ਕਿਸਾਨਾਂ ਦੇ ਹੱਕ 'ਚ ਗਾਇਕ ਗੁਰਨਾਮ ਭੁੱਲਰ ਨੇ ਚੁੱਕੀ ਆਵਾਜ਼, ਸਰਕਾਰ ਨੂੰ ਕੀਤੀ ਇਹ ਅਪੀਲ

Written by  Aaseen Khan   |  April 18th 2019 03:40 PM  |  Updated: April 18th 2019 03:42 PM

ਕਿਸਾਨਾਂ ਦੇ ਹੱਕ 'ਚ ਗਾਇਕ ਗੁਰਨਾਮ ਭੁੱਲਰ ਨੇ ਚੁੱਕੀ ਆਵਾਜ਼, ਸਰਕਾਰ ਨੂੰ ਕੀਤੀ ਇਹ ਅਪੀਲ

ਕਿਸਾਨਾਂ ਦੇ ਹੱਕ 'ਚ ਗਾਇਕ ਗੁਰਨਾਮ ਭੁੱਲਰ ਨੇ ਚੁੱਕੀ ਆਵਾਜ਼, ਸਰਕਾਰ ਨੂੰ ਕੀਤੀ ਇਹ ਅਪੀਲ : ਗਾਇਕ ਅਤੇ ਅਦਾਕਾਰ ਗੁਰਨਾਮ ਭੁੱਲਰ ਜਿੰਨ੍ਹਾਂ ਦੀ ਗਾਇਕੀ ਤੇ ਅਦਾਕਾਰੀ ਤੋਂ ਸਾਰੇ ਪ੍ਰਭਾਵਿਤ ਹੋਏ ਹਨ। ਗੁੱਡੀਆਂ ਪਟੋਲੇ ਫ਼ਿਲਮ ਰਾਹੀਂ ਸਭ ਦਾ ਦਿੱਲ ਜਿੱਤਣ ਵਾਲੇ ਗੁਰਨਾਮ ਭੁੱਲਰ ਨੇ ਕਿਸਾਨਾਂ ਦੇ ਦਰਦ ਨੂੰ ਸਮਜਦੇ ਹੋਏ ਸਰਕਾਰਾਂ ਨੂੰ ਕਿਸਾਨਾਂ ਦੀ ਮਦਦ ਕਰਨ ਦੀ ਅਪੀਲ ਕੀਤੀ ਹੈ। ਗੁਰਨਾਮ ਭੁੱਲਰ ਨੇ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ "ਕੈਸੀ ਜ਼ਿੰਦਗੀ ਆ ਕਿਸਾਨ ਦੀ, ਆਪਣੀ ਮਿਹਨਤ ਦਾ ਫ਼ਲ ਰੱਬ ਅੱਖਾਂ ਦੇ ਸਾਹਮਣੇ ਖੋਹ ਕੇ ਲੈ ਜਾਂਦਾ, ਕੱਲ ਰਾਤ ਸਾਰੇ ਪਾਸੇ ਕਣਕਾਂ ਦਾ ਬਹੁਤ ਨੁਕਸਾਨ ਹੋਇਆ, ਵਾਹਿਗੁਰੂ ਪਰਿਵਾਰਾਂ ਨੂੰ ਹੌਂਸਲਾਂ ਬਖ਼ਸ਼ਣ, ਅਤੇ ਮੇਰੀ ਸਰਕਾਰ ਨੂੰ ਬੇਨਤੀ ਹੈ ਕਿ ਕਿਸਾਨਾਂ ਦੀ ਮਦਦ ਲਈ ਲੋੜੀਂਦੇ ਕਦਮ ਚੁੱਕੇ"।

ਗੁਰਨਾਮ ਭੁੱਲਰ ਵੱਲੋਂ ਕਿਸਾਨਾਂ ਦੇ ਹਾਲਾਤਾਂ ਨੂੰ ਦੇਖਦੇ ਹੋਏ ਇਹ ਸੰਦੇਸ਼ ਦਿੱਤਾ ਗਿਆ ਹੈ। ਪਿਛਲੇ ਕੁਝ ਦਿਨ ਤੋਂ ਪੰਜਾਬ ਅਤੇ ਆਸ ਪਾਸ ਦੇ ਸੂਬਿਆਂ 'ਚ ਮੌਸਮ ਖ਼ਰਾਬ ਚੱਲ ਰਿਹਾ ਹੈ ਕਈ ਥਾਂਵਾਂ 'ਤੇ ਮੀਂਹ ਤੇ ਗੜ੍ਹੇ ਮਾਰੀ ਕਾਰਨ ਫ਼ਸਲਾਂ ਦਾ ਕਾਫੀ ਨੁਕਸਾਨ ਹੋਇਆ ਹੈ। ਗੁਰਨਾਮ ਭੁੱਲਰ ਤੋਂ ਇਲਾਵਾ ਗਾਇਕ ਪਰਦੀਪ ਸਰਾਂ ਨੇ ਵੀ ਕਿਸਾਨਾਂ ਦੇ ਇਹਨਾਂ ਹਾਲਾਤਾਂ ਨੂੰ ਇੱਕ ਗੀਤ ਰਾਹੀਂ ਬਿਆਨ ਕੀਤਾ ਹੈ।

ਹੋਰ ਵੇਖੋ : ‘ਪੱਕੀ ਫ਼ਸਲ ‘ਤੇ ਗੜ੍ਹੇ ਮਾਰੀ ਲੱਕ ਤੋੜ ਦਿੰਦੀ ਐ ਜੱਟਾਂ ਦਾ’ ਪਰਦੀਪ ਸਰਾਂ ਨੇ ਕੀਤਾ ਕਿਸਾਨਾਂ ਦੇ ਹਾਲਤਾਂ ਨੂੰ ਬਿਆਨ, ਦੇਖੋ ਵੀਡੀਓ

 

View this post on Instagram

 

#SurkhiBindi 30 august

A post shared by Gurnam Bhullar (@gurnambhullarofficial) on

ਗੁਰਨਾਮ ਭੁੱਲਰ ਕਈ ਗਾਣਿਆਂ ਅਤੇ ਫ਼ਿਲਮਾਂ ਨਾਲ ਦਰਸ਼ਕਾਂ ਦਾ ਦਿਲ ਜਿੱਤ ਚੁੱਕੇ ਹਨ। ਉਹ ਜਲਦ ਹੀ ਅਦਾਕਾਰਾ ਸਰਗੁਣ ਮਹਿਤਾ ਨਾਲ ਫ਼ਿਲਮ ਸੁਰਖ਼ੀ ਬਿੰਦੀ 'ਚ ਮੁੱਖ ਭੂਮਿਕਾ 'ਚ ਨਜ਼ਰ ਆਉਣਗੇ। ਫ਼ਿਲਮ ਦਾ ਸ਼ੂਟ ਚੱਲ ਰਿਹਾ ਹੈ ਜਿਸ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਕਿਸਾਨਾਂ ਲਈ ਉਹਨਾਂ ਵੱਲੋਂ ਸਰਕਾਰ ਨੂੰ ਕੀਤੀ ਇਸ ਅਪੀਲ ਲਈ ਵੀ ਉਹਨਾਂ ਦੀਆਂ ਤਾਰੀਫ਼ਾਂ ਹੋ ਰਹੀਆਂ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network