'ਪੱਕੇ ਯਾਰਾਂ' ਲਈ ਵੀਤ ਬਲਜੀਤ ਵੱਲੋਂ ਇਸ ਸਾਲ ਦਾ ਪਹਿਲਾ ਗੀਤ ਹੋਇਆ ਰਿਲੀਜ਼ , ਦੇਖੋ ਵੀਡੀਓ

Written by  Aaseen Khan   |  January 07th 2019 11:42 AM  |  Updated: January 07th 2019 11:42 AM

'ਪੱਕੇ ਯਾਰਾਂ' ਲਈ ਵੀਤ ਬਲਜੀਤ ਵੱਲੋਂ ਇਸ ਸਾਲ ਦਾ ਪਹਿਲਾ ਗੀਤ ਹੋਇਆ ਰਿਲੀਜ਼ , ਦੇਖੋ ਵੀਡੀਓ

'ਪੱਕੇ ਯਾਰਾਂ' ਲਈ ਵੀਤ ਬਲਜੀਤ ਵੱਲੋਂ ਇਸ ਸਾਲ ਦਾ ਪਹਿਲਾ ਗੀਤ ਹੋਇਆ ਰਿਲੀਜ਼ , ਦੇਖੋ ਵੀਡੀਓ : ਪੰਜਾਬੀ ਇੰਡਸਟਰੀ ਦੇ ਮੰਨੇ ਪ੍ਰਮੰਨੇ ਗੀਤਕਾਰ , ਗਾਇਕ ਅਤੇ ਅਦਾਕਾਰ ਵੀਤ ਬਲਜੀਤ ਨਵੇਂ ਸਾਲ 2019 ਦੇ ਆਪਣੇ ਪਹਿਲੇ ਗਾਣੇ ਨਾਲ ਹਾਜ਼ਿਰ ਹੋ ਚੁੱਕੇ ਹਨ। ਗਾਣੇ ਦਾ ਨਾਮ ਹੈ 'ਪੱਕੇ ਯਾਰ'। ਵੀਤ ਬਲਜੀਤ ਨੇ ਸਾਲ ਦਾ ਆਪਣਾ ਪਹਿਲਾ ਗਾਣਾ ਯਾਰਾਂ ਦੋਸਤਾਂ ਨੂੰ ਡੇਡੀਕੇਟ ਕੀਤਾ ਹੈ। ਗਾਣੇ ਦੇ ਬੋਲ ਵੀਤ ਬਲਜੀਤ ਦੇ ਹੀ ਹਨ। ਗਾਣੇ 'ਚ ਦੱਸਿਆ ਗਿਆ ਹੈ ਕਿ ਜਿੱਥੇ ਆਪਣੇ ਪੱਕੇ ਦੋਸਤ ਖੜ ਜਾਂਦੇ ਹਨ ਉਥੇ ਕੋਈ ਹੋਰ ਨਹੀਂ ਖੜ ਸਕਦਾ।

https://www.youtube.com/watch?v=6dR8hy_zPUY

ਗਾਣੇ ਦਾ ਮਿਊਜ਼ਿਕ ਕੈਸਟ੍ਰੈਕਜ਼ ਵੱਲੋਂ ਕੀਤਾ ਗਿਆ ਹੈ। ਗਾਣੇ ਦੀ ਵੀਡੀਓ ਮਨੋਜ ਸ਼ਰਮਾ ਵੱਲੋਂ ਡਾਇਰੈਕਟ ਕੀਤਾ ਗਿਆ ਹੈ। 'ਪੱਕੇ ਯਾਰ' ਗੀਤ ਨੂੰ 'ਪੁਆਇੰਟ ਥਰਟੀ' ਦੇ ਲੇਬਲ ਨਾਲ ਮਾਰਕੀਟ 'ਚ ਉਤਾਰਿਆ ਗਿਆ ਹੈ। ਵੀਤ ਬਲਜੀਤ ਪੰਜਾਬੀ ਇੰਡਸਟਰੀ ਨੂੰ ਕਾਫੀ ਹਿੱਟ ਗਾਣੇ ਗਾ ਚੁੱਕੇ ਹਨ ਅਤੇ ਵੱਡੇ ਵੱਡੇ ਸਿੰਗਰਾਂ ਵੀ ਉਹਨਾਂ ਦੇ ਲਿਖੇ ਗਾਣੇ ਗਾ ਚੁੱਕੇ ਹਨ। ਵੀਤ ਬਲਜੀਤ ਦਾ ਇਸ ਤੋਂ ਪਹਿਲਾਂ ਆਇਆ ਗਾਣਾ 'ਮੁੰਡਾ ਕੋਹਿਨੂਰ' ਨੂੰ ਵੀ ਦਰਸ਼ਕਾਂ ਵੱਲੋਂ ਪਸੰਦ ਕੀਤਾ ਗਿਆ ਹੈ।

Veet Baljit 's new song 'Pakke Yaar' Out now 'ਪੱਕੇ ਯਾਰਾਂ' ਲਈ ਵੀਤ ਬਲਜੀਤ ਵੱਲੋਂ ਇਸ ਸਾਲ ਦਾ ਪਹਿਲਾ ਗੀਤ ਹੋਇਆ ਰਿਲੀਜ਼ , ਦੇਖੋ ਵੀਡੀਓ

ਹੋਰ ਵੇਖੋ : ਯੋ ਯੋ ਹਨੀ ਸਿੰਘ ਦੀ ਹੋਈ ਧਮਾਕੇਦਾਰ ਵਾਪਸੀ, ਦੇਖੋ ਵੀਡੀਓ

ਵੀਤ ਬਲਜੀਤ ਦੇ ਇਸ ਗਾਣੇ ਨੂੰ ਵੀ ਸਰੋਤਿਆਂ ਵੱਲੋਂ ਬਹੁਤ ਪਸੰਦ ਕੀਤਾ ਜਾ ਰਿਹਾ ਹੈ। ਵੀਤ ਬਲਜੀਤ ਕਈ ਪੰਜਾਬੀ ਫ਼ਿਲਮਾਂ 'ਚ ਅਹਿਮ ਰੋਲ ਵੀ ਨਿਭਾ ਚੁੱਕੇ , ਅਤੇ ਉਹਨਾਂ ਦੀ ਅਦਾਕਾਰੀ ਨੂੰ ਵੀ ਪਸੰਦ ਕੀਤਾ ਗਿਆ ਹੈ। ਵੀਤ ਬਲਜੀਤ ਹੋਰਾਂ ਵੱਲੋਂ ਐਮੀ ਵਿਰਕ , ਨੀਰੂ ਬਾਜਵਾ ਅਤੇ ਅੰਬਰਦੀਪ ਸਟਾਰਰ ਫਿਲਮ 'ਲੌਂਗ ਲਾਚੀ' 'ਚ ਇੱਕ ਗੀਤਕਾਰ ਦਾ ਕਿਰਦਾਰ ਨਿਭਾਇਆ ਗਿਆ ਸੀ , ਜਿਸ ਨੂੰ ਬਹੁਤ ਪਸੰਦ ਕੀਤਾ ਗਿਆ ਸੀ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network