ਗਾਇਕਾ ਅਮਰ ਨੂਰੀ ਨੇ ਆਪਣੇ ਮਰਹੂਮ ਪਤੀ ਸਰਦੂਲ ਸਿਕੰਦਰ ਦੇ ਨਾਲ ਸਾਂਝੀ ਕੀਤੀ ਆਪਣੀ ਇੱਕ ਮਿੱਠੀ ਯਾਦ, ਕੀ ਤੁਸੀਂ ਜਾਣਦੇ ਹੋ ਅਮਰ ਨੂਰੀ ਨੇ ਆਪਣੇ ਸੁਹਾਗ ਦੀ ਖਾਤਿਰ ਦਿੱਤੀ ਸੀ ਵੱਡੀ ਕੁਰਬਾਨੀ....

written by Lajwinder kaur | October 31, 2021

ਪੰਜਾਬੀ ਮਿਊਜ਼ਿਕ ਜਗਤ ਦੀ ਸਭ ਤੋਂ ਪਿਆਰੀ ਜੋੜੀ ਅਮਰ ਨੂਰੀ (Amar Noori) ਅਤੇ ਸਰਦੂਲ ਸਿਕੰਦਰ (Sardool Sikander) ਦੀ ਰਹੀ ਹੈ ਤੇ ਰਹੇਗੀ। ਹਰ ਕੋਈ ਦੋਵਾਂ ਦੇ ਪਿਆਰ ਦੀ ਮਿਸਾਲ ਦਿੰਦਾ ਹੈ। ਪਰ ਪਰਮਾਤਮਾ ਦੇ ਰੰਗਾਂ ਅੱਗੇ ਕਿਸੇ ਦੀ ਨਹੀਂ ਚੱਲੀ, ਜਿਸ ਕਰਕੇ ਇਸ ਸਾਲ ਦਿੱਗਜ ਤੇ ਸ਼ਾਨਦਾਰ ਸ਼ਖ਼ਸ਼ੀਅਤੇ ਮਾਲਕ ਸਰਦੂਲ ਸਿਕੰਦਰ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਸੀ। ਆਪਣੇ ਪਿੱਛੇ ਉਹ ਆਪਣੀ ਧਰਮ ਪਤਨੀ ਅਤੇ ਦੋ ਪੁੱਤਰ ਛੱਡ ਗਏ ਹਨ। ਗਾਇਕਾ ਅਮਰ ਨੂਰੀ ਅਕਸਰ ਹੀ ਆਪਣੇ ਮਰਹੂਮ ਪਤੀ ਦੇ ਲਈ ਭਾਵੁਕ ਪੋਸਟ ਪਾਉਂਦੀ ਰਹਿੰਦੀ ਹੈ। ਇਸ ਵਾਰ ਉਨ੍ਹਾਂ ਨੇ ਆਪਣੀ ਇੱਕ ਪੁਰਾਣੀ ਯਾਦ ਵਾਲੀ ਤਸਵੀਰ ਆਪਣੇ ਪ੍ਰਸ਼ੰਸਕਾਂ ਦੇ ਨਾਲ ਸ਼ੇਅਰ ਕੀਤੀ ਹੈ।

ਹੋਰ ਪੜ੍ਹੋ : ਰੌਸ਼ਨ ਪ੍ਰਿੰਸ ਨੇ ਆਪਣੀ ਧੀ ਗੋਪਿਕਾ ਨੂੰ ਜਨਮਦਿਨ ਦੀ ਵਧਾਈ ਦਿੰਦੇ ਹੋਏ ਪਾਈ ਪਿਆਰੀ ਜਿਹੀ ਪੋਸਟ, ਕਲਾਕਾਰ ਵੀ ਕਮੈਂਟ ਕਰਕੇ ਗੋਪਿਕਾ ਨੂੰ ਦੇ ਰਹੇ ਅਸੀਸਾਂ

Punjabi Singer amar noori became the new president of the international artists forum

ਅਮਰ ਨੂਰੀ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੇ ਪਤੀ ਦੇ ਨਾਲ ਆਪਣੀ ਜਵਾਨੀ ਸਮੇਂ ਦੀ ਇੱਕ ਪੁਰਾਣੀ ਤਸਵੀਰ ਸ਼ੇਅਰ ਕੀਤੀ ਹੈ। ਇਹ ਤਸਵੀਰ ਭਾਵੇਂ ਕੁਝ ਧੁੰਦਲੀ ਹੈ ਪਰ ਅਮਰ ਨੂਰੀ ਦੇ ਜ਼ਹਿਨ ‘ਚ ਇਸ ਨਾਲ ਜੁੜੀ ਯਾਦ ਅੱਜ ਵੀ ਤਾਜ਼ਾ ਹੈ । ਇਸ ਤਸਵੀਰ ਨੂੰ ਪੋਸਟ ਕਰਦੇ ਹੋਏ ਉਨ੍ਹਾਂ ਨੇ ਇਮੋਸ਼ਨਲ ਕੈਪਸ਼ਨ ਪਾਈ ਹੈ ਤੇ ਲਿਖਿਆ ਹੈ ਅਸੀਂ ਹੱਸਣਾ ਭੁੱਲ ਗਏ ਚੰਨਾ ਤੇਰੇ ਵਾਜੋ ਰੁਲ ਗਏ ਤੇ ਨਾਲ ਹੀ ਉਨ੍ਹਾਂ ਨੇ ਰੋਂਦੇ ਹੋਏ ਵਾਲਾ ਇਮੋਜ਼ੀ ਵੀ ਪੋਸਟ ਕੀਤਾ ਹੈ। ਇਸ ਪੋਸਟ ਉੱਤੇ ਪ੍ਰਸ਼ੰਸਕ ਕਮੈਂਟ ਕਰਕੇ ਅਮਰ ਨੂਰੀ ਨੂੰ ਮਜ਼ਬੂਤ ਰਹਿਣ ਲਈ ਕਹਿ ਰਹੇ ਨੇ।

