ਗਾਇਕਾ ਅਫਸਾਨਾ ਖ਼ਾਨ ਨੇ ਲਿਆ ਨਵਾਂ ਘਰ,ਵੀਡੀਓ ਸਾਂਝਾ ਕਰਕੇ ਦਿੱਤੀ ਜਾਣਕਾਰੀ

Written by  Shaminder   |  September 20th 2019 05:03 PM  |  Updated: September 20th 2019 05:03 PM

ਗਾਇਕਾ ਅਫਸਾਨਾ ਖ਼ਾਨ ਨੇ ਲਿਆ ਨਵਾਂ ਘਰ,ਵੀਡੀਓ ਸਾਂਝਾ ਕਰਕੇ ਦਿੱਤੀ ਜਾਣਕਾਰੀ

ਗਾਇਕਾ ਅਫਸਾਨਾ ਖ਼ਾਨ ਨੇ ਨਵਾਂ ਘਰ ਜ਼ੀਰਕਪੁਰ 'ਚ ਖਰੀਦਿਆ ਹੈ । ਇਸ ਦੀ ਜਾਣਕਾਰੀ ਉਨ੍ਹਾਂ ਨੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸਾਂਝੀ ਕਰਕੇ ਦਿੱਤੀ ਹੈ । ਇਸ ਵੀਡੀਓ 'ਚ ਉਹ ਆਪਣੇ ਘਰ ਨੂੰ ਦਿਖਾ ਰਹੇ ਨੇ ਕਿ ਉਹ ਪਿਛਲੇ ਕੁਝ ਦਿਨਾਂ ਤੋਂ ਇਸੇ ਕਾਰਨ ਰੁੱਝੇ ਹੋਏ ਸਨ।

ਹੋਰ ਵੇਖੋ:ਅਫਸਾਨਾ ਖ਼ਾਨ ਨੇ ‘ਵਾਇਸ ਆਫ਼ ਪੰਜਾਬ’ ਸੀਜ਼ਨ 4 ਨਾਲ ਜੁੜੀ ਯਾਦ ਨੂੰ ਕੀਤਾ ਸਾਂਝਾ, ਦੇਖੋ ਵੀਡੀਓ

https://www.instagram.com/p/B2AHd-EB_po/

ਕਿਉਂਕਿ ਉਨ੍ਹਾਂ ਨੇ ਨਵਾਂ ਘਰ ਖਰੀਦਿਆ ਹੈ ਅਤੇ ਇਸੇ ਕਰਕੇ ਉਹ ਪਿਛਲੇ ਕਈ ਦਿਨਾਂ ਤੋਂ ਰੁੱਝੇ ਹੋਏ ਸਨ । ਕਿਉਂਕਿ ਉਨ੍ਹਾਂ ਨੇ ਇਸ ਨਵੇਂ ਘਰ 'ਚ ਸ਼ਿਫਟ ਕਰਨਾ ਸੀ । ਅਫਸਾਨਾ ਖ਼ਾਨ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਨੇ ਅਤੇ ਉਹ ਅਕਸਰ ਆਪਣੀਆਂ ਵੀਡੀਓਜ਼ ਅਤੇ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਂਝੇ ਕਰਦੇ ਰਹਿੰਦੇ ਹਨ ।

https://www.instagram.com/p/B2jU7CmBVsI/

ਦੱਸ ਦਈਏ ਕਿ ਅਫ਼ਸਾਨਾ ਖ਼ਾਨ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਹਾਲ 'ਚ ਹੀ ਉਨ੍ਹਾਂ ਦਾ ਗੀਤ ਚੰਡੀਗੜ੍ਹ ਰਿਲੀਜ਼ ਹੋਇਆ ਸੀ । ਜਿਸ ਨੂੰ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਸੀ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network