ਅੰਮ੍ਰਿਤ ਮਾਨ ਦੇ ਨਵੇਂ ਗੀਤ ਦਾ ਸ਼ੂਟ ਹੋਇਆ ਸ਼ੁਰੂ,ਅੰਮ੍ਰਿਤ ਮਾਨ ਨੇ ਸਾਂਝਾ ਕੀਤਾ ਵੀਡੀਓ

Written by  Shaminder   |  September 12th 2019 04:59 PM  |  Updated: September 12th 2019 04:59 PM

ਅੰਮ੍ਰਿਤ ਮਾਨ ਦੇ ਨਵੇਂ ਗੀਤ ਦਾ ਸ਼ੂਟ ਹੋਇਆ ਸ਼ੁਰੂ,ਅੰਮ੍ਰਿਤ ਮਾਨ ਨੇ ਸਾਂਝਾ ਕੀਤਾ ਵੀਡੀਓ

ਅੰਮ੍ਰਿਤ ਮਾਨ ਦੇ ਨਵੇਂ ਗੀਤ ਦਾ ਵੀਡੀਓ ਸ਼ੂਟ ਸ਼ੁਰੂ ਹੋ ਚੁੱਕਿਆ ਹੈ । ਜਿਸ ਦਾ ਇੱਕ ਵੀਡੀਓ ਉਨ੍ਹਾਂ ਨੇ ਆਪਣੇ ਇੰਸਟਾਗਰਾਮ ਅਕਾਊਂਟ 'ਤੇ ਸਾਂਝਾ ਕੀਤਾ ਹੈ । ਇਸ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਅੰਮ੍ਰਿਤ ਮਾਨ ਹੈਲੀਕਾਪਟਰ ਚੋਂ ਨਿਕਲਦੇ ਵਿਖਾਈ ਦੇ ਰਹੇ ਹਨ । ਉਨ੍ਹਾਂ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਲਿਖਿਆ ਕਿ "ਇਹ ਜਾਨ ਵੀ ਓਥੇ ਨਿਕਲੇ ਜਿੱਥੇ ਮੇਰਾ ਪਿੰਡ ਹੋਊ,ਦੀ ਕਿੰਗ ਲੈਂਡਿੰਗ ਆਨ 18 ਸਤੰਬਰ"।

https://www.instagram.com/p/B2OJjsohtXi/

ਦੱਸ ਦਈਏ ਕਿ 18 ਸਤੰਬਰ ਨੂੰ ਅੰਮ੍ਰਿਤ ਮਾਨ ਦੇ ਰਿਲੀਜ਼ ਹੋਣ ਜਾ ਰਹੇ ਇਸ ਗੀਤ ਨੂੰ ਆਪਣੀ ਆਵਾਜ਼ ਨਾਲ ਤਾਂ ਅੰਮ੍ਰਿਤ ਮਾਨ ਸ਼ਿੰਗਾਰਨਗੇ ਹੀ ।ਇਸਦੇ ਨਾਲ ਹੀ ਇਸ ਦੇ ਬੋਲ ਵੀ ਖੁਦ ਉਨ੍ਹਾਂ ਦੇ ਹੀ ਲਿਖੇ ਹੋਣਗੇ । ਇਸ ਤੋਂ ਇਲਾਵਾ ਮਿਊਜ਼ਿਕ ਦਿੱਤਾ ਹੈ ਇੰਟੈਂਸ ਨੇ ।

https://www.instagram.com/p/B2TbMo6ApZN/

ਇਸ ਗੀਤ ਨੂੰ ਅੰਮ੍ਰਿਤ ਮਾਨ 18 ਅਕਤੂਬਰ ਨੂੰ ਸਰੋਤਿਆਂ ਦੇ ਰੁਬਰੂ ਕਰਨਗੇ ।ਅੰਮ੍ਰਿਤ ਮਾਨ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਅੰਮ੍ਰਿਤ ਮਾਨ ਨੇ ਕਈ ਹਿੱਟ ਗੀਤਾਂ ਨਾਲ ਪੰਜਾਬੀ ਇੰਡਸਟਰੀ ਨੂੰ ਨਵਾਜ਼ਿਆ ਹੈ ਅਤੇ ਉਹ ਪੰਜਾਬੀ ਫ਼ਿਲਮਾਂ 'ਚ ਵੀ ਨਜ਼ਰ ਆ ਚੁੱਕੇ ਨੇ। ਜਿਸ 'ਚ ਲੌਂਗ ਲਾਚੀ,ਆਟੇ ਦੀ ਚਿੜੀ ਸਣੇ ਕਈ ਫ਼ਿਲਮਾਂ ਸ਼ਾਮਿਲ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network