ਗਾਇਕ ਤੇ ਮਿਊਜ਼ਿਕ ਡਾਇਰੈਕਟਰ Sukhe Muzical Doctorz ਦੀ ਸਿਹਤ ਵਿਗੜੀ, ਹਸਪਤਾਲ ਵਿੱਚ ਦਾਖਿਲ

written by Rupinder Kaler | August 31, 2021

ਪੰਜਾਬੀ ਗਾਇਕ ਤੇ ਮਿਊਜ਼ਿਕ ਡਾਇਰੈਕਟਰ Sukhe Muzical Doctorz ਦੀ ਸਿਹਤ ਕੁਝ ਠੀਕ ਨਹੀਂ ਜਿਸ ਨੂੰ ਲੈ ਕੇ ਉਸ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਇੱਕ ਪੋਸਟ ਸਾਂਝੀ ਕੀਤੀ ਹੈ । Sukhe Muzical Doctorz ਨੇ ਇੱਕ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ‘ਮੈਂ ਠੀਕ ਨਹੀਂ ਹਾਂ …ਬਹੁਤ ਸਾਰੀ ਤਕਲੀਫ ਦਾ ਸਾਹਮਣਾ ਕਰ ਰਿਹਾ ਹਾਂ ….ਅੱਜ ਮੇਰਾ ਅਪਰੇਸ਼ਨ ਹੋਣ ਜਾ ਰਿਹਾ ਹੈ’ ।

Pic Courtesy: Instagram

ਹੋਰ ਪੜ੍ਹੋ :

ਬਾਲੀਵੁੱਡ ਦੇ ਮਸ਼ਹੂਰ ਡਾਇਰੈਕਟਰ ਅਨੁਰਾਗ ਕਸ਼ਯਪ ਨੇ ਕਿਸਾਨਾਂ ਤੇ ਹੋਏ ਲਾਠੀਚਾਰਜ਼ ਦੀ ਕੀਤੀ ਨਿਖੇਧੀ 

Pic Courtesy: Instagram

ਸੁੱਖੀ ਦੀ ਇਸ ਪੋਸਟ ਨੇ ਉਹਨਾਂ ਦੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਹੈ ਕਿਉਂਕਿ Sukhe Muzical Doctorz ਕੁਝ ਮਹੀਨਿਆਂ ਤੋਂ ਸੋਸ਼ਲ ਮੀਡੀਆ ਤੋਂ ਦੂਰ ਸਨ । ਉਹਨਾਂ ਨੇ ਇੱਕ ਵੀ ਪੋਸਟ ਆਪਣੇ ਕਿਸੇ ਵੀ ਸੋਸ਼ਲ ਮੀਡੀਆ ਅਕਾਊਂਟ ਤੇ ਸ਼ੇਅਰ ਨਹੀਂ ਸੀ ਕੀਤੀ । ਪਰ ਉਹਨਾਂ ਦੀ ਇਸ ਪੋਸਟ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ ।

ਇਸ ਤੋਂ ਇਲਾਵਾ Sukhe Muzical Doctorz ਨੇ ਲਿਖਿਆ ਹੈ ‘ਗੀਤ ਦਾ ਪੋਸਟਰ ਥੋੜਾ ਲੇਟ ਕਰ ਦਿੱਤਾ ਹੈ । ਮੈਂ ਜਦੋਂ ਠੀਕ ਹੋਇਆ ਤਾਂ ਦੁਬਾਰਾ ਵਾਪਸੀ ਕਰਾਂਗਾ’ । ਸੁੱਖੀ ਦੀ ਇਸ ਪੋਸਟ ਨੂੰ ਦੇਖ ਕੇ ਉਹਨਾਂ ਦੇ ਪ੍ਰਸ਼ੰਸਕ ਲਗਾਤਾਰ ਕਮੈਂਟ ਕਰਕੇ ਆਪਣਾ ਪ੍ਰਤੀਕਰਮ ਦੇ ਰਹੇ ਹਨ । ਕੁਝ ਕਲਾਕਾਰਾਂ ਨੇ ਵੀ ਕਮੈਂਟ ਕਰਕੇ ਉਹਨਾਂ ਨੂੰ ਹੌਂਸਲਾ ਦਿੱਤਾ ਹੈ ।

0 Comments
0

You may also like