜ਼ ਆਪਣੇ ਬਚਪਨ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ। ਹੁਣ ਇੱਕ ਹੋਰ ਇਹ ਖੂਬਸੂਰਤ ਤਸਵੀਰ ਸਾਹਮਣੇ ਆਈ ਹੈ। ਜੇਕਰ ਤੁਸੀਂ ਨਹੀਂ ਪਹਿਚਾਣਿਆ ਤਾਂ ਦੱਸ ਦਈਏ ਇਹ ਨੇ ਪੰਜਾਬੀ ਇੰਡਸਟਰੀ ਦੇ ਪ੍ਰਿੰਸ ਯਾਨੀ ਰੌਸ਼ਨ ਪ੍ਰਿੰਸ ਜਿੰਨ੍ਹਾਂ ਨੇ ਸ਼ੋਸ਼ਲ ਮੀਡੀਆ 'ਤੇ ਇਹ ਤਸਵੀਰ ਸਾਂਝੀ ਕੀਤੀ ਹੈ।

 

View this post on Instagram

 

Once Upon A Time ?

A post shared by Rosshan Prince (@theroshanprince) on

ਕਈ ਸੁਪਰਹਿੱਟ ਗੀਤ ਅਤੇ ਬਲਾਕਬਸਟਰ ਫ਼ਿਲਮਾਂ ਦੇਣ ਵਾਲੇ ਰੌਸ਼ਨ ਪ੍ਰਿੰਸ ਬਚਪਨ 'ਚ ਕਾਫੀ ਕਿਊਟ ਜਾਪ ਰਹੇ ਹਨ। ਦਰਜਨ ਤੋਂ ਵੱਧ ਪੰਜਾਬੀ ਫ਼ਿਲਮਾਂ ਦੇ ਚੁੱਕੇ ਰੌਸ਼ਨ ਪ੍ਰਿੰਸ ਦੀ ਇਹ ਤਸਵੀਰ ਸ਼ੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ। ਵਰਕ ਫਰੰਟ ਦੀ ਗੱਲ ਕਰੀਏ ਤਾਂ ਰੌਸ਼ਨ ਪ੍ਰਿੰਸ ਆਉਣ ਵਾਲੇ ਸਮੇਂ ‘ਚ ਨਾਨਕਾ ਮੇਲ, ਲੱਡੂ ਬਰਫ਼ੀ, ਅਤੇ ਬੂ ਮੈਂ ਡਰਗੀ ਕਾਮੇਡੀ ਹਾਰਰ ਮੂਵੀ ‘ਚ ਮੁੱਖ ਭੂਮਿਕਾ ‘ਚ ਨਜ਼ਰ ਆਉਣਗੇ।

ਹੋਰ ਵੇਖੋ : 2050 'ਚ ਪਰਮੀਸ਼ ਵਰਮਾ ਦਾ ਅਜਿਹਾ ਹੋਵੇਗਾ 'ਸਿੰਘਮ' ਅਵਤਾਰ

 

View this post on Instagram

 

Family Vacations Day 2 : #Whistler, BC .. Canada #WhistlerVillage #ValleaLumina #RelaxDay #LongDrive

A post shared by Rosshan Prince (@theroshanprince) on

ਫਿਲਹਾਲ ਰੌਸ਼ਨ ਪ੍ਰਿੰਸ ਕੈਨੇਡਾ 'ਚ ਆਪਣੇ ਪਰਿਵਾਰ ਨਾਲ ਛੁੱਟੀਆਂ ਬਤੀਤ ਕਰ ਰਹੇ ਹਨ। ਦੱਸ ਦਈਏ ਪਿਛਲੇ ਮਹੀਨੇ ਹੀ ਰੌਸ਼ਨ ਪ੍ਰਿੰਸ ਫ਼ਿਲਮ ਮੁੰਡਾ ਫਰੀਦਕੋਟੀਆ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ। ਇਸ ਫਿਲਮ 'ਚ ਰੌਸ਼ਨ ਪ੍ਰਿੰਸ ਨਾਲ ਸ਼ਰਨ ਕੌਰ ਤੇ ਨਵਪ੍ਰੀਤ ਬੰਗਾ ਮੁੱਖ ਭੂਮਿਕਾ 'ਚ ਸਨ। ਇਨ੍ਹੀਂ ਦਿਨੀਂ ਰੌਸ਼ਨ ਪ੍ਰਿੰਸ ਕੈਨੇਡਾ 'ਚ ਆਪਣੇ ਬੱਚਿਆਂ ਨਾਲ ਖੂਬ ਮਸਤੀ ਕਰ ਰਹੇ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network