'ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ' 'ਚ ਸੁਲਤਾਨ ਜਿੱਤ ਰਿਹਾ ਹੈ ਸਭ ਦਾ ਦਿਲ, ਛੋਟੇ ਜਿਹੇ ਰੋਲ 'ਚ ਵੀ ਕਰ ਰਿਹੈ ਕਮਾਲ, ਦੇਖੋ ਵੀਡੀਓ

Written by  Aaseen Khan   |  May 27th 2019 01:50 PM  |  Updated: May 27th 2019 01:51 PM

'ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ' 'ਚ ਸੁਲਤਾਨ ਜਿੱਤ ਰਿਹਾ ਹੈ ਸਭ ਦਾ ਦਿਲ, ਛੋਟੇ ਜਿਹੇ ਰੋਲ 'ਚ ਵੀ ਕਰ ਰਿਹੈ ਕਮਾਲ, ਦੇਖੋ ਵੀਡੀਓ

'ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ' 'ਚ ਸੁਲਤਾਨ ਜਿੱਤ ਰਿਹਾ ਹੈ ਸਭ ਦਾ ਦਿਲ, ਛੋਟੇ ਜਿਹੇ ਰੋਲ 'ਚ ਵੀ ਕਰ ਰਿਹੈ ਕਮਾਲ, ਦੇਖੋ ਵੀਡੀਓ : ਸੁਲਤਾਨ ਉਹ ਨਾਮ ਜਿਸ ਨੇ ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ 4 'ਚ ਆਪਣੀ ਛਾਪ ਅਜਿਹੀ ਛੱਡੀ ਕਿ ਹਰ ਕੋਈ ਉਸ ਨੂੰ ਅੱਜ ਵੀ ਉਸੇ ਤਰਾਂ ਸੁਣਨਾ ਪਸੰਦ ਕਰਦਾ ਹੈ। ਪਰ ਇਹ ਛੋਟਾ ਪੈਕੇਟ ਵੱਡਾ ਧਮਾਕਾ ਸੁਲਤਾਨ ਗਾਇਕੀ ਤੋਂ ਇਲਾਵਾ ਅੱਜ ਕੱਲ੍ਹ ਆਪਣੀ ਅਦਾਕਾਰੀ ਦੇ ਚਲਦਿਆਂ ਵੀ ਚਰਚਾ 'ਚ ਬਣਿਆ ਹੋਇਆ ਹੈ। ਜੀ ਹਾਂ ਪੀਟੀਸੀ ਬਾਕਸ ਆਫ਼ਿਸ ਦੀ ਫ਼ਿਲਮ ਅੱਧੀ ਛੁੱਟੀ ਸਾਰੀ 'ਚ ਆਪਣਾ ਐਕਟਿੰਗ ਡੈਬਿਊ ਕਰਨ ਤੋਂ ਬਾਅਦ ਹੁਣ ਸੁਲਤਾਨ ਗਿੱਪੀ ਗਰੇਵਾਲ ਤੇ ਸਰਗੁਣ ਮਹਿਤਾ ਦੀ ਦੀ ਫ਼ਿਲਮ ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ 'ਚ ਕੀਤੀ ਸ਼ਾਨਦਾਰ ਐਕਟਿੰਗ ਦੇ ਚਲਦਿਆਂ ਤਾਰੀਫਾਂ ਅਤੇ ਸੁਰਖ਼ੀਆਂ ਬਟੋਰ ਰਿਹਾ ਹੈ।

24 ਮਈ ਨੂੰ ਰਿਲੀਜ਼ ਹੋਈ ਫ਼ਿਲਮ ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ 'ਚ ਸੁਲਤਾਨ ਦਾ ਰੋਲ ਭਾਵੇਂ ਛੋਟਾ ਜਿਹਾ ਹੈ ਪਰ ਉਸੇ ਕਿਰਦਾਰ ਨੇ ਫ਼ਿਲਮ 'ਚ ਆਪਣੀ ਛਾਪ ਛੱਡੀ ਹੈ। ਅੰਮ੍ਰਿਤਸਰ ਦੇ ਰਹਿਣ ਵਾਲੇ ਸੁਲਤਾਨ ਨੂੰ ਪਹਿਚਾਣ ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ 4 ਦੇ ਮੰਚ ਤੋਂ ਮਿਲੀ ਜਿੱਥੇ ਸੁਲਤਾਨ ਨੇ ਉਸਤਾਦ ਯਮਲਾ ਜੱਟ, ਗੁਰਦਾਸ ਮਾਨ, ਸੁਰਿੰਦਰ ਸ਼ਿੰਦਾ ਵਰਗੇ ਪੰਜਾਬੀ ਸੰਗੀਤ ਦੇ ਦਿੱਗਜਾਂ ਦੇ ਗੀਤਾਂ ਨਾਲ ਜੱਜਾਂ ਅਤੇ ਦਰਸ਼ਕਾਂ ਦਾ ਦਿਲ ਜਿੱਤਿਆ ਸੀ।

ਹੋਰ ਵੇਖੋ : ਗਿੱਪੀ ਗਰੇਵਾਲ ਤੇ ਕਰਮਜੀਤ ਅਨਮੋਲ ਗਾ ਰਹੇ ਨੇ ਇੱਕ ਦੂਜੇ ਦੀ ਫ਼ਿਲਮ ਲਈ ਗੀਤ, ਗਿੱਪੀ ਗਰੇਵਾਲ ਕਰਨਗੇ ਪਹਿਲੀ ਵਾਰ ਇਹ ਕੰਮ, ਦੇਖੋ ਵੀਡੀਓ

ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ 'ਚ ਆਪਣੀ ਸ਼ਾਨਦਾਰ ਅਦਾਕਾਰੀ ਨਾਲ ਸੁਲਤਾਨ ਨੇ ਇੱਕ ਹੋਰ ਕਾਮਯਾਬੀ ਦੀ ਪੌੜੀ ਚੜੀ ਹੈ। ਉੱਮਰ ਤਾਂ ਨਿੱਕੀ ਹੈ ਪਰ ਉਸ ਦੇ ਇਰਾਦੇ ਵੱਡੇ ਹਨ। ਉਮੀਦ ਕਰਦੇ ਹਾਂ ਕਿ ਸੁਲਤਾਨ ਪੰਜਾਬੀ ਇੰਡਸਟਰੀ ਦਾ ਇੱਕ ਅਣਮੁੱਲਾ ਹੀਰਾ ਅੱਗੇ ਜਾ ਕੇ ਬਣੇਗਾ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network