ਗਾਇਕ ਤੇ ਗੀਤਕਾਰ ਰਾਜ ਕਾਕੜਾ ਅਤੇ ਜਸਪਿੰਦਰ ਨਰੂਲਾ ਦਾ ਨਵਾਂ ਧਾਰਮਿਕ ਗੀਤ ‘ਯੋਧਾ ਤਪੱਸਵੀ’ ਰਿਲੀਜ਼

written by Rupinder Kaler | May 01, 2021 08:28pm

ਗਾਇਕ ਤੇ ਗੀਤਕਾਰ ਰਾਜ ਕਾਕੜਾ ਦਾ ਨਵਾਂ ਧਾਰਮਿਕ ਗੀਤ ਪੀਟੀਸੀ ਰਿਕਾਰਡ ਤੇ ਰਿਲੀਜ਼ ਹੋ ਗਿਆ ਹੈ । ‘ਯੋਧਾ ਤਪੱਸਵੀ’ ਟਾਈਟਲ ਹੇਠ ਰਿਲੀਜ਼ ਹੋਏ ਇਸ ਗੀਤ ਦੇ ਬੋਲ ਰਾਜ ਕਾਕੜਾ ਨੇ ਲਿਖੇ ਹਨ । ਉਹਨਾਂ ਨੇ ਹੀ ਇਸ ਗੀਤ ਨੂੰ ਆਪਣੀ ਆਵਾਜ਼ ਦਿੱਤੀ ਹੈ । ਇਸ ਗੀਤ ਵਿੱਚ ਉਹਨਾਂ ਦਾ ਸਾਥ ਜਸਪਿੰਦਰ ਨਰੂਲਾ ਨੇ ਦਿੱਤਾ ਹੈ । ਗੀਤ ਦੀ ਵੀਡੀਓ Jeona Jogi Films ਨੇ ਤਿਆਰ ਕੀਤੀ ਹੈ ।

Raj Kakra

ਹੋਰ ਪੜ੍ਹੋ :

ਅੱਜ ਹੈ ਮੈਂਡੀ ਤੱਖਰ ਦਾ ਜਨਮ ਦਿਨ, ਸੋਸ਼ਲ ਮੀਡੀਆ ’ਤੇ ਪ੍ਰਸ਼ੰਸਕ ਦੇ ਰਹੇ ਹਨ ਵਧਾਈ

Raj Kakra Ft. Jaspinder Narula

ਇਸ ਗੀਤ ਨੂੰ ਪੀਟੀਸੀ ਪੰਜਾਬੀ ਤੇ ਪੀਟੀਸੀ ਨੈੱਟਵਰਕ ਦੇ ਵੱਖ ਵੱਖ ਚੈਨਲਾਂ ਤੇ ਦਿਖਾਇਆ ਜਾ ਰਿਹਾ ਹੈ । ਇਸ ਤੋਂ ਇਲਾਵਾ ਤੁਸੀਂ ਇਸ ਗੀਤ ਦਾ ਆਨੰਦ ਪੀਟੀਸੀ ਰਿਕਾਰਜ਼ ਤੇ ਵੀ ਮਾਣ ਸਕਦੇ ਹੋ ।ਜੇ ਗੱਲ ਕਰੀਏ ਰਾਜ ਕਾਕੜਾ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਦੇ ਬਾਕਮਾਲ ਗੀਤਕਾਰਾਂ ਤੇ ਗਾਇਕਾਂ ‘ਚੋਂ ਇੱਕ ਨੇ।

ਉਨ੍ਹਾਂ ਦੇ ਲਿਖੇ ਗੀਤ ਕਾਈ ਨਾਮੀ ਗਾਇਕ ਗਾ ਚੁੱਕੇ ਨੇ। ਏਨੀਂ ਦਿਨੀਂ ਉਹ ਕਿਸਾਨੀ ਗੀਤਾਂ ਦੇ ਨਾਲ ਕਿਸਾਨੀ ਸੰਘਰਸ਼ ਨੂੰ ਆਪਣਾ ਸਮਰਥਨ ਦੇ ਰਹੇ ਨੇ। ਤੁਹਾਨੂੰ ਦੱਸ ਦਿੰਦੇ ਹਾਂ ਕਿ ਪੀਟੀਸੀ ਰਿਕਾਰਡ ਵੱਲੋਂ ਹਰ ਦਿਨ ਨਵੇਂ ਗਾਣੇ ਤੇ ਸ਼ਬਦ ਰਿਲੀਜ਼ ਕੀਤੇ ਜਾਂਦੇ ਹਨ । ਜਿਨ੍ਹਾਂ ਨੂੰ ਦਰਸ਼ਕਾਂ ਦਾ ਖੂਬ ਪਿਆਰ ਮਿਲ ਰਿਹਾ ਹੈ ।

You may also like