ਪੁੱਤਰ ਦੀ ਮੌਤ ਤੋਂ ਬਾਅਦ ਗਾਇਕਾ ਅਨੁਰਾਧਾ ਪੌਡਵਾਲ ਕੋਰੋਨਾ ਮਰੀਜ਼ਾਂ ਦੀ ਕਰ ਰਹੇ ਮਦਦ

written by Shaminder | May 27, 2021 06:43pm

ਅਨੁਰਾਧਾ ਪੌਡਵਾਲ ਇੱਕ ਅਜਿਹੀ ਗਾਇਕਾ ਹੈ । ਜਿਸ ਨੇ ਕਈ ਸਾਲਾਂ ਤੱਕ ਬਾਲੀਵੁੱਡ ‘ਤੇ ਰਾਜ ਕੀਤਾ ਹੈ । ਪਰ ਉਨ੍ਹਾਂ ਨੇ ਆਪਣੇ ਕਰੀਅਰ ਦੇ ਪੀਕ ‘ਤੇ ਆ ਕੇ ਬਾਲੀਵੁੱਡ ਨੂੰ ਅਲਵਿਦਾ ਆਖ ਦਿੱਤਾ ਸੀ । ਗਾਇਕਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ 1973 ‘ਚ ਆਈ ਫ਼ਿਲਮ ‘ਅਭਿਮਾਨ’ ਦੇ ਨਾਲ ਕੀਤੀ ਸੀ ਅਤੇ ਫ਼ਿਲਮ ਕਾਲੀਚਰਨ
‘ਚ ਆਪਣੀ ਆਵਾਜ਼ ਦਾ ਜਾਦੂ ਬਿਖੇਰਿਆ ਸੀ ।

anuradha Image From anuradha_paudwal Instagram

ਹੋਰ ਪੜ੍ਹੋ : ਸੰਜੀਵ ਕੁਮਾਰ ਨੇ ਆਪਣੀ ਮੌਤ ਨੂੰ ਲੈ ਕੇ ਕਹੀ ਸੀ ਇਹ ਗੱਲ, ਜੋ ਕਿਹਾ ਸੱਚ ਸਾਬਤ ਹੋਇਆ 

Anuradha Image From anuradha_paudwal Instagram

ਪਰ ਹੁਣ ਉਹ ਬਾਲੀਵੁੱਡ ਤੋਂ ਦੂਰ ਆਪਣੀ ਹੀ ਦੁਨੀਆ ‘ਚ ਰੁੱਝੀ ਹੋਈ ਹੈ । ਬੀਤਿਆ ਸਾਲ ਉਨ੍ਹਾਂ ਲਈ ਕਾਫੀ ਦੁੱਖ ਭਰਿਆ ਰਿਹਾ ਹੈ । ਕਿਉਂਕਿ ਬੀਤੇ ਸਾਲ ਉਨ੍ਹਾਂ ਦੇ ਪੁੱਤਰ ਦਾ 35 ਸਾਲ ਦੀ ਉਮਰ ‘ਚ ਦਿਹਾਂਤ ਹੋ ਗਿਆ ਸੀ । ਜਿਸ ਦੇ ਸਦਮੇ ਚੋਂ ਉਹ ਹਾਲੇ ਵੀ ਉੱਭਰ ਨਹੀਂ ਸਕੀ ਹੈ।

Anuradha Image From anuradha_paudwal Instagram

ਕਿਉਂਕਿ ੳੇੁਨ੍ਹਾਂ ਦਾ ਇਕਲੌਤਾ ਪੁੱਤਰ ਸੀ ।ਉਹ ਆਪਣੇ ਪੁੱਤਰ ਦੀਆਂ ਤਸਵੀਰਾਂ ਅਕਸਰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕਰਦੀ ਰਹਿੰਦੀ ਹੈ ।ਇਸ ਦੇ ਨਾਲ ਹੀ ਆਪਣੇ ਪੁੱਤਰ ਦੇ ਨਾਂਅ ਤੇ ਉਹ ਚੈਰਿਟੀ ਵੀ ਚਲਾ ਰਹੀ ਹੈ । ਇਸ ਤੋਂ ਇਲਾਵਾ ਉਹ ਕੋਰੋਨਾ ਮਰੀਜ਼ਾਂ ਦੀ ਮਦਦ ਵੀ ਕਰ ਰਹੇ ਹਨ ।

 

View this post on Instagram

 

A post shared by Anuradha paudwal (@anuradha_paudwal)

ਇੱਕ ਇੰਟਰਵਿਊ ਦੌਰਾਨ ਗਾਇਕਾ ਨੇ ਕਿਹਾ ਸੀ ਕਿ ਉਨ੍ਹਾਂ ਦਾ ਪੁੱਤਰ ਉਨ੍ਹਾਂ ਦੇ ਦਿਲ ‘ਚ ਹੈ ਅਤੇ ਉਹ ਮੇਰੀ ਜ਼ਿੰਦਗੀ ਦਾ ਹਿੱਸਾ ਹੈ’।

 

You may also like