ਹੋਰ ਪੜ੍ਹੋ : ਜੱਸੀ ਗਿੱਲ ਅਤੇ ਅਸੀਸ ਕੌਰ ਆਪਣੇ ਨਵੇਂ ਗੀਤ ‘SURMA’ ਦੇ ਨਾਲ ਜਿੱਤ ਰਹੇ ਨੇ ਦਰਸ਼ਕਾਂ ਦਾ ਦਿਲ, ਵਾਰ-ਵਾਰ ਦੇਖਿਆ ਜਾ ਰਿਹਾ ਹੈ ਵੀਡੀਓ

amar noori and sardool sikander

ਦੱਸ ਦਈਏ ਦੋਵਾਂ ਦੀ ਜੋੜੀ ਨੂੰ ਦਰਸ਼ਕ ਬਹੁਤ ਪਸੰਦ ਕਰਦੇ ਸੀ। ਉਨ੍ਹਾਂ ਦੇ ਪਿਆਰ ਦੀ ਹਰ ਕੋਈ ਮਿਸਾਲ ਦਿੰਦਾ ਹੈ ਤੇ ਦਿੰਦਾ ਰਹੇਗਾ। ਬਹੁਤ ਘੱਟ ਲੋਕ ਜਾਣਦੇ ਨੇ ਕਿ ਗਾਇਕਾ ਅਮਰ ਨੂਰੀ ਨੇ ਆਪਣੇ ਸੁਹਾਗ ਦੀ ਖਾਤਿਰ ਵੱਡੀ ਕੁਰਬਾਨੀ ਦਿੱਤੀ ਸੀ । ਅਮਰ ਨੂਰੀ ਇੱਕ ਅਜਿਹੀ ਸ਼ਖਸ਼ੀਅਤ ਹਨ ਜਿਨਾਂ ਨੇ ਆਪਣੇ ਪ੍ਰੋਫੈਸ਼ਨ ਦੇ ਨਾਲ ਨਾਲ ਪਰਿਵਾਰਿਕ ਜ਼ਿੰਮੇਵਾਰੀਆਂ ਨੂੰ ਬਾਖੂਬੀ ਨਿਭਾਇਆ । ਜਦੋਂ ਉਨਾਂ ਨੂੰ ਉਨਾਂ ਦੇ ਪਤੀ ‘ਤੇ ਗਾਇਕ ਸਰਦੂਲ ਸਿਕੰਦਰ ਦੀ ਕਿਡਨੀ ਖਰਾਬ ਹੋਣ ਦਾ ਪਤਾ ਲੱਗਿਆ ਤਾਂ ਅਮਰ ਨੂਰੀ ਨੇ ਆਪਣੀ ਕਿਡਨੀ ਦੇਣ ਦਾ ਫੈਸਲਾ ਕੀਤਾ । ਲੁਧਿਆਣਾ ਦੇ ਡੀ ਐਮ ਸੀ ਹਸਪਤਾਲ ਦੇ ਡਾਕਟਰਾਂ ਨੇ ਸਰਦੂਲ ਸਿਕੰਦਰ ਦੀ ਕਿਡਨੀ ਟਰਾਂਸਪਲਾਂਟ ਕੀਤੀ ਸੀ। ਗਾਇਕਾ ਅਮਰ ਨੂਰੀ ਵੱਲੋਂ ਆਪਣੇ ਪਤੀ ਲਈ ਨਿਭਾਏ ਗਏ ਫਰਜ਼ ਦੀ ਹਰ ਕੋਈ ਸ਼ਲਾਘਾ ਕਰਦਾ ਹੈ। ਪਰ ਜਿੰਨੇ ਸਾਹ ਰੱਬ ਨੇ ਸਰਦੂਲ ਸਿਕੰਦਰ ਸਾਬ ਦੇ ਇਸ ਸੰਸਾਰ ਚ ਲਿਖੇ ਸੀ, ਉਹ ਉਨੇ ਪੂਰੇ ਕਰਕੇ ਆਪਣਾ ਸੰਸਾਰੀ ਸਫਰ ਪੂਰਾ ਕਰ ਗਏ ਨੇ। ਪਰ ਉਹ ਅੱਜ ਵੀ ਆਪਣੇ ਦਰਸ਼ਕਾਂ ਦੇ ਦਿਲਾਂ ‘ਚ ਜਿਉਂਦੇ ਹਨ। ਸਰਦੂਲ ਸਾਬ ਅਤੇ ਅਮਰ ਨੂਰੀ  ਦੇ ਦੋ ਪੁੱਤਰ ਸਾਰੰਗ ਸਿਕੰਦਰ ਅਤੇ ਅਲਾਪ ਸਿਕੰਦਰ ਪੰਜਾਬੀ ਮਿਊਜ਼ਿਕ ਜਗਤ ਦੇ ਨਾਲ ਜੁੜੇ ਹੋਏ ਹਨ।

 

 

View this post on Instagram

 

A post shared by Amar Noori (@amarnooriworld)

You may also like