ਗਾਇਕ ਬੱਬੂ ਮਾਨ ਨੇ ਕਾਲੀ ਦੀਵਾਲੀ ਮਨਾਉਣ ਦਾ ਕੀਤਾ ਐਲਾਨ, ਪੋਸਟ ਪਾ ਕੇ ਕਿਹਾ-‘ਵਿਛੜੇ ਗੱਭਰੂਆਂ ਦਾ ਅਫ਼ਸੋਸ ਐ...’

written by Lajwinder kaur | October 24, 2022 04:06pm

Singer Babbu Maan: 24 ਅਕਤੂਬਰ ਯਾਨੀ ਕਿ ਅੱਜ ਪੂਰੇ ਦੇਸ਼ ਵਿੱਚ ਦੀਵਾਲੀ ਦਾ ਤਿਓਹਾਰ ਬੜੇ ਉਤਸ਼ਾਹ ਤੇ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਸੋਸ਼ਲ ਮੀਡੀਆ ਉੱਤੇ ਦੀਵਾਲੀ ਦੀਆਂ ਵਧਾਈਆਂ ਵਾਲੀਆਂ ਪੋਸਟਾਂ ਦਾ ਤਾਂਤਾ ਲੱਗਿਆ ਹੋਇਆ ਹੈ। ਇਸ ਮੌਕੇ ਪੰਜਾਬੀ ਇੰਡਸਟਰੀ ਦੇ ਕਲਾਕਾਰ ਵੀ ਕਾਫ਼ੀ ਉਤਸ਼ਾਹਿਤ ਨਜ਼ਰ ਆ ਰਹੇ ਹਨ। ਕਲਾਕਾਰ ਵੀ ਆਪੋ ਆਪਣੇ ਅੰਦਾਜ਼ ਵਿੱਚ ਫ਼ੈਨਜ਼ ਨੂੰ ਦੀਵਾਲੀ ਦੀਆਂ ਮੁਬਾਰਕਾਂ ਦੇ ਰਹੇ ਹਨ। ਪਰ ਬੱਬੂ ਮਾਨ ਦੀ ਪੋਸਟ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਜੀ ਹਾਂ ਉਨ੍ਹਾਂ ਨੇ ਕਾਲੀ ਦੀਵਾਲੀ ਮਨਾਉਣ ਦਾ ਐਲਾਨ ਕੀਤਾ ਹੈ।

ਹੋਰ ਪੜ੍ਹੋ : ਮੂਸੇਵਾਲਾ ਦੇ ਪਿੰਡ ਵਾਲੇ ਮਨਾਉਣਗੇ ‘ਕਾਲੀ ਦੀਵਾਲੀ’, ਸਿੱਧੂ ਦੀ ਮੌਤ ਦੇ ਗਮ 'ਚ ਡੁੱਬੇ ਮਾਪੇ ਤੇ ਪਿੰਡ ਵਾਸੀ

Babbu Maan- image source: Instagram

ਬੱਬੂ ਮਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਪੋਸਟ ਸ਼ੇਅਰ ਕੀਤੀ ਹੈ। ਜਿਸ ਉੱਤੇ ਲਿਖਿਆ ਗਿਆ ਹੈ-‘ ਵਿੱਛੜੇ ਗੱਭਰੂਆਂ ਦਾ ਅਫ਼ਸੋਸ ਐ…ਬੰਦੀ ਸਿੰਘ ਰਿਹਾ ਨੀ ਹੋਏ ਰੋਸ ਐ…ਲਿਖਤਾਂ ਨਾਲ ਤੋੜਾ ਲਾਵਾਂਗੇ, ਐਤਕੀਂ ਦੀਵਾਲੀ ਕਾਲੀ ਮਨਾਂਵਾਂਗੇ…..। ਬੇਈਮਾਨ’। ਇਸ ਪੋਸਟ ਉੱਤੇ ਯੂਜ਼ਰਸ ਇਸ ਨੂੰ ਸਿੱਧੂ ਮੂਸੇਵਾਲਾ, ਦੀਪ ਸਿੱਧੂ ਦੇ ਨਾਲ ਜੋੜ ਕੇ ਦੇਖ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ ਹੈ- ‘ਵਿਛੜੇ ਗੱਭਰੂਆਂ ਦਾ ਅਫ਼ਸੋਸ ਐ.... #deepsidhu #sidhumoosewala #ਸੰਦੀਪ ਨੰਗਲਅੰਬੀਆ’। ਇੱਕ ਹੋਰ ਯੂਜ਼ਰ ਨੇ ਲਿਖਿਆ ਹੈ ਤੇਰੀ ਸੋਚ ਨੂੰ ਸਲਾਮ।

singer babbu maan new song gal ni hoyi-min image source: Instagram

ਦੱਸ ਦਈਏ ਕਿ ਬੱਬੂ ਮਾਨ ਹਮੇਸ਼ਾ ਹੀ ਪੰਜਾਬ ਦੇ ਹਰ ਮੁੱਦੇ ਤੇ ਬੇਬਾਕੀ ਨਾਲ ਆਪਣੀ ਰਾਏ ਰੱਖਦੇ ਹਨ। ਇਸ ਦੇ ਨਾਲ ਨਾਲ ਉਹ ਸਮੇਂ ਸਮੇਂ ਤੇ ਸਰਕਾਰ ਖਿਲਾਫ਼ ਬੋਲਣ ਤੋਂ ਗੁਰੇਜ਼ ਨਹੀਂ ਕਰਦੇ। ਇਸ ਤੋਂ ਇਲਾਵਾ ਮਾਨ ਕਿਸਾਨ ਮਜ਼ਦੂਰ ਏਕਤਾ ਦਾ ਵੀ ਖੁੱਲ੍ਹ ਕੇ ਸਮਰਥਨ ਕਰਦੇ ਹਨ। ਦੱਸ ਦਈਏ ਕਿ ਹਾਲ ਹੀ ‘ਚ ਬੱਬੂ ਮਾਨ ਆਪਣੇ ਨਵੇਂ ਗੀਤ ‘ਕੱਲਮ ਕੱਲਾ’ ਨੂੰ ਲੈ ਕੇ ਸੁਰਖੀਆਂ ਵਿੱਚ ਹਨ। ਦੱਸ ਦਈਏ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿੰਡ ਵਾਲਿਆਂ ਨੇ ਵੀ ਕਾਲੀ ਦੀਵਾਲੀ ਦਾ ਐਲਾਨ ਕੀਤਾ ਹੈ।

babbu Maan- image source: Instagram

 

View this post on Instagram

 

A post shared by Babbu Maan (@babbumaaninsta)

You may also like