ਗਾਇਕਾ ਅਫ਼ਸਾਨਾ ਖ਼ਾਨ ਨੇ ਇੱਕ ਹੋਰ ਉਪਲਬਧੀ ਕੀਤੀ ਹਾਸਲ, ਖੁਸ਼ੀ ’ਚ ਵੀਡੀਓ ਕੀਤੀ ਸਾਂਝੀ

Written by  Rupinder Kaler   |  October 05th 2020 12:04 PM  |  Updated: October 05th 2020 12:04 PM

ਗਾਇਕਾ ਅਫ਼ਸਾਨਾ ਖ਼ਾਨ ਨੇ ਇੱਕ ਹੋਰ ਉਪਲਬਧੀ ਕੀਤੀ ਹਾਸਲ, ਖੁਸ਼ੀ ’ਚ ਵੀਡੀਓ ਕੀਤੀ ਸਾਂਝੀ

ਗਾਇਕਾ ਅਫ਼ਸਾਨਾ ਖ਼ਾਨ ਛੋਟੀਆਂ ਛੋਟੀਆਂ ਖੁਸ਼ੀਆਂ ਆਪਣੇ ਪ੍ਰਸ਼ੰਸਕਾਂ ਨਾਲ ਸ਼ੇਅਰ ਕਰਦੇ ਹਨ । ਹਾਲ ਹੀ ਵਿੱਚ ਉਹਨਾਂ ਦੇ ਇੰਸਟਾਗ੍ਰਾਮ ਤੇ 5 ਲੱਖ ਫਾਲੋਵਰ ਹੋਏ ਹਨ । ਜਿਸ ਦੀ ਜਾਣਕਾਰੀ ਉਹਨਾਂ ਨੇ ਆਪਣੇ ਇੰਸਟਾਗ੍ਰਾਮ ਤੇ ਹੀ ਇੱਕ ਵੀਡੀਓ  ਸਾਂਝੀ ਕਰਦੇ ਹੋਏ ਦਿੱਤੀ ਹੈ । ਇਸ ਵੀਡੀਓ ਵਿੱਚ ਉਹਨਾਂ ਦੀ ਮਾਂ ਤੇ ਉਹ ਖੁਦ ਦਿਖਾਈ ਦੇ ਰਹੇ ਹਨ ।

afsana

ਹੋਰ ਪੜ੍ਹੋ :

afsana

ਵੀਡੀਓ ਵਿੱਚ ਅਫ਼ਸਾਨਾ ਖ਼ਾਨ ਇਸ ਖੁਸ਼ੀ ਵਿੱਚ ਕੇਕ ਕੱਟ ਰਹੀ ਹੈ ।ਇਸ ਦੇ ਨਾਲ ਹੀ ਅਫ਼ਸਾਨਾ ਖ਼ਾਨ ਕਹਿੰਦੀ ਹੈ ਤੁਸੀਂ ਇਸ ਤਰ੍ਹਾਂ ਦਾ ਪਿਆਰ ਬਣਾਈ ਰੱਖਣਾ ਤੇ ਉਹਨਾਂ ਦੇ ਫਾਲੋਵਰਾਂ ਦੀ ਗਿਣਤੀ ਇੱਕ ਮਿਲੀਅਨ ਤੇ ਕਰ ਦੇਣਾ । ਉਹ ਕਹਿੰਦੇ ਹਨ ਕਿ ਉੇਨ੍ਹਾਂ ਟੇ 5 ਲੱਖ ਫਾਲੋਵਰ ਬਿਲਕੁਲ ਜੈਨੁਅਨ ਹਨ ਕੋਈ ਵੀ ਫੇਕ ਫਾਲੋਵਰ ਨਹੀਂ ਹੈ ।

ਇਸ ਤੋਂ ਬਾਅਦ ਅਫ਼ਸਾਨਾ ਖ਼ਾਨ ਆਪਣੀ ਮਾਂ ਦੇ ਨਾਲ ਕੇਕ ਕੱਟਦੇ ਹਨ । ਅਫ਼ਸਾਨਾ ਖ਼ਾਨ ਦੇ ਵਰਕ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਉਹ ਇੱਕ ਤੋਂ ਬਾਅਦ ਇੱਕ ਹਿੱਟ ਗਾਣੇ ਦੇ ਰਹੇ ਹਨ । ਉਹਨਾਂ ਦੇ ਗਾਣਿਆਂ ਨੂੰ ਉਹਨਾਂ ਦੇ ਪ੍ਰਸ਼ੰਸਕਾਂ ਵੱਲੋਂ ਖੂਬ ਪਸੰਦ ਕੀਤਾ ਜਾਂਦਾ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network