ਸਵੀਤਾਜ ਬਰਾੜ ਨੇ ਆਪਣੇ ਮਰਹੂਮ ਪਿਤਾ ਰਾਜ ਬਰਾੜ ਨੂੰ ਯਾਦ ਕਰਦੇ ਹੋਏ ਸਾਂਝੀ ਕੀਤੀ ਤਸਵੀਰ

Written by  Shaminder   |  November 14th 2019 03:23 PM  |  Updated: November 14th 2019 03:23 PM

ਸਵੀਤਾਜ ਬਰਾੜ ਨੇ ਆਪਣੇ ਮਰਹੂਮ ਪਿਤਾ ਰਾਜ ਬਰਾੜ ਨੂੰ ਯਾਦ ਕਰਦੇ ਹੋਏ ਸਾਂਝੀ ਕੀਤੀ ਤਸਵੀਰ

ਗਾਇਕਾ ਅਤੇ ਮਾਡਲ ਸਵੀਤਾਜ ਬਰਾੜ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੇ ਪਿਤਾ ਮਰਹੂਮ ਗਾਇਕ ਰਾਜ ਬਰਾੜ ਦੇ ਨਾਲ ਇੱਕ ਬਹੁਤ ਹੀ ਖ਼ੂਬਸੂਰਤ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ 'ਚ ਸਵੀਤਾਜ ਬਹੁਤ ਹੀ ਕਿਊਟ ਅਤੇ ਮਾਸੂਮ ਲੱਗ ਰਹੇ ਨੇ। ਬਾਲ ਦਿਹਾੜੇ ਦੇ ਮੌਕੇ 'ਤੇ ਇਸ ਤਸਵੀਰ ਨੂੰ ਸਾਂਝੇ ਕਰਦੇ ਹੋਏ ਉਨ੍ਹਾਂ ਨੇ ਬਾਲ ਦਿਹਾੜੇ ਦੀਆਂ ਮੁਬਾਰਕਾਂ ਵੀ ਦਿੱਤੀਆਂ ਹਨ ।

ਹੋਰ ਵੇਖੋ:ਰਾਜ ਰਣਜੋਧ ਦਾ ਨਵਾਂ ਗੀਤ ‘END’ ਹੋਇਆ ਰਿਲੀਜ਼, ਦਰਸ਼ਕਾਂ ਵੱਲੋਂ ਮਿਲ ਰਿਹਾ ਹੈ ਭਰਵਾਂ ਹੁੰਗਾਰਾ, ਦੇਖੋ ਵੀਡੀਓ

https://www.instagram.com/p/B41qulzBLCT/

ਦੱਸ ਦਈਏ ਕਿ ਸਵੀਤਾਜ ਬਰਾੜ ਪੰਜਾਬੀ ਇੰਡਸਟਰੀ 'ਚ ਲਗਾਤਾਰ ਸਰਗਰਮ ਹੈ ਅਤੇ ਉਹ ਗੀਤਾਂ 'ਚ ਮਾਡਲਿੰਗ ਦੇ ਨਾਲ-ਨਾਲ ਗਾਇਕੀ ਦੇ ਖੇਤਰ 'ਚ ਵੀ ਅੱਗੇ ਵਧ ਰਹੀ ਹੈ । ਇਸ ਤੋਂ ਪਹਿਲਾਂ ਉਹ ਪ੍ਰਭ ਗਿੱਲ ਦੇ ਨਾਲ 'ਲਵ ਯੂ ਓਏ' ਗੀਤ 'ਚ ਮਾਡਲਿੰਗ ਕਰਦੇ ਨਜ਼ਰ ਆਏ ਸਨ ਅਤੇ ਇਸ ਤੋਂ ਬਾਅਦ ਹਾਲ 'ਚ ਹੀ ਉਨ੍ਹਾਂ ਦਾ ਇੱਕ ਗੀਤ ਆਇਆ ਸੀ ।

https://www.instagram.com/p/B4y1XYqh3Kd/

'ਰਾਹ ਪੁੱਛਦਾ' ਟਾਈਟਲ ਹੇਠ ਆਏ ਇਸ ਗੀਤ ਨੂੰ ਸਰੋਤਿਆਂ ਨੂੰ ਪਸੰਦ ਆਇਆ ਸੀ ।ਗਾਇਕ ਰਾਜ ਬਰਾੜ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਏਨੇਂ ਹਿੱਟ ਗਾਣੇ ਦਿੱਤੇ ਹਨ । ਜਿਹੜੇ ਅੱਜ ਵੀ ਪੰਜਾਬੀ ਮਿਊਜ਼ਿਕ ਸੁਣਨ ਵਾਲਿਆਂ ਦੀ ਪਹਿਲੀ ਪਸੰਦ ਹਨ ।

https://www.instagram.com/p/B4ZBhpZhMRx/

ਰਾਜ ਬਰਾੜ ਇਸ ਦੁਨੀਆਂ ਤੋਂ ਰੁਖ਼ਸਤ ਹੋ ਗਏ ਸਨ ਪਰ ਗਾਇਕੀ ਦੇ ਖੇਤਰ ਵਿੱਚ ਉਹਨਾਂ ਦੇ ਵਾਰਿਸ ਉਹਨਾਂ ਦੇ ਅਧੂਰੇ ਸੁਫ਼ਨੇ ਪੂਰੇ ਕਰ ਰਹੇ ਹਨ । ਉਹਨਾਂ ਦੀ ਬੇਟੀ ਸਵੀਤਾਜ ਬਰਾੜ ਵੀ ਗਾਇਕੀ ਤੇ ਮਾਡਲਿੰਗ ਦੇ ਖੇਤਰ ਵਿੱਚ ਨਾਂਅ ਬਣਾ ਰਹੀ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network