ਅੰਮ੍ਰਿਤ ਮਾਨ ਨੇ ਆਪਣੇ ਪਿਤਾ ਦੇ ਜਨਮ ਦਿਨ ‘ਤੇ ਤਸਵੀਰ ਕੀਤੀ ਸਾਂਝੀ, ਇਸ ਤਰ੍ਹਾਂ ਬਰਥਡੇ ਕੀਤਾ ਵਿਸ਼

Written by  Shaminder   |  May 04th 2020 11:28 AM  |  Updated: May 04th 2020 11:28 AM

ਅੰਮ੍ਰਿਤ ਮਾਨ ਨੇ ਆਪਣੇ ਪਿਤਾ ਦੇ ਜਨਮ ਦਿਨ ‘ਤੇ ਤਸਵੀਰ ਕੀਤੀ ਸਾਂਝੀ, ਇਸ ਤਰ੍ਹਾਂ ਬਰਥਡੇ ਕੀਤਾ ਵਿਸ਼

ਅੰਮ੍ਰਿਤ ਮਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੇ ਪਿਤਾ ਦੀ ਇੱਕ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ‘ਚ ਨੂੰ ਸ਼ੇਅਰ ਕਰਦਿਆਂ ਉਨ੍ਹਾਂ ਨੇ ਆਪਣੇ ਪਿਤਾ ਜੀ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ । ਇਸ ਦੇ ਨਾਲ ਹੀ ਅੰਮ੍ਰਿਤ ਮਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ਕਿ “ਹੈਪੀ ਬਰਥਡੇ ਡੈਡ ਸਾਰੀ ਉਮਰ ਕੋਸ਼ਿਸ਼ ਕਰਾਂਗਾ ਕਿ ਤੁਹਾਨੂੰ ਖੁਸ਼ ਰੱਖਾਂ। ਵਾਹਿਗੁਰੂ ਦੁਨੀਆ ਦੇ ਸਾਰੇ ਮਾਪਿਆਂ ਨੂੰ ਖੁਸ਼ ਤੇ ਤੰਦਰੁਸਤ ਰੱਖੇ”।

https://www.instagram.com/p/B_uGr7qBptg/

ਦੱਸ ਦਈਏ ਕਿ ਬੀਤੇ ਦਿਨ ਅੰਮ੍ਰਿਤ ਮਾਨ ਦੇ ਪਿਤਾ ਦਾ ਜਨਮ ਦਿਨ ਸੀ । ਜਿਸ ਮੌਕੇ ‘ਤੇ ਗਾਇਕ ਨੇ ਇਹ ਤਸਵੀਰ ਸਾਂਝੀ ਕੀਤੀ ਸੀ । ਅੰਮ੍ਰਿਤ ਮਾਨ ਨੇ ਕੁਝ ਦਿਨ ਪਹਿਲਾਂ ਵੀ ਆਪਣੇ ਮਾਪਿਆਂ ਦੀ ਤਸਵੀਰ ਸਾਂਝੀ ਕੀਤੀ ਸੀ । ਉਨ੍ਹਾਂ ਦੇ ਵਰਕ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ ।

https://www.instagram.com/p/B9v-Bg0BE2h/

ਜਿਸ ‘ਚ ‘ਬੰਬ ਜੱਟ’, ‘ਲਾਈਫ ਸਟਾਈਲ’, ‘ਆਕੜ’,’ਟ੍ਰੈਂਡਿੰਗ ਨਖਰਾ’, ‘ਮਿੱਠੀ ਮਿੱਠੀ’ ਡਿਫਰੈਂਸ ਸਣੇ ਕਈ ਹਿੱਟ ਗੀਤ  ਹਨ । ਉਨ੍ਹਾਂ ਦੇ ਗੀਤਾਂ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ ।

https://www.instagram.com/p/B-HJrrbBDPx/

ਗੀਤਾਂ ਦੇ ਨਾਲ ਨਾਲ ਉਹ ਪਾਲੀਵੁੱਡ ਇੰਡਸਟਰੀ ‘ਚ ਵੀ ਆਪਣੀ ਹਾਜ਼ਰੀ ਲਵਾ ਚੁੱਕੇ ਹਨ ਅਤੇ ਹੁਣ ਤੱਕ ‘ਆਟੇ ਦੀ ਚਿੜੀ’, ਲੌਂਗ ਲਾਚੀ ਸਣੇ ਕਈ ਫ਼ਿਲਮਾਂ ‘ਚ ਆਪਣੀ ਅਦਾਕਾਰੀ ਵਿਖਾ ਚੁੱਕੇ ਹਨ । ਸੋਸ਼ਲ ਮੀਡੀਆ ‘ਤੇ ਐਕਟਿਵ ਰਹਿਣ ਵਾਲੇ ਅੰਮ੍ਰਿਤ ਮਾਨ ਆਪਣੇ ਪ੍ਰਾਜੈਕਟਸ ਅਤੇ ਆਪਣੀ ਨਿੱਜੀ ਜ਼ਿੰਦਗੀ ਬਾਰੇ ਗੱਲਾਂ ਸਾਂਝੀਆਂ ਕਰਦੇ ਰਹਿੰਦੇ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network