ਗਾਇਕ ਅਰਜਨ ਢਿੱਲੋਂ ਦਾ ਨਵਾਂ ਗੀਤ ‘ਸੂਰਮੇ ਆਉਣ ਤਰੀਕਾਂ ‘ਤੇ’ ਹੋਇਆ ਰਿਲੀਜ਼

written by Shaminder | December 30, 2020

ਗਾਇਕ ਅਰਜਨ ਢਿੱਲੋਂ ਦਾ ਨਵਾਂ ਗੀਤ ‘ਸੂਰਮੇ’ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਖੁਦ ਅਰਜਨ ਢਿੱਲੋਂ ਨੇ ਲਿਖੇ ਹਨ। ਗੀਤ ਨੂੰ ਮਿਊਜ਼ਿਕ ਦਿੱਤਾ ਹੈ ਦੇਸੀ ਕਰਿਊ ਨੇ । ਗੀਤ ਨੂੰ ਬਰਾਊਨ ਸਟੂਡੀਓ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ । ਇਸ ਗੀਤ ਨੂੰ ਪ੍ਰਸ਼ੰਸਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ । ਇਸ ਗੀਤ ‘ਚ ਸੂਰਮੇ ਬਹਾਦਰ ਪੰਜਾਬੀਆਂ ਦੀ ਗੱਲ ਕੀਤੀ ਗਈ ਹੈ । arjan ਇਸ ਦੇ ਨਾਲ ਹੀ ਗੀਤ ‘ਚ ਬੰਦੀ ਸਿੰਘਾਂ ਦੀ ਗੱਲ ਕੀਤੀ ਗਈ ਹੈ ਕਿ ਉਹ ਸਜ਼ਾ ਕੱਟਣ ਦੇ ਬਾਵਜੂਦ ਜੇਲ ‘ਚ ਬੰਦ ਹਨ। ਇਸ ਦੇ ਨਾਲ ਹੀ ਪੰਜਾਬੀਆਂ ਵੱਲੋਂ ਦਿੱਲੀ ‘ਚ ਪਿਛਲੇ ਕਈ ਦਿਨਾਂ ਤੋਂ ਕੀਤੇ ਜਾ ਰਹੇ ਧਰਨੇ ਪ੍ਰਦਰਸ਼ਨ ਦੀ ਗੱਲ ਵੀ ਗੀਤ ‘ਚ ਕੀਤੀ ਗਈ ਹੈ । ਹੋਰ ਪੜ੍ਹੋ : ਅਰਜਨ ਢਿੱਲੋਂ ਦਾ ਨਵਾਂ ਗੀਤ My Fellas ਹੋਇਆ ਰਿਲੀਜ਼, ਨਿਮਰਤ ਖਹਿਰਾ ਨੇ ਇਸ ਤਰ੍ਹਾਂ ਕੀਤੀ ਤਾਰੀਫ
arjan ਇਸ ਗੀਤ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ । arjan ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਅਰਜਨ ਢਿੱਲੋਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ । ਜਿਸ ‘ਚ ‘ਜੱਟ ਦਿੱਸਦੇ’, ‘ਮਾਈ ਫੀਲਾਸ’, ‘ਕੱਠ’, ‘ਦਾਰੂ’, ‘ਟੱਪੇ’ ਸਣੇ ਕਈ ਗੀਤ ਸ਼ਾਮਿਲ ਹਨ ।

0 Comments
0

You may also like