ਗਾਇਕ ਅੰਮ੍ਰਿਤ ਮਾਨ ਇਸ ਫ਼ਿਲਮ ਵਿੱਚ ਆਉਣਗੇ ਨਜ਼ਰ, ਫ਼ਿਲਮ ਦਾ ਪੋਸਟਰ ਕੀਤਾ ਸਾਂਝਾ

written by Rupinder Kaler | July 14, 2021

ਗਾਇਕ ਅੰਮ੍ਰਿਤ ਮਾਨ ਛੇਤੀ ਹੀ ਨਵੀਂ ਫ਼ਿਲਮ ਵਿੱਚ ਨਜ਼ਰ ਆਉਣ ਵਾਲੇ ਹਨ ।ਅੰਮ੍ਰਿਤ ਮਾਨ ਨੇ ਆਪਣੀ ਫ਼ਿਲਮ 'ਹਾਕਮ' ਦਾ ਨਵਾਂ ਪੋਸਟਰ ਸਾਂਝਾ ਕੀਤਾ ਹੈ ।ਪੋਸਟਰ ਨੂੰ ਦੇਖ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਫ਼ਿਲਮ ਐਕਸ਼ਨ ਨਾਲ ਭਰਪੂਰ ਹੋਵੇਗੀ । ਅੰਮ੍ਰਿਤ ਮਾਨ ਇਸ ਫ਼ਿਲਮ ਵਿੱਚ ਵੱਖਰਾ ਕਿਰਦਾਰ ਨਿਭਾਉਣ ਵਾਲੇ ਹਨ । ਹੋਰ ਪੜ੍ਹੋ : ਆਸਿਮ ਰਿਆਜ਼ ਦੀ ਬਰਥਡੇ ਪਾਰਟੀ ਵਿੱਚ ਸ਼ਾਮਿਲ ਹੋਈ ਹਿਮਾਂਸ਼ੀ ਖੁਰਾਣਾ, ਤਸਵੀਰਾਂ ਵਾਇਰਲ ਇਸ ਕਿਰਦਾਰ ਨੂੰ ਲੈ ਕੇ ਹਰ ਪਾਸੇ ਕਾਫੀ ਚਰਚਾ ਹੋ ਰਹੀ ਹੈ । ਫ਼ਿਲਮ ਨੂੰ ਅੰਮ੍ਰਿਤ ਮਾਨ ਦੀ ਪ੍ਰੋਡਕਸ਼ਨ ਕੰਪਨੀ ਭੳਮਬ-ਭੲੳਟਸ ਤੇ ਧੲਸi ਛਰੲਾ ਮਿਲ ਕੇ ਬਣਾ ਰਹੇ ਹਨ। ਕਹਾਣੀ ਤੇ ਡਾਇਰੈਕਸ਼ਨ ਅਮਰ ਹੁੰਦਲ ਦੀ ਹੋਏਗੀ। ਇਹ ਫ਼ਿਲਮ ਕਾਫੀ ਹੱਟ ਕੇ ਹੋਣ ਵਾਲੀ ਹੈ ।

Amrit Maan Shared a Beautiful Video With His Father Pic Courtesy: Instagram
ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਅੰਮ੍ਰਿਤ ਮਾਨ ਦੋ ਦੂਣੀ ਪੰਜ, ਆਟੇ ਦੀ ਚਿੜੀ ਵਰਗੀਆਂ ਫ਼ਿਲਮਾਂ ਕਰ ਚੁਕੇ ਹਨ ।ਤੁਹਾਨੂੰ ਦੱਸ ਦਿੰਦੇ ਹਾਂ ਕਿ ਹਾਲ ਹੀ ਵਿੱਚ ਅੰਮ੍ਰਿਤ ਮਾਨ ਨੂੰ ਅਫਸਾਨਾ ਖ਼ਾਨ ਦੇ ਨਵੇਂ ਗਾਣੇ ਵਿੱਚ ਫੀਚਰ ਕੀਤਾ ਗਿਆ ਹੈ । ਇਸ ਗਾਣੇ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ ।
 
View this post on Instagram
 

A post shared by Amrit Maan (@amritmaan106)

0 Comments
0

You may also like