ਬੀ ਪਰਾਕ ਨੇ ਆਪਣੇ ਬੇਟੇ ਅਦਾਬ ਬੱਚਨ ਦੇ ਛੇ ਮਹੀਨੇ ਦੇ ਹੋਣ ‘ਤੇ ਸ਼ੇਅਰ ਕੀਤਾ ਪਿਆਰਾ ਜਿਹਾ ਵੀਡੀਓ, ਦਰਸ਼ਕਾਂ ਨੂੰ ਪਸੰਦ ਆ ਰਿਹਾ ਹੈ ਪਿਓ-ਬੇਟੇ ਦਾ ਇਹ ਅੰਦਾਜ਼

written by Lajwinder kaur | January 19, 2021

ਆਪਣੇ ਗਾਣਿਆਂ ਨਾਲ ਲੋਕਾਂ ਦੇ ਦਿਲ ਉੱਤੇ ਰਾਜ ਕਰਨ ਵਾਲੇ ਗਾਇਕ ਤੇ ਮਿਊਜ਼ਿਕ ਡਾਇਰੈਕਟਰ ਬੀ-ਪਰਾਕ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ । ਪਿਛਲੇ ਸਾਲ ਪਰਮਾਤਮਾ ਨੇ ਉਨ੍ਹਾਂ ਨੂੰ ਪੁੱਤਰ ਦੀ ਦਾਤ ਬਖ਼ਸ਼ੀਸ ਕੀਤੀ ਹੈ । ਆਪਣੇ ਬੇਟੇ ਦੇ ਛੇ ਮਹੀਨੇ ਦੇ ਹੋਣ ‘ਤੇ ਗਾਇਕ ਬੀ-ਪਰਾਕ ਨੇ ਇੱਕ ਕਿਊਟ ਜਿਹਾ ਵੀਡੀਓ ਪ੍ਰਸ਼ੰਸਕਾਂ ਦੇ ਨਾਲ ਸ਼ੇਅਰ ਕੀਤਾ ਹੈ । inside pic of b praak with son ਹੋਰ ਪੜ੍ਹੋ : ਪਿਆਰ ਦੇ ਜਜ਼ਬਾਤਾਂ ਦੇ ਨਾਲ ਭਰਿਆ ਗੀਤ ਨਵਾਂ ਗੀਤ ‘GALE LAGANA HAI’ ਟੋਨੀ ਕੱਕੜ ਤੇ ਨੇਹਾ ਕੱਕੜ ਦੀ ਆਵਾਜ਼ ‘ਚ ਹੋਇਆ ਰਿਲੀਜ਼, ਦੇਖੋ ਵੀਡੀਓ
ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਬੀ ਪਰਾਕ ਨੇ ਲਿਖਿਆ ਹੈ- 'ਹੈਪੀ 6 ਮਹੀਨੇ ਅਦਾਬ ਬੱਚਨ #AdduBaba । ਤੂੰ ਸਾਡੇ ਪਰਿਵਾਰ ਦੇ ਲਈ ਸੱਚਾ ਅਸ਼ਿਰਵਾਦ ਹੋ । ਤੂੰ ਮੇਰੀ ਜ਼ਿੰਦਗੀ 'ਚ ਰੌਸ਼ਨੀ ਲੈ ਕੇ ਆਇਆ ਹੈ । ਮੈਂ ਤੈਨੂੰ ਬਹੁਤ ਪਿਆਰ ਕਰਦਾ ਹਾਂ'। ਇਸ ਤੋਂ ਇਲਾਵਾ ਉਨ੍ਹਾਂ ਨੇ ਬਹੁਤ ਸਾਰੀਆਂ ਆਪਣੇ ਦਿਲ ਦੀਆਂ ਗੱਲਾਂ ਲਿਖਿਆਂ ਨੇ । singer b praak with family ਇਸ ਵੀਡੀਓ ਚ ਬੀ ਪਰਾਕ ਆਪਣੇ ਬੇਟੇ ਦੇ ਨਾਲ ਖੁਸ਼ਨੁਮਾ ਪਲਾਂ ਨੂੰ ਰਿਕਾਰਡ ਕਰਦੇ ਹੋਏ ਦਿਖਾਈ ਦੇ ਰਹੇ ਨੇ । ਵੀਡੀਓ ਚ ਸੁਫ਼ਨਾ ਫਿਲਮ ਦਾ ਜੰਨਤ ਸੌਂਗ ਸੁਣਨ ਨੂੰ ਮਿਲ ਰਿਹਾ ਹੈ । ਦਰਸ਼ਕਾਂ ਵੱਲੋਂ ਵੱਡੀ ਗਿਣਤੀ ‘ਚ ਇਸ ਵੀਡੀਓ ਉੱਤੇ ਲਾਈਕਸ ਤੇ ਕਮੈਂਟ ਆ ਚੁੱਕੇ ਨੇ । inside pic of b praak  

0 Comments
0

You may also like