ਰਾਹ ਤੁਰਦੇ ਬੱਬੂ ਮਾਨ ਨੂੰ ਆਹ ਕੀ ਹੋਇਆ,ਵੀਡੀਓ ਹੋ ਰਿਹਾ ਵਾਇਰਲ

Written by  Shaminder   |  November 05th 2019 02:04 PM  |  Updated: November 05th 2019 02:04 PM

ਰਾਹ ਤੁਰਦੇ ਬੱਬੂ ਮਾਨ ਨੂੰ ਆਹ ਕੀ ਹੋਇਆ,ਵੀਡੀਓ ਹੋ ਰਿਹਾ ਵਾਇਰਲ

ਬੱਬੂ ਮਾਨ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ । ਇਸ ਵੀਡੀਓ 'ਚ ਬੱਬੂ ਮਾਨ ਰਾਹ 'ਚ ਚੱਲਦੇ ਹੋਏ ਵਿਖਾਈ ਦੇ ਰਹੇ ਨੇ ਅਤੇ ਉਨ੍ਹਾਂ ਦੇ ਪ੍ਰਸ਼ੰਸਕ ਹਰ ਪਾਸਿਓਂ ਉਨ੍ਹਾਂ ਦੀ ਇੱਕ ਝਲਕ ਪਾਉਣ ਲਈ ਉਤਾਵਲੇ ਦਿਖਾਈ ਦੇ ਰਹੇ ਨੇ । ਬੱਬੂ ਮਾਨ ਦੇ ਪ੍ਰਸ਼ੰਸਕਾਂ ਦੀ ਭੀੜ ਏਨੀ ਜ਼ਿਆਦਾ ਹੈ ਕਿ ਬੱਬੂ ਮਾਨ ਨੂੰ ਵੇਖਣ ਲਈ ਹਰ ਕੋਈ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਸੀ । ਪਰ ਇਸੇ ਦੌਰਾਨ ਕੁਝ ਅਜਿਹਾ ਹੁੰਦਾ ਹੈ ਕਿ ਬੱਬੂ ਮਾਨ ਬੌਖਲਾ ਜਾਂਦੇ ਹਨ ।

ਹੋਰ ਵੇਖੋ:ਬੱਬੂ ਮਾਨ ਨੇ ਸਰੋਤਿਆਂ ਨੂੰ ਦਿੱਤਾ ਤੋਹਫ਼ਾ, ਆਪਣੇ ਨਵੇਂ ਗੀਤ ‘ਕਲਿੱਕਾਂ’ ਦਾ ਆਡੀਓ ਟੀਜ਼ਰ ਕੀਤਾ ਸਾਂਝਾ

https://www.instagram.com/p/B4eZYlVpl1Z/

ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ ਪਰ ਇਹ ਵੀਡੀਓ ਕਦੋਂ ਦਾ ਤੇ ਕਿੱਥੋਂ ਦਾ ਹੈ ਇਹ ਸਾਫ ਨਹੀਂ ਹੋ ਸਕਿਆ । ਬੱਬੂ ਮਾਨ ਦੇ ਪ੍ਰਸ਼ੰਸਕ  ਇਸ ਵੀਡੀਓ 'ਤੇ ਤਰ੍ਹਾਂ ਤਰ੍ਹਾਂ ਦੇ ਪ੍ਰਤੀਕਰਮ ਦੇ ਰਹੇ ਨੇ । ਬੱਬੂ ਮਾਨ ਦੇ ਗੀਤਾਂ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ ।

https://www.instagram.com/p/B4C6PnCgnoK/

ਉਨ੍ਹਾਂ ਦੇ ਗੀਤਾਂ 'ਚ ਜਿੱਥੇ ਕਿਰਸਾਨੀ ਦੀ ਗੱਲ ਹੁੰਦੀ ਹੈ ਉੱਥੇ ਹੀ ਸਮਾਜ 'ਚ ਫੈਲੀ ਨਸ਼ੇ ਵਰਗੀ ਬੁਰੀ ਬੀਮਾਰੀ ਦੇ ਖਿਲਾਫ ਵੀ ਆਵਾਜ਼ ਚੁੱਕੀ ਜਾਂਦੀ ਹੈ ।

https://www.instagram.com/p/B3sI3oTg7Ej/

ਉਨ੍ਹਾਂ ਨੇ ਹਰ ਵੰਨਗੀ ਦੇ ਗੀਤ ਗਾਏ ਹਨ ।ਭਾਵੇਂ ਉਹ ਬੀਟ ਸੌਂਗ ਹੋਣ,ਰੋਮਾਂਟਿਕ ਜਾਂ ਫਿਰ ਸੈਡ ਅਤੇ ਸਰੋਤਿਆਂ ਵੱਲੋਂ ਵੀ ਉਨ੍ਹਾਂ ਦੇ ਹਰ ਗੀਤ ਨੂੰ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ । ਜਲਦ ਹੀ ਉਹ ਆਪਣਾ ਨਵਾਂ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ ਜਿਸ ਦਾ ਆਡੀਓ ਟੀਜ਼ਰ ਪਿਛਲੇ ਦਿਨੀਂ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕੀਤਾ ਸੀ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network