ਗਾਇਕਾ ਅਫਸਾਨਾ ਖ਼ਾਨ ਆਪਣੀ ਨਵੀਂ ਲਗਜ਼ਰੀ ਕਾਰ ਦੀ ਡਰਾਈਵ ਦਾ ਲੈ ਰਹੀ ਹੈ ਖੂਬ ਮਜ਼ਾ, ਵੀਡੀਓ ਸਾਂਝਾ ਕਰਕੇ ਦੱਸਿਆ ਕਿਸ ਤਰ੍ਹਾਂ ਦਾ ਰਿਹਾ ਐਕਸਪੀਰੀਅੰਸ

written by Rupinder Kaler | September 02, 2020

ਗਾਇਕਾ ਅਫਸਾਨਾ ਖ਼ਾਨ ਦੇ ਸਿਤਾਰੇ ਚਮਕ ਰਹੇ ਹਨ ਕਿਉਂਕਿ ਉਹਨਾਂ ਦਾ ਹਰ ਗਾਣਾ ਸੁਪਰ ਡੁਪਰ ਹਿੱਟ ਹੋ ਰਿਹਾ ਹੈ । ਉਹਨਾਂ ਦੇ ਇੱਕ ਤੋਂ ਬਾਅਦ ਇੱਕ ਗਾਣੇ ਰਿਲੀਜ਼ ਹੋ ਰਹੇ ਹਨ । ਕੁਝ ਦਿਨ ਪਹਿਲਾਂ ਹੀ ਉਹਨਾਂ ਦਾ ਗਾਣਾ ਰਿਲੀਜ਼ ਹੋਇਆ ਹੈ ਜਿਹੜਾ ਕਿ ਹਰ ਇੱਕ ਦੀ ਪਹਿਲੀ ਪਸੰਦ ਬਣ ਗਿਆ ਹੈ । ਇੱਥੇ ਹੀ ਬਸ ਨਹੀਂ ਉਹਨਾਂ ਕੁਝ ਦਿਨ ਪਹਿਲਾਂ ਹੀ ਨਵੀਂ ਕਾਰ ਖਰੀਦੀ ਹੈ । https://www.instagram.com/p/CEmnBd7h_5W/ ਜਿਸ ਦੀਆਂ ਤਸਵੀਰਾਂ ਉਹਨਾਂ ਨੇ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤੀਆਂ ਸਨ । ਹੁਣ ਉਹਨਾਂ ਨੇ ਆਪਣੇ ਪ੍ਰਸ਼ੰਸਕਾਂ ਲਈ ਨਵੀਆਂ ਵੀਡੀਓ ਸਾਂਝੀਆਂ ਕੀਤੀਆਂ ਹਨ ਜਿਹਨਾਂ ਵਿੱਚ ਉਹ ਆਪਣੀ ਨਵੀਂ ਕਾਰ ਡਰਾਈਵ ਕਰਦੀ ਹੋਈ ਨਜ਼ਰ ਆ ਰਹੀ ਹੈ । ਵੀਡੀਓ ਵਿੱਚ ਉਹ ਕਹਿ ਰਹੇ ਹਨ ਕਿ ਉਹਨਾਂ ਨੇ ਪਹਿਲੀ ਵਾਰ ਕੋਈ ਕਾਰ ਚਲਾ ਕੇ ਦੇਖੀ ਹੈ । ਉਹ ਕਾਰ ਚਲਾਉਣਾ ਸਿੱਖ ਰਹੀ ਹੈ ਤੇ ਛੇਤੀ ਹੀ ਉਹ ਇਸ ਵਿੱਚ ਮਾਹਿਰ ਹੋ ਜਾਣਗੇ । https://www.instagram.com/p/CEmm8z5hBEe/ ਉਹਨਾਂ ਦੇ ਕਿਹਾ ਕਿ ਉਹਨਾਂ ਦੀ ਕਾਰ ਆਟੋਮੈਟਿਕ ਹੈ ਜਿਸ ਕਰਕੇ ਉਹਨਾਂ ਨੂੰ ਡਰਾਈਵਿੰਗ ਸਿੱਖਣਾ ਹੋਰ ਵੀ ਅਸਾਨ ਹੋ ਗਿਆ ਹੈ । ਅਫ਼ਸਾਨਾ ਖ਼ਾਨ ਤੇ ਪ੍ਰਸ਼ੰਸਕਾਂ ਨੂੰ ਇਹ ਵੀਡੀਓ ਕਾਫੀ ਪਸੰਦ ਆ ਰਹੀਆਂ ਹਨ । ਤੁਹਾਨੂੰ ਦੱਸ ਦਿੰਦੇ ਹਾਂ ਕਿ ਅਫਸਾਨਾ ਖ਼ਾਨ ਨੇ ਹਾਲ ਹੀ ਵਿੱਚ ਖੀਅ ਕਾਰ ਖਰੀਦੀ ਹੈ, ਇਸ ਤੋਂ ਪਹਿਲਾਂ ਉਹਨਾਂ ਕੋਲ ਸਕੋਰਪੀਓ ਗੱਡੀ ਸੀ । ਜਿਹੜੀ ਕਿ ਉਹਨਾਂ ਨੇ ਸੇਲ ਕਰ ਦਿੱਤੀ ਹੈ ।ਹੁਣ ਅਫਸਾਨਾ ਖ਼ਾਨ ਨਵੀਂ ਖੀਅ ਕਾਰ ਦੀ ਮਾਲਕਨ ਬਣ ਗਈ ਹੈ । https://www.instagram.com/p/CEg3oyOhaRo/

0 Comments
0

You may also like