ਗਾਇਕ ਅੰਮ੍ਰਿਤ ਮਾਨ ਜਨਮ ਦਿਨ ‘ਤੇ ਹੋਏ ਭਾਵੁਕ, ਬਿਆਨ ਕੀਤੇ ਦਿਲ ਦੇ ਜਜ਼ਬਾਤ

written by Shaminder | June 10, 2021

ਗਾਇਕ ਅੰਮ੍ਰਿਤ ਮਾਨ ਦਾ ਅੱਜ ਜਨਮ ਦਿਨ ਹੈ।ਅੱਜ ਉਨ੍ਹਾਂ ਨੇ ਆਪਣੇ ਜਨਮ ਦਿਨ ‘ਤੇ ਇੱਕ ਭਾਵੁਕ ਪੋਸਟ ਸਾਂਝੀ ਕੀਤੀ ਹੈ । ਇਸ ਪੋਸਟ ਨੂੰ ਸਾਂਝਾ ਕਰਦੇ ਹੋਏ ਗਾਇਕ ਨੇ ਆਪਣੇ ਦਿਲ ਦੇ ਜਜ਼ਬਾਤਾਂ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਹੈ ।ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ਕਿ ‘ਅੱਜ ਮੇਰਾ ਜਨਮ ਦਿਨ ਹੈ। ਖੁਸ਼ੀ ਬਹੁਤ ਆ…ਬਸ ਇੱਕੋ ਘਾਟ ਆ ਕਾਸ਼ ਜਨਮ ਦੇਣ ਵਾਲੀ ਮਾਂ ਵੀ ਅੱਜ ਮੇਰੇ ਨਾਲ ਕੇਕ ਕੱਟਦੀ। ਤੁਸੀਂ ਮੈਨੂੰ ਬਹੁਤ ਪਿਆਰ ਕਰਦੇ ਹੋ ਜਿੰਨੇ ਜੋਗਾ ਮੈਂ ਹੈਗਾ ਉਸ ਤੋਂ ਕਿਤੇ ਵੱਧ,,ਬਹੁਤ ਮਿਹਰਬਾਨੀ ਤੁਹਾਡੀ ਸਾਰਿਆਂ ਦੀ’।

amrit maan Image From Instagram
ਹੋਰ ਪੜ੍ਹੋ : ਮੀਕਾ ਸਿੰਘ ਦੇ ਜਨਮ ਦਿਨ ’ਤੇ ਜਾਣੋਂ ਉਹਨਾਂ ਨੇ ਹੁਣ ਤੱਕ ਕਿਉਂ ਨਹੀਂ ਕਰਵਾਇਆ ਵਿਆਹ 
Amrit Maan Image From Instagram
ਅੰਮ੍ਰਿਤ ਮਾਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ । ਉਹ ਗੀਤਾਂ ਦੇ ਨਾਲ-ਨਾਲ ਕਈ ਫ਼ਿਲਮਾਂ ‘ਚ ਵੀ ਨਜ਼ਰ ਆ ਚੁੱਕੇ ਹਨ ।
Amrit Maan Image From Instagram
ਅੰਮ੍ਰਿਤ ਮਾਨ ਨੇ ਸ਼ੁਰੂਆਤ ਤਾਂ 2014 ‘ਚ ਗੀਤਕਾਰ ਦੇ ਤੌਰ ‘ਤੇ ਗੀਤ ਜੱਟ ਫਾਇਰ ਕਰਦਾ ਨਾਲ ਕਰ ਲਈ ਸੀ ਜਿਹੜਾ ਕਿ ਪੰਜਾਬੀ ਮਿਊਜ਼ਿਕ ਜਗਤ ਦੇ ਸਟਾਰ ਗਾਇਕ ਦਿਲਜੀਤ ਦੋਸਾਂਝ ਨੇ ਗਾਇਆ ਸੀ।
 
View this post on Instagram
 

A post shared by Amrit Maan (@amritmaan106)

ਉਸ ਤੋਂ ਬਾਅਦ ਉਹਨਾਂ ਨੇ ਹੋਰ ਕਈ ਗੀਤਾਂ ਨੂੰ ਕਲਮ ਨਾਲ ਸ਼ਿੰਗਾਰਿਆ ਜਿੰਨ੍ਹਾਂ ‘ਚ ਐਮੀ ਵਿਰਕ ਵੱਲੋਂ ਗਾਏ ਗੀਤ ‘ਹਾਂ ਕਰਗੀ’, ‘ਯਾਰ ਜੁੰਡੀ ਦੇ’ ਵਰਗੇ ਗੀਤ ਸ਼ਾਮਿਲ ਹਨ ।  

0 Comments
0

You may also like