ਗਾਇਕਾ ਅਫ਼ਸਾਨਾ ਖ਼ਾਨ ਨਿਊਯਾਰਕ ਟਾਈਮਜ਼ ਸਕੁਏਅਰ ’ਤੇ ਦਿੱਤੀ ਦਿਖਾਈ, ਪ੍ਰਮਾਤਮਾ ਦਾ ਕੀਤਾ ਸ਼ੁਕਰਾਨਾ

written by Rupinder Kaler | June 16, 2021

ਗਾਇਕਾ ਅਫ਼ਸਾਨਾ ਖ਼ਾਨ ਇੱਕ ਤੋਂ ਬਾਅਦ ਇੱਕ ਹਿੱਟ ਗਾਣੇ ਦੇ ਰਹੀ ਹੈ । ਇਹਨਾਂ ਗਾਣਿਆਂ ਦੀ ਬਦੌਲਤ ਉਹਨਾਂ ਦੀ ਪਾਪੂਲੈਰਿਟੀ ਲਗਾਤਾਰ ਵੱਧਦੀ ਜਾ ਰਹੀ ਹੈ । ਉਹਨਾਂ ਦੀ ਗਿਣਤੀ ਦੁਨੀਆਂ ਦੇ ਕੁਝ ਚੋਣਵੇਂ ਕਲਾਕਾਰਾਂ 'ਚ ਹੋਣ ਲੱਗੀ ਹੈ । ਅਫ਼ਸਾਨਾ ਦੇ ਪ੍ਰਸ਼ੰਸਕਾਂ ਨੂੰ ਇਹ ਜਾਣ ਕੇ ਖੁਸ਼ੀ ਹੋਵੇਗੀ ਕਿ ਅਫ਼ਸਾਨਾ ਖ਼ਾਨ ਹਾਲ ਹੀ 'ਚ ਟਾਈਮਜ਼ ਸਕੁਏਅਰ ਤੇ ਵਿਖਾਈ ਦਿੱਤੀ ਹੈ।

afsana khan image Pic Courtesy: Instagram
ਹੋਰ ਪੜ੍ਹੋ : ਨੀਰੂ ਬਾਜਵਾ ਨੇ ਸ਼ੇਅਰ ਕੀਤੀ ਪੁਰਾਣੀ ਯਾਦ, ਜਦੋਂ ਟਵਿਨਸ ਨੂੰ ਦੇਣਾ ਸੀ ਜਨਮ
singer afsana khan with family Pic Courtesy: Instagram
ਉਸ ਦੀਆਂ ਵੀਡੀਓ ਕਲਿੱਪਾਂ ਇੰਟਰਨੈੱਟ ਤੇ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ। ਇਸ ਵੀਡੀਓ ਨੂੰ ਅਫ਼ਸਾਨਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵੀ ਸਾਂਝਾ ਕੀਤਾ ਅਤੇ ਆਪਣੀਆਂ ਭਾਵਨਾਵਾਂ ਜ਼ਾਹਰ ਕੀਤੀਆਂ। ਉਸ ਨੇ ਲਿਖਿਆ ਕਿ ਉਸ ਨੇ ਕਦੇ ਉਮੀਦ ਨਹੀਂ ਕੀਤੀ ਸੀ ਕਿ ਉਹ ਕਦੇ ਇਸ ਪੱਧਰ 'ਤੇ ਪਹੁੰਚੇਗੀ।
singer afsana khan shared her post birthday celebration video Pic Courtesy: Instagram
ਅਫ਼ਸਾਨਾ ਨੇ ਉਨ੍ਹਾਂ ਸਾਰਿਆਂ ਦਾ ਧੰਨਵਾਦ ਕੀਤਾ ਜੋ ਉਸ ਦੇ ਨਾਲ ਖੜ੍ਹੇ ਹਨ ਤੇ ਇਸ ਸਫ਼ਰ 'ਚ ਉਸ ਦਾ ਸਮਰਥਨ ਕੀਤਾ। ਟਾਈਮਜ਼ ਸਕੁਏਅਰ 'ਤੇ ਇਹ ਤਸਵੀਰ ਉਸ ਦੀ ਇਕ ਵੱਡੀ ਪ੍ਰਾਪਤੀ ਹੈ। ਜਿਸ ਨੂੰ ਦੇਖ ਕੇ ਅਸੀਂ ਕਹਿ ਸਕਦੇ ਹਾਂ ਅਫ਼ਸਾਨਾ ਨੂੰ ਉਸ ਦੇ ਜਨਮਦਿਨ 'ਤੇ ਪਰਮਾਤਮਾ ਨੇ ਵੱਡਾ ਤੋਹਫਾ ਦਿੱਤਾ ਹੈ ।
 
View this post on Instagram
 

A post shared by Afsana Khan 🌟🎤 (@itsafsanakhan)

 
View this post on Instagram
 

A post shared by Afsana Khan 🌟🎤 (@itsafsanakhan)

0 Comments
0

You may also like