ਪੰਜਾਬੀ ਗਾਇਕ ਅੰਮ੍ਰਿਤ ਮਾਨ ਨੇ ਆਪਣੀ ਮਾਂ ਨੂੰ ਯਾਦ ਕਰਕੇ ਹੋਏ ਭਾਵੁਕ, ਸਾਂਝਾ ਕੀਤਾ ‘ਮਾਂ’ ਦੇ ਨਾਲ ਜੁੜੀਆਂਂ ਯਾਦਾਂ ਵਾਲਾ ਵੀਡੀਓ

written by Lajwinder kaur | March 05, 2021

‘ਮਾਂ’ ਜਿਸ ਨੂੰ ਇਸ ਜਹਾਨ 'ਚ ਰੱਬ ਦਾ ਦਰਜਾ ਦਿੱਤਾ ਗਿਆ ਹੈ। ਮਾਂ ਦੇ ਚਰਨਾਂ ਚ ਜੰਨਤ ਦੱਸੀ ਗਈ ਹੈ। ਇਨਸਾਨ ਜਿੰਨਾ ਮਰਜ਼ੀ ਵੱਡੀ ਸ਼ਖ਼ਸ਼ੀਅਤ ਬਣ ਜਾਵੇ, ਪਰ ਆਪਣੀ ਮਾਂ ਦੇ ਲਈ ਬੱਚਾ ਹੀ ਹੁੰਦਾ ਹੈ। ਤਾਂਹੀ ਹਰ ਇਨਸਾਨ ਆਪਣੀ ਮਾਂ ਨੂੰ ਬਹੁਤ ਪਿਆਰ ਕਰਦਾ ਹੈ। ਪਰ ਇਸ ਸੰਸਾਰ ਵਿੱਚ ਸਭ ਦਾ ਆਉਣ ਜਾਣ ਲੱਗਿਆ ਰਹਿੰਦਾ ਹੈ। ਮਾਂ ਦੇ ਇਸ ਦੁਨੀਆ ‘ਚੋਂ ਚੱਲੇ ਜਾਣ ਦੀ ਘਾਟ ਮਹਿਸੂਸ ਕਰ ਰਹੇ ਨੇ ਪੰਜਾਬੀ ਗਾਇਕ ਅੰਮ੍ਰਿਤ ਮਾਨ ।

inside image of amrit maan

ਹੋਰ ਪੜ੍ਹੋ : ਗਾਇਕ ‘ਸਾਰਥੀ ਕੇ’ ਨੇ ਆਪਣੀ ਟੀਮ ਦੇ ਨਾਲ ਮਿਲਕੇ ਜ਼ਰੂਰਤਮੰਦ ਲੋਕਾਂ ਲਈ ਲਾਇਆ ਲੰਗਰ, ਦੇਖੋ ਵੀਡੀਓ

inside image of amrit maan with his late mother

ਪਿਛਲੇ ਸਾਲ ਪੰਜਾਬੀ ਗਾਇਕ ਅੰਮ੍ਰਿਤ ਮਾਨ ਦੇ ਮਾਤਾ ਇਸ ਦੁਨੀਆ ਤੋਂ ਰੁਖਸਤ ਹੋ ਗਏ ਸੀ। ਆਪਣੀ ਮਾਂ ਨੂੰ ਯਾਦ ਕਰਦੇ ਅੰਮ੍ਰਿਤ ਮਾਨ ਨੇ ਇੱਕ ਬਹੁਤ ਪਿਆਰੀ ਜਿਹੀ ਵੀਡੀਓ ਸ਼ੇਅਰ ਕੀਤੀ ਹੈ। ਵੀਡੀਓ ਚ ਆਪਣੀ ਮਾਂ ਦੇ ਨਾਲ ਬਿਤਾਏ ਕੁਝ ਪਲਾਂ ਦੀ ਝਲਕ ਦੇਖਣ ਨੂੰ ਮਿਲ ਰਹੀ ਹੈ । ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਹੈ – ਇੱਕ ਅਰਜ਼ ਏ ਸੁਣੀ ਦਾਤਿਆ ਮਾਂ ਕਿਸੇ ਦੀ ਖੋਵੀ ਨਾ..ਮਾਂ ਸੌਂਗ ਦੀ ਵੀਡੀਓ ਕਿਸੇ ਵੀ ਟਾਈਮ ਆ ਸਕਦੀ ਆ’ ।

amrit maan and nimrat khaira

ਇਸ ਵੀਡੀਓ ਨੂੰ ਉਨ੍ਹਾਂ ਨੇ ਆਪਣੇ ਹਾਲ ਹੀ 'ਚ ਆਏ ਆਡੀਓ ਗੀਤ Maa ਦੇ ਨਾਲ ਪੋਸਟ ਕੀਤਾ ਹੈ। ਇਸ ਵੀਡੀਓ ਨੂੰ ਵੱਡੀ ਗਿਣਤੀ 'ਚ ਲੋਕ ਦੇਖ ਚੁੱਕੇ ਨੇ। ਪ੍ਰਸ਼ੰਸਕ ਵੀ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਨੇ। ਹਾਲ ਹੀ ‘ਚ ਉਨ੍ਹਾਂ ਦਾ ‘ਸਿਰਾ ਈ ਹੋਊ’ ਗੀਤ ਦਰਸ਼ਕਾਂ ਦਾ ਖੂਬ ਮਨੋਰੰਜਨ ਕਰ ਰਿਹਾ ਹੈ ।

 

 

View this post on Instagram

 

A post shared by Amrit Maan (@amritmaan106)

0 Comments
0

You may also